ਭਾਰਤ ਸਰਕਾਰ ਵੱਲੋਂ,ਮੋਗਾ ਜ਼ਿਲ੍ਹੇ ਦੇ ਡਾ: ਦੀਪਕ ਸ਼ਰਮਾ ਨੂੰ ''ਬੈਸਟ ਬੀ ਆਈ ਐੱਸ ਮੈਂਟਰ"" ਦੇ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਮੋਗਾ, 12 ਜਨਵਰੀ (ਜਸ਼ਨ): ਮਨਿਸਟਰੀ ਆਫ਼ ਕਨਜ਼ਿਊੁਮਰ ਅਫੇਅਰਜ਼ ਐਂਡ ਪਬਲਿਕ ਡਿਸਟੀਬਿਊਸ਼ਨ ਅਧੀਨ ਆਉਂਦੇ ਬਿਊਰੋ ਆਫ਼ ਇੰਡੀਅਨ ਸਟੈਂਡਰਡ , ਭਾਰਤ ਸਰਕਾਰ ਦੇ 77 ਵੇਂ ਸਥਾਪਨਾ ਦਿਵਸ ਮੌਕੇ ਉੱਤਰੀ ਭਾਰਤ ਦੇ ਬੀ ਆਈ ਐੱਸ ਦੀ ਚੰਡੀਗੜ੍ਹ ਬਰਾਂਚ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਅਤੇ ਰਿਸਰਚ ਵਿਖੇ ਕਰਵਾਏ ਗਏ ਵੱਖ ਵੱਖ ਰਾਜਾਂ ਦੇ ਸਾਂਝੇ ਪ੍ਰੋਗਰਾਮ ਤਹਿਤ ਮੋਗਾ ਜ਼ਿਲ੍ਹੇ ਦੇ ਦੀਪਕ ਸ਼ਰਮਾ ਨੂੰ ਭਾਰਤ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਬੈਸਟ ਬੀ ਆਈ ਐੱਸ ਮੈਂਟਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 

ਇਸ ਪ੍ਰੋਗਰਾਮ ‘ਚ ਉੱਤਰੀ ਭਾਰਤ ਦੇ ਰਿਜਨਾਲ ਲੈਵਲ ਅਤੇ ਨੈਸ਼ਨਲ ਪੱਧਰ ਦੇ ਕੁਇਜ਼ ਪ੍ਰਤੀਯੋਗਤਾ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ , ਸਕੂਲਾਂ ਵਿਚ ਚਲਾਏ ਜਾ ਰਹੇ ਸਟੈਂਡਰਡ ਕਲੱਬਾਂ ਦੇ ਬੈਸਟ ਮੈਂਟਰ , ਪੰਜਾਬ ਅਤੇ ਹਰਿਆਣਾ ਦੀਆਂ ਬੈਸਟ ਇੰਡਸਟਰੀਜ਼ ਨੂੰ ਸਰਟੀਫਿਕੇਟ ਅਤੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। 
