ਪ੍ਰਧਾਨ ਮੰਤਰੀ ਦੀ ਸਕੀਮਾਂ ਅਤੇ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ ਮਿਲਣ ਦੇ ਕਾਰਨ ਅੱਜ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ-ਡਾ.ਸੀਮਾਂਤ ਗਰਗ

*ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲਾਂ ਦੀ ਉਪਲਬਧੀਆ ਨੂੰ ਘਰ-ਘਰ ਪਹੁੰਚਾਉਣ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਮੰਗੇਵਾਲਾ ਪਿੰਡ ਪੁੱਜੀ

ਮੋਗਾ, 13 ਦਸੰਬਰ  (ਜਸ਼ਨ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲ ਦੀ ਉਪਲਬਧੀਆ ਨੂੰ ਘਰ-ਘਰ ਪਹੁੰਚਾਉਣ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਮੋਗਾ ਜ਼ਿਲ੍ਹੇ ਦੇ ਪਿੰਡ ਮੰਗੇਵਾਲਾ ਪੁੱਜੀ, ਜਿਥੇ ਲੋਕਾਂ ਨੂੰ ਪ੍ਰਧਾਨ ਮੰਰੀ ਦੀ ਉਪਲਬਧੀਆ ਬਾਰੇ ਜਾਗਰੂਕ ਕੀਤਾ ਗਿਆ। ਇਸ਼ ਸੰਕਲਪ ਯਾਤਰਾ ਵਿਚ ਨਵੀਂ ਟੈਕਨਾਲਾਜੀ ਦੇ ਨਾਲ ਐਲ.ਈ.ਡੀ. ਸਕਰੀਨ ਲੱਗੀ ਹੋਈ ਹੈ, ਜੋ ਪ੍ਰਧਾਨ ਮੰਤਰੀ ਦੀ ਨੀਤੀਆਂ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਅੱਜ ਪਿੰਡ ਮੰਗੇਵਾਲਾ ਵਿਖੇ ਸੰਕਲਪ ਵਿਕਸਿਤ ਯਾਤਰਾ ਦੇ ਤਹਿਤ ਪੁੱਜੀ ਵੈਨ ਦੁਆਰਾ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਨੀਤੀਆਂ ਬਾਰੇ ਜਾਣਕਾਰੀ ਦੇਣ ਮੌਕੇ ਪ੍ਰਗਟ ਕੀਤੇ। ਇਸ ਮੌਕੇ ਤੇ ਗੁਰਜੋਤ ਸਿੰਘ, ਗੁਰਸੇਵਕ ਸਿੰਘ, ਅਰਸ਼ਵੀਰ ਸਿੰਘ, ਮਨਪ੍ਰੀਤ ਸਿੰਘ, ਜਸਪਾਲ ਸਿੰਘ, ਮਨਪ੍ਰੀਤ ਸਿੰਘ, ਦੀਪੂ ਸਿੰਘ, ਛਿੰਦਰ ਸਿਘ, ਦਾਊ ਸਿੰਘ, ਨਵਨੀਤ ਸਿੰਘ ਦੇ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਦੇ ਸਾਢੇ 9 ਸਾਲਾਂ ਆਤਮ ਨਿਰਭਰ ਭਾਰਤ ਦੇ ਉਸਾਰੀ ਦੇ ਹਨ। ਇਹਨਾਂ ਵਿਚ ਜੀ.ਡੀ.ਪੀ. ਲਗਾਤਾਰ ਸਥਿਰਤਾ ਨਾਲ ਵੱਧੀ ਹੈ ਭਾਰਤ ਆਰਥਿਕ ਪਾਇਦਾਨ ਤੇ ਕਾਂਗਰਸ ਸਰਰਕਾਰ ਦੇ ਦੌਰਾਨ 11 ਵੇਂ ਪਾਇਦਾਨ ਤੇ ਸੀ, ਜਿਸਨੂੰ ਹੁਣ ਚੌਥੇ ਨੰਬਰ ਤੇ ਲਿਆਉਣ ਦੀ ਤਿਆਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਸਾਢੇ ਨੌ ਸਾਲ ਗਰੀਬ ਕਲਿਆਣ ਦੇ ਸਾਲ ਰਹੇ ਹਨ। ਇਸ ਦੌਰਾਨ 11 ਕਰੋੜ ਘਰਾਂ ਵਿਚ ਪਖਾਣੇ ਬਣਾਏ ਗਏ, 3.50 ਕਰੋੜ ਗਰੀਬ ਲੋਕਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਗਏ, ਲਗਭਗ 22 ਕਰੋੜ ਘਰਾਂ ਨੂੰ ਸਵੱਛ ਪਾਣੀ ਮੁੱਹਈਆ ਕਰਵਾਇਆ ਗਿਆ, 80 ਕਰੋੜ ਗਰੀਬਾਂ ਨੂੰ 5 ਕਿਲੋ ਅਨਾਜ ਤਿੰਨ ਸਾਲ ਤੋਂ ਮੁਫਤ ਦਿੱਤਾ ਜਾ ਰਿਹਾ ਹੈ ਅਤੇ ਅਗਲੇ ਪੰਜ ਸਾਲ ਹੋਰ ਦਿੱਤਾ ਜਾਵੇਗਾ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਆਉਣ ਵਾਲੇ 2024 ਦੇ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਦਿੱਤੀ ਗਈ ਸਹੂਲਤਾਂ ਤੇ ਨੀਤੀਆਂ ਦੇ ਚੱਲਦੇ ਪੰਜਾਬ ਵਿਚ ਸਾਰੀਆ ਲੋਕ ਸਭਾ ਸੀਟਾ ਤੇ ਜਿੱਤ ਹਾਸਲ ਕਰੇਗੀ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਨੂੰ ਦੁਬਾਰਾ ਤਰਕੀ ਦੇ ਰਾਹ ਤੇ ਲਿਆਉਣ ਲਈ ਭਾਜਪਾ ਦੇ ਨਾਲ ਜੁੜ ਕੇ ਸਹਿਯੋਗ ਦਿੱਤਾ ਜਾਵੇ, ਤਾਂ ਜੋ ਪੰਜਾਬ ਨੂੰ ