ਬਲੂਮਿੰਗ ਬਡਜ਼ ਸਕੂਲ, ਮੋਗਾ ਦੀਆਂ 16ਵੀਆਂ ਬੀ. ਬੀ. ਐਸ. ਖੇਡਾਂ (ਜੂਨੀਅਰ ਵਿੰਗ) ਯਾਦਗਾਰੀ ਹੋ ਨਿੱਬੜੀਆਂ

*ਜੂਨੀਅਰ ਹਾੱਕੀ ਵਰਲਡ ਕੱਪ ਚੈਂਪਿਅਨ ਹਰਜੀਤ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ
ਮੋਗਾ, 22 ਦਸੰਬਰ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ 16ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ (ਜੂਨੀਅਰ ਵਿੰਗ) ਆਪਣੀ ਅਮਿੱਟ ਛਾਪ ਛੱਡਦੀਆਂ ਸਮਾਪਤ ਹੋਈਆਂ। ਇਸ ਮੌਕੇ ਜੂਨੀਅਰ ਹਾੱਕੀ ਵਰਲਡ ਕੱਪ ਚੈਂਪਿਅਨ ਹਰਜੀਤ ਸਿੰਘ ਮੁੱਖ ਮਹਿਮਾਨ ਸਨ, ਇਹਨਾਂ ਦੇ ਨਾਲ-ਨਾਲ ਸ੍ਰ. ਪਰਮਜੀਤ ਸਿੰਘ ਬੱਸੀ (ਆਸਟ੍ਰੇਲੀਆ) ਨੇ ਸ਼ਿਰਕਤ ਕੀਤੀ ਅਤੇ  ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ  ਅਤੇ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਸਮਾਰੋਹ ਦੀ ਸ਼ੁਰੂਆਤ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਹੋਈ। ਮੁੱਖ ਮਹਿਮਾਨਾਂ ਦੇ ਸੁਆਗਤ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ, ਪਰਮਜੀਤ ਸਿੰਘ ਬੱਸੀ ਵੱਲੋਂ ਸਕੂਲ ਦਾ ਝੰਡਾ ਅਤੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਵੱਲੋਂ ਬੀ.ਬੀ.ਐੱਸ. ਖੇਡਾਂ ਦਾ ਝੰਡਾ ਲਹਰਾਇਆ ਗਿਆ। ਇਸ ਤੋਂ ਬਾਅਦ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ, ਮੁੱਖ ਮਹਿਮਾਨ ਵੱਲੋਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਜੂਨੀਅਰ ਵਿੰਗ ਦੀਆਂ ਵਿਦਿਆਰਥਣਾ ਵੱਲੋਂ ਸਰਸਵਤੀ ਵੰਦਨਾ ਕੀਤੀ ਗਈ। ਬੀ.ਬੀ.ਐੱਸ. ਦੇ ਵਿਦਿਆਰਥੀਆਂ ਨੇ ਗੁਰੱਪ ਡਾਂਸ ਪੇਸ਼ ਕੀਤਾ। ਇਸ ਤੋਂ ਬਾਅਦ ਰਿਬਨ ਐਕਸਰਸਾਈਜ਼, ਡੰਬਲ ਡਿਸਪਲੇਅ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਯੂ.ਕੇ.ਜੀ. ਕਲਾਸ ਦੇ ਵਿਦਿਆਰਥੀਆਂ ਨੇ ਗਰੁੱਪ ਡਾਂਸ ਪੇਸ਼ ਕੀਤਾ। ਤੀਸਰੀ ਕਲਾਸ ਦੇ ਵਿਦਿਆਰਥੀਆਂ ਨੇ ਲੇਜ਼ੀਅਮ ਡਿਸਪਲੇਅ, ਦੂਸਰੀ ਕਲਾਸ ਦੇ ਵਿਦਿਆਰਥੀਆਂ ਨੇ ‘ਰੁੱਖ ਬਚਾਓ’ ਥੀਮ ਤੇ ਡਾਂਸ ਪੇਸ਼ ਕੀਤੀ। ਪਹਿਲੀ ਕਲਾਸ ਵੱਲੋਂ ਪੇਸ਼ ਕੀਤਾ ਗਿਆ ਰਾਜਸਥਾਣੀ ਖੇਤਰੀ ਡਾਂਸ, ਅਤੇ ਦੂਸਰੀ-ਤੀਸਰੀ ਕਲਾਸ ਵੱਲੋਂ ਪਾਇਆ ਗਿਆ ਗਿੱਧਾ ਬਹੁਤ ਹੀ ਮਨਮੋਹਕ ਸੀ। ਇਸ ਤੋਂ ਬਾਅਦ ਆਪਣੀ ਚੁਸਤੀ-ਫੁਰਤੀ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਸੋਹਣੀ ਯੋਗਾ ਡਿਸਪਲੇਅ ਕੀਤੀ ਗਈ। ਇਹਨਾਂ ਖੇਡਾਂ ਦੌਰਾਨ 100 ਮੀਟਰ ਰੇਸ, ਟ੍ਰਾਈਸਾਈਕਲ ਰੇਸ, ਬਾਈਸਾਈਕਲ ਰੇਸ, ਫਰੂਟ ਰੇਸ, ਵੈਜੀਟੇਬਲ ਰੇਸ, ਸੰਤਾ ਰੇਸ, ਪਰੀ ਰੇਸ, ਪੁÇਲੰਗ ਦਾ ਰਿੰਮ, ਬਲੂਨ ਰੇਸ, ਬੈਕ ਰੇਸ, ਹਰਡਲ ਰੇਸ, ਵਨ ਲੈੱਗਡ ਰੇਸ, ਕੰਗਾਰੂ ਰੇਸ, ਲੈਮਨ ਰੇਸ, ਜ਼ਿਗ-ਜ਼ੈਗ ਰੇਸ, ਸੈਕ ਰੇਸ, ਥ੍ਰੀ ਲੈੱਗਡ ਰੇਸ, ਓਵਰ ਹੈੱਡ ਬਾਲ, ਟਨਲ ਬਾਲ, ਬਾਉਂਸ ਦਾ ਬਾਲ, ਥਰੂ ਦਾ ਰਿੰਗ ਅਤੇ ਬਾਲ ਇਨ ਬਕਟ ਰੇਸਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਰੇਸਾਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਰੈਂਕ ਹੋਲਡਰਜ਼ ਅਤੇ ਪਰਫੈਕਟ ਅਟੈਂਡੈਂਸ ਵਾਲੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ‘ਹਰਜੀਤ ਸਿੰਘ’ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਜੂਨੀਅਰ ਵਿੰਗ ਦੀਆਂ 16ਵੀਆਂ ਬੀ.ਬੀ.ਐਸ. ਖੇਡਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਉਚੇਚੇ ਤੌਰ ਤੇ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁੱਚਜੇ ਪ੍ਰਬੰਧਨ ਹੇਠ ਖੇਡਾਂ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਮਹਾਨ ਪ੍ਰਾਪਤੀਆਂ ਕਰ ਰਹੇ ਇਸ ਅਦਾਰੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਉਪਰੰਤ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪਿ੍ਰੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਧੰਨਵਾਦ ਕੀਤਾ ਗਿਆ।