ਇਕ ਵਿਸ਼ੇਸ਼ ਸਮਾਗਮ ਦੌਰਾਨ ਬੀ ਆਈ ਐੱਸ ਦੇ ਹੈੱਡ ਅਤੇ ਡਾਇਰੈਕਟਰ ਚੰਡੀਗੜ੍ਹ ਬਰਾਂਚ ਦਫਤਰ ,ਸ਼੍ਰੀ ਦੀਪਕ ਅਗਰਵਾਲ , ਡਿਪਟੀ ਡਾਇਰੈਕਟਰ ਜਨਰਲ ਨੌਰਥ ਇੰਡੀਆ ਸ਼੍ਰੀ ਰਾਜੀਵ ਪਾਲ, ਹੈੱਡ ਹਰਿਆਣਾ ਬਰਾਂਚ ਅਫਿਸ ਸ਼੍ਰੀ ਸੌਰਬ ਤਿਵਾੜੀ , ਆਈ ਏ ਐਸ ਡਾਇਰੈਕਟਰ ਕੰਜ਼ਿਊਮਰ ਪੰਜਾਬ ਸ਼੍ਰੀ ਪੁਨੀਤ ਗੋਇਲ , ਨੈਸ਼ਨਲ ਇੰਸਟੀਚਿਊਟ ਆਫ਼ ਐਕਨੀਕਲ ਟੀਚਰਜ਼ ਟੇ੍ਰਨਿੰਗ ਅਤੇ ਰਿਸਰਚ  ਡਾ: ਭੋਲਾ ਰਾਮ ਗੁਜਰ ਵੱਲੋਂ ਡਾ: ਦੀਪਕ ਸ਼ਰਮਾ ਨੂੰ ਬੈਸਟ ਬੀ ਆਈ ਐੱਸ ਮੈਂਟਰ ਐਵਾਰਡ ਨਾਲ ਸਨਮਾਨਿਆ ਗਿਆ। 
ਜ਼ਿਕਰਯੋਗ ਹੈ ਕਿ ਸਕੂਲਾਂ ਵਿਚ ਚਲਾਏ ਜਾ ਰਹੇ ਬੀ ਆਈ ਐੱਸ ਸਟੈਂਡਰਡ ਕਲੱਬਾਂ ਦੇ ਅਵੇਰਨੈਸ ਪ੍ਰੋਗਰਾਮਾਂ ਵਿਚ ਡਾ: ਦੀਪਕ ਸ਼ਰਮਾ ਵੱਲੋਂ ਸ਼ਲਾਘਾਯੋਗ ਉੱਦਮ ਕੀਤੇ ਜਾ ਰਹੇ ਹਨ। 

ਨੈਸ਼ਨਲ ਸਟੈਂਡਰਡ ਬਾਡੀ ਵੱਲੋਂ ਮਿਲਣ ਵਾਲੇ ਇਸ ਐਵਾਰਡ ਲਈ ਡਾ: ਦੀਪਕ ਸ਼ਰਮਾ ਨੂੰ ਗਰਾਮ ਪੰਚਾਇਤ ਡਰੋਲੀ ਭਾਈ ,ਸਮੁੱਚੇ ਸਟਾਫ਼ ਅਤੇ  ਸਮੂਹ ਇਲਾਕਾ ਨਿਵਾਸੀਆਂ ਵੱਲੋਂ , ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਬਜਾਜ , ਗੁਰਦਿਆਲ ਸਿੰਘ ਮਠਾੜੂ, ਡਾ: ਗੌਰਵ ਸ਼ਰਮਾ , ਇੰਚਾਰਜ ਪ੍ਰਿਸੰੀਪਲ ਮਨਪ੍ਰੀਤ ਕੌਰ, ਪ੍ਰਿਸੰੀਪਲ ਜਸਪ੍ਰੀਤ ਕੌਰ , ਬੀ ਐੱਨ ਓ ਰਾਜੇਸ਼ ਪਾਲ , ਪਿ੍ਰੰਸੀਪਲ ਦੀਪਕ ਕਾਲੀਆ, ਹੈਡਮਾਸਟਰ ਪਰਵੀਨ ਖੁਰਾਣਾ, ਲੈਕਚਰਾਰ ਵਿਵੇਕ ਅਰੋੜਾ, ਲੈਕ: ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ , ਐਸੋਸੀਏਟ ਪ੍ਰੋਫੈਸਰ ਡਾ: ਗੁਰਮੀਤ ਸਿੰਘ, ਲੈਕ: ਸੁਖਦੇਖ ਸਿੰਘ, ਪੀ ਸੀ ਐੱਸ ਨਵਜੀਤ ਸਿੰਘ,ਵਿਕਸਤ ਕੁਮਾਰ ਪ੍ਰੋਮੋਸ਼ਨਲ ਅਫਿਸਰ,  ਲੈਕ: ਅਮ੍ਰਿਤਪਾਲ ਸਿੰਘ, Ç੍ਰਪੰਸੀਪਲ ਡੀ ਐੱਮ ਕਾਲਜ ਵੱਲੋਂ ਵਧਾਈਆਂ ਦਿੱਤੀਆਂ ਗਈਆਂ।