ਸਾਬਕਾ ਐੱਮ ਸੀ ਡਾ: ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਨਵਾਂ ਸਾਲ ਅਤੇ ਆਪਣਾ ਜਨਮਦਿਨ ਝੁੱਗੀ ਝੌਪੜੀ ਵਾਲੇ ਬੱਚਿਆਂ ਨਾਲ ਮਨਾਇਆ

ਮੋਗਾ, 1 ਜਨਵਰੀ (ਜਸ਼ਨ): ਸਾਬਕਾ ਐੱਮ ਸੀ ਡਾ: ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਅੱਜ ਨਵਾਂ ਸਾਲ ਅਤੇ ਆਪਣਾ ਜਨਮਦਿਨ ਝੁੱਗੀ ਝੌਪੜੀ ਵਾਲੇ ਬੱਚਿਆਂ ਨਾਲ ਮਨਾਇਆ। ਉਹਨਾਂ ਨੇਚਰ ਪਾਰਕ ਵਿਚ ਬੱਚਿਆਂ ਨੂੰ ਇਕੱਤਰ ਕਰਕੇ ਮਠਿਆਈਆਂ ਨਾਲ ਉਹਨਾਂ ਨੂੰ ਨਿਵਾਜਿਆ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ । ਇਸ ਮੌਕੇ ਉੱਚੇਚੇ ਤੌਰ ’ਤੇ ਪੁੱਜੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਡਾ: ਜੌਹਲ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਡਾ: ਸ਼ਮਸ਼ੇਰ ਸਿੰਘ ਉਹਨਾਂ ਦੇ ਹਮਜਮਾਤੀ ਹਨ ਅਤੇ ਹੁਣ ਸਮਾਜ ਸੇਵਾ ਦੇ ਖੇਤਰ ਵਿਚ ਵਿਚਰਦਿਆਂ ਨੇਚਰ ਪਾਰਕ ਦੀ ਦੇਖਭਾਲ ਲਈ ਆਪਣਾ ਸਮਾਂ ਬਤੀਤ ਕਰ ਰਹੇ ਨੇ। ਉਹਨਾਂ ਆਖਿਆ ਕਿ  ਨਵੇਂ ਸਾਲ ਦੀ ਸ਼ੁਰੂਆਤ ਬੱਚਿਆਂ ਖਾਸਕਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬਾਲਾਂ ਨਾਲ ਕਰਨਾ ਸੁਚੱਜਾ ਫੈਸਲਾ ਹੈ । ਇਸ ਮੌਕੇ ਡਾ: ਸ਼ਮਸ਼ੇਰ ਸਿੰਘ ਮੱਟਾ ਨੇ ਆਖਿਆ ਕਿ ਉਹ ਕਾਫ਼ੀ ਸਮੇਂ ਤੋਂ ਮੋਗਾ ਦੇ ਨੇਚਰ ਪਾਰਕ ਵਿਚ ਨਾ ਸਿਰਫ਼ ਵਾਤਾਵਰਣ ਸ਼ੁੱਧਤਾ ਲਈ ਪੌਦੇ ਲਗਾਉਣ  ਅਤੇ ਉਹਨਾਂ ਦੀ ਸੰਭਾਲ ਕਰਦੇ ਨੇ ਬਲਕਿ ਨਾਲ ਹੀ ਸਥਿਤ ਝੁੱਗੀਆਂ ਝੌਪੜੀਆਂ ਵਿਚ ਰਹਿ ਰਹੇ ਬੱਚਿਆਂ ਨਾਲ ਗੱਲਾਂਬਾਤਾਂ ਕਰਦਿਆਂ ਉਹਨਾਂ ਨੂੰ ਭਾਵਨਾਤਮਕ ਤੌਰ ’ਤੇ ਸੁਕੂਨ ਮਿਲਦਾ ਹੈ। ਉਹਨਾਂ ਆਖਿਆ ਕਿ ਇਹਨਾਂ ਨਿੱਕੇ ਬਾਲਾਂ ਦੇ ਮਨਾਂ ਵਿਚ ਵੀ ਵੱਡੇ ਸੁਫ਼ਨੇ ਹਨ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਉਹ ਹਰ ਸੰਭਵ ਯਤਨ ਕਰਦੇ ਰਹਿਣਗੇ।