ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਨੂੰ ਮਿਲਿਆ ਮੋਸਟ ਟਰਸਟਡ ਲਾਅ ਕਾਲਜ ਇਨ ਪੰਜਾਬ ਅਵਾਰਡ

ਮੋਗਾ, 30 ਦਸੰਬਰ(jashan)ਮੋਗਾ ਜਿਲੇ ਦੇ ਇੱਕੋ ਇੱਕ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਜਿਲਾ ਮੋਗਾ ਨੂੰ ਵੀ ਕਨੈਕਟ ਇੰਡੀਆ ਵਰਲਡ ਡੂਰਾ ਰਿਸਰਚ ਮੀਡੀਆ ਵੱਲੋਂ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਤਹਿਤ ਮੋਸਟ ਟਰਸਟਡ ਲਾਅ ਕਾਲਜ ਇਨ ਪੰਜਾਬ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵੀ ਕੋਨੈਕਟ ਇੰਡੀਆ ਵੱਲੋਂ ਇਹ ਅਵਾਰਡ ਦੇਸ਼ ਵਿੱਚ ਸਿੱਖਿਆ, ਮੈਡੀਕਲ, ਸੋਸ਼ਲ ਵਰਕ ਅਤੇ ਵੁਮਨ ਇਮਪਾਵਰਮੈਂਟ ਦੇ ਤਹਿਤ ਚੰਗਾ ਕੰਮ ਕਰਨ ਵਾਲੀਆਂ ਸੰਸਥਾਨਾਂ ਨੂੰ ਦਿੱਤੇ ਗਏ ਹਨ। ਇਹ ਅਵਾਰਡ ਕਾਲਜ ਦੇ ਪ੍ਰੈਜੀਡੈਂਟ ਦਵਿੰਦਰ ਪਾਲ ਸਿੰਘ ਅਤੇ ਚੇਅਰਮੈਨ ਰਵਿੰਦਰ ਗੋਇਲ ਨੂੰ ਮਿਸ ਮੁਗਧਾ ਗੋਡਸੇ ਇੰਡੀਅਨ ਫਿਲਮ ਐਕਟਰਸ ਅਤੇ ਮਾਡਲ ਵੱਲੋਂ ਪ੍ਰਧਾਨ ਕੀਤਾ ਗਿਆ। ਦਵਿੰਦਰ ਪਾਲ ਸਿੰਘ ਅਤੇ ਰਵਿੰਦਰ ਗੋਇਲ ਨੇ ਪ੍ਰੈਸ ਨੂੰ ਦੱਸਿਆ ਕਿ ਅਸੀਂ ਪਹਿਲਾਂ ਹੀ ਲਾਅ ਕਾਲਜ ਬੜੇ ਵਧੀਆ ਢੰਗ ਨਾਲ ਚਲਾ ਰਹੇ ਹਾਂ ਹੁਣ ਇਹ ਅਵਾਰਡ ਮਿਲਣ ਨਾਲ ਹੋਰ ਵੀ ਉਤਸਾਹਤ ਨਾਲ ਕੰਮ ਕੀਤਾ ਜਾਵੇਗਾ। ਅਵਾਰਡ ਮਿਲਣ ਤੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਦਲੀਪ ਕੁਮਾਰ ਪੱਤੀ, ਡਾਕਟਰ ਮਧੂ ਸ਼ਰਮਾ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ, ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ, ਸਤਵਿੰਦਰ ਕੌਰ ਪ੍ਰਿੰਸੀਪਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਮਨੀਸ਼ਾ ਗੋਇਲ ਪ੍ਰਿੰਸੀਪਲ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ, ਦਮਨਪ੍ਰੀਤ ਕੌਰ ਦੇਸ਼ ਭਗਤ ਕਾਲਜ, ਡਾਕਟਰ ਸਵਰਨਜੀਤ ਸਿੰਘ ਪ੍ਰਿੰਸੀਪਲ ਦੇਸ਼ ਭਗਤ ਕਾਲਜ, ਕੁਲਦੀਪ ਸਿੰਘ ਸਹਿਗਲ ਪ੍ਰੈਜੀਡੈਂਟ ਕੈਂਬਰਿਜ ਇੰਟਰਨੈਸ਼ਨਲ ਸਕੂਲ, ਡਾਕਟਰ ਇਕਬਾਲ ਸਿੰਘ ਵਾਈਸ ਪ੍ਰੈਸੀਡੈਂਟ ਕੈਂਬਰਿਜ ਇੰਟਰਨੈਸ਼ਨਲ ਸਕੂਲ, ਡਾਕਟਰ ਗੁਰਚਰਨ ਸਿੰਘ, ਪਰਮਜੀਤ ਕੌਰ ਜਨਰਲ ਸੈਕਟਰੀ ਕੈਂਬਰਿਜ ਇੰਟਰਨੈਸ਼ਨਲ ਸਕੂਲ, ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ ਬੀ ਐਸ ਗਰੁੱਪ, ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਲਖਬੀਰ ਸਿੰਘ ਗਿੱਲ ਚੇਅਰਮੈਨ ਨੌਰਥ ਵੈਸਟ ਗਰੁੱਪ, ਪਰਵੀਨ ਗਰਗ ਚੇਅਰਮੈਨ ਅਤੇ ਸੁਨੀਲ ਗਰਗ ਪ੍ਰਧਾਨ ਬਾਰ ਕੌਂਸਲ ਮੋਗਾ ਨੇ ਇਸ ਅਵਾਰਡ ਲਈ ਕਾਲਜ ਦੇ ਸਟਾਫ ਅਤੇ ਮੈਨੇਜਮੈਂਟ ਨੂੰ ਵਧਾਈ ਦਿੱਤੀ।