ਹੇਮਕੁੰਟ ਸਕੂਲ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਕੋਟਈਸੇ ਖਾਂ, 12 ਜਨਵਰੀ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ  ਦੇ ਵਿਹੜੇ ‘ਚ ਪੰਜਾਬ ਦਾ ਹਰਮਨ ਪਿਆਰਾ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਲੋਹੜੀ ਦਾ ਤਿਉਹਾਰ ਹਰ ਸਾਲ ਮਾਘੀ ਤੋਂ ਇੱਕ ਦਿਨ ਪਹਿਲਾ  ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ  ਮੌਕੇ ਅਧਿਆਪਕਾਂ ਵੱਲੋਂ ਲੋਹੜੀ ਤੇ ਗੀਤ ਸੁੰਦਰ ਮੁੰਦਰੀਏ, ,ਗਿੱਧਾ ਅਤੇ ਲੁੱਡੀ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਲੋਹੜੀ ਦੇ ਆਲੇ-ਦੁਆਲੇ ਨੱਚਦੇ-ਗਾਉਦੇ ਹੋਏ ਲੋਹੜੀ ਨੂੰ ਮਨਾਇਆ ।ਅਧਿਆਪਕਾਂ ਦੁਆਰਾ ਲੋਹੜੀ ਨਾਲ ਸਬੰਧਿਤ ਬਹੁਤ ਪਿਆਰੀ ਰੰਗੋਲੀ ਵੀ ਬਣਾਈ ਗਈ। ਅਧਿਆਪਕਾ ਨੇ ਮੂੰਗਫਲੀ ,ਰਿਓੜੀਆਂ ਖਾ ਕੇ ਲੋਹੜੀ ਦਾ ਅਨੰਦ ਮਾਣਿਆਂ ।ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਲੋਹੜੀ ਬਾਲ ਕੇ ਆਰੰਭ ਕੀਤਾ ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਲੋਹੜੀ ਦੇ ਇਤਿਹਾਸ ਤੋਂ ਜਾਣੂ ਕਰਵਾਉਦੇ ਹੋਏ ਦੱਸਿਆ ਕਿ ਲੋਹੜੀ ਨੂੰ ਪਹਿਲਾ ਤਿਲੋੜੀ ਕਿਹਾ ਜਾਂਦਾ ਸੀ। ਇਹ ਸ਼ਬਦ ਤਿਲ+ ਰਿਉੜੀ ਦੇ ਮੇਲ ਤੋਂ ਬਣਿਆ ਸੀ ਜੋ ਸਮੇਂ ਦੇ ਨਾਲ ਬਦਲ ਕੇ ਲੋਹੜੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਿਆ ਹੈ ।ਇਸ ਸਮੇਂ ਪਿ੍ਰੰਸੀਪਲ ਰਮਨਜੀਤ ਕੌਰ,ਮੈਡਮ ਸੋਨੀਆਂ ਸ਼ਰਮਾ ਨੇ ਸ਼ੰਦੇਸ਼ ਦਿੱਤਾ ਕਿ ਸਿਰਫ ਮੁੰਡਿਆ ਦੀ ਹੀ ਨਹੀ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਵੇ ਅਤੇ ਮਨ ਵਿੱਚ ਨਕਰਾਤਮਕ ਸੋਚ ਨੂੰ ਅੱਗ ਵਿੱਚ ਬਾਲ ਦੇਣਾ ਚਾਹੀਦਾ ਹੈ ।