ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਨੇ ਨਵੇਂ ਸਾਲ ਦੀਆਂ ਦਿੱਤੀਆਂ ਸ਼ੁੱਭ ਕਾਮਨਾਵਾਂ
ਮੋਗਾ, 1 ਜਨਵਰੀ (ਜਸ਼ਨ): ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਨੇ ਨਵੇਂ ਸਾਲ ਦੀ ਆਮਦ ’ਤੇ ਪੰਜਾਬ ਅਤੇ ਭਾਰਤ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਆਖਿਆ ਕਿ ਸਾਡਾ ਨਵਾ ਸਾਲ 2024 ਸਮੁੱਚੀ ਲੋਕਾਈ ਲਈ ਅਮਨ ਅਤੇ ਸ਼ਾਂਤੀ ਲੈ ਕੇ ਆਵੇ । ਉਹਨਾਂ ਆਖਿਆ ਕਿ ਅੱਜ ਦੁਨਿਆਂ ਦੇ ਵੱਖ – ਵੱਖ ਹਿੱਸਿਆ ਵਿੱਚ ਹਿੰਸਾ ਦਾ ਦੌਰ ਚੱਲ ਰਿਹਾ ਹੈ , ਯੂਕਰੈਨ ਅਤੇ ਰੂਸ ਦੇ ਵਿਚਾਲੇ ਸਵਾ ਸਾਲ ਤੋਂ ਪੁਰਾਣੀ ਜੰਗ ਫਲਿਸਟੀਨ ਅਤੇ ਇਜਰਾਈਲ ਦੇ ਵਿਚਕਾਰ ਚੱਲ ਰਿਹਾ ਯੁੱਧ ਬਹੁਤ ਹੀ ਮੰਦਭਾਗਾ ਹੈ । ਉਹਨਾਂ ਆਖਿਆ ਕਿ ਭਾਰਤ ਅੰਦਰ ਮਨੀਪੁਰ ਕਸ਼ਮੀਰ ਨੱਕਸਲਵਾਦ ਦੇ ਨਾਮ ਤੇ ਜੋ ਹਿੰਸਾਂ ਹੋ ਰਹੀ ਹੈ ਇਹ ਬਹੁਤ ਹੀ ਮੰਦਭਾਗੀ ਹੈ । ਉਹਨਾਂ ਆਖਿਆ ਕਿ ਉਹ ਕਾਮਨਾ ਕਰਦੇ ਹਨ ਕਿ ਆਉਣ ਵਾਲੇ ਸਾਲਾਂ ‘ਚ ਪ੍ਰਮਾਤਮਾ ਸਭ ਨੂੰ ਸਮੱਤ ਬਖਸ਼ੇ ਅਤੇ ਹਿੰਸਾ ਦਾ ਖਾਤਮਾ ਹੋਵੇ । ਉਹਨਾਂ ਆਖਿਆ ਕਿ ਸਾਨੂੰ ਸਾਡੇ ਰਹਿਬਰਾਂ ਵੱਲੋਂ ਦਿੱਤੇ ਸੁਨੇਹੇ ‘ਸਰਬੱਤ ਦਾ ਭਲਾ’ ਵਾਲੀ ਸੋਚ ’ਤੇ ਪਹਿਰਾ ਦੇਣ ਦੀ ਜ਼ਰੂਰਤ þ ਤਾਂ ਕਿ ਹਰ ਮਨੁੱਖ ਸੁੱਖੀ ਹੋਵੇ ।