ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਮੋਗਾ ਵਿਖੇ ‘ਕ੍ਰਿਸਮਸ’ ਦਾ ਤਿਉਹਾਰ ਮਨਾਇਆ ਗਿਆ
ਮੋਗਾ 24 ਦਸੰਬਰ (ਜਸ਼ਨ )ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗੁਰੱਪ ਆਫ ਸਕੂਲਜ਼ ਦਾ ਹਿੱਸਾ ਏ.ਬੀ.ਸੀ. ਮੋਂਟੈਸਰੀ ਸਕੂਲ ਮੋਗਾ ਵਿਖੇ ‘ਕ੍ਰਿਸਮਸ’ ਦਾ ਤਿਉਹਾਰ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਸੈਂਟਾ ਕਲੌਜ਼ ਦਾ ਭੇਸ ਬਣਾ ਕੇ ‘ਜਿੰਗਲ ਬੈੱਲ-ਕੈਟਲ ਗਾਇਆ ਗਿਆ ਅਤੇ ਸਭਾ ਵਿੱਚ ਮੌਜੂਦ ਵਿਦਿਆਰਥੀਆਂ ਵਿੱਚ ਟੌਫੀਆਂ ਚਾਕਲੇਟ ਵੰਡੀਆਂ ਗਈਆਂ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱਲੋਂ ਚਾਰਟ ਅਤੇ ਆਰਟੀਕਲ ਰਾਹੀਂ ਇਸ ਦਿਨ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕ੍ਰਿਸਮਸ ਹਰ ਸਾਲ 25 ਦਸੰਬਰ ਨੂੰ ਯੀਸ਼ੂ ਮਸੀਹ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਸ ਦਿਨ ਤੋਂ 12 ਦਿਨ ਦੇ ਉਤਸਵ ਕ੍ਰਿਸਮਸਟਾਇਡ ਦੀ ਵੀ ਸ਼ੁਰੂਆਤ ਹੁੰਦੀ ਹੈ। ਇਸਾਈ ਭਾਈਚਾਰੇ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਆਧੁਨਿਕ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਇੱਕ ਦੂਜੇ ਨੂੰ ਉਪਹਾਰ ਦੇਣਾ, ਗਿਰਜਾ ਘਰ ਵਿੱਚ ਸਮਾਰੋਹ ਅਤੇ ਵੱਖ ਵੱਖ ਸਜਾਵਟਾਂ ਕਰਨਾ ਸ਼ਾਮਿਲ ਹੈ। ਇਨ੍ਹਾਂ ਸਜਾਵਟਾਂ ਦੇ ਪ੍ਰਦਰਸ਼ਨ ਵਿੱਚ ਕ੍ਰਿਸਮਸ ਦਾ ਦਰਖਤ, ਰੰਗ ਬਿਰੰਗੀਆਂ ਰੋਸ਼ਨੀਆਂ, ਜਨਮ ਦੀਆਂ ਝਾਕੀਆਂ ਅਤੇ ਰੰਗੋਲੀ ਆਦਿ ਸ਼ਾਮਿਲ ਹਨ। ਸਾਂਤਾ ਕਲਾਜ (ਜਿਸ ਨੂੰ "ਕ੍ਰਿਸਮਸ ਦਾ ਪਿਤਾ" ਵੀ ਕਿਹਾ ਜਾਂਦਾ ਹੈ) ਕ੍ਰਿਸਮਸ ਨਾਲ ਜੁੜੀ ਇੱਕ ਲੋਕ ਪਿਆਰੀ ਪ੍ਰਾਚੀਨ ਸ਼ਖਸੀਅਤ ਹੈ ਜਿਸ ਨੂੰ ਅਕਸਰ ਕ੍ਰਿਸਮਸ ’ਤੇ ਬੱਚਿਆਂ ਲਈ ਤੋਹਫ਼ੇ ਲਿਆਉਣ ਦੇ ਨਾਲ ਜੋੜਿਆ ਜਾਂਦਾ ਹੈ। ਨੰਨੇ ਮੁਮਮੇ ਬੱਚੇ ਸੈਂਟਾ ਕਲਾਜ਼ ਦੀ ਪੋਸ਼ਾਕ ਪਹਿਣ ਕੇ ਬਹੁਤ ਹੀ ਸੁੰਦਰ ਦਿੱਖ ਰਹੇ ਸਨ। ਸਕੂਲ ਪਿ੍ਰੰਸੀਪਲ ਸ਼੍ਰੀ ਮਤੀ ਸੋਨੀਆ ਸ਼ਰਮਾਂ ਨੇ ਸਾਰਿਆ ਨੂੰ ਕ੍ਰਿਸਮਿਸ ਦੇ ਤਿਓਹਾਰ ਦੀ ਵਧਾਈ ਦਿੱਤੀ ਅਤੇ ਆਉਣ ਵਾਲੇ ਨਵੇਂ ਸਾਲ ਦੀਆਂ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਦੌਰਾਨ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਬੱਚਿਆਂ ਨੂੰ ਕਿਹਾ ਕਿ ਭਾਰਤ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹਨ। ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਲੈਕੇ ਆਉਂਦੇ ਹਨ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੇ ਨਾਲ ਕਈ ਤਿਉਹਾਰ ਜੁੜੇ ਹੋਏ ਹਨ ਜੋ ਉਹਨਾਂ ਧਰਮਾਂ ਦੀ ਪਿਛੋਕੜ ਅਤੇ ਸੱਭਿਆਚਾਰ ਨੂੰ ਦਰਸਾਉਂਦੇ ਹਨ। ਸਾਨੂੰ ਹਰ ਇੱਕ ਧਰਮ ਅਤੇ ਉਸ ਨਾਲ ਜੁੜੇ ਹੋਏ ਤਿਉਹਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਹਰ ਇੱਕ ਤਿਉਹਾਰ ਨੂੰ ਪੂਰੀ ਖੂਸ਼ੀ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।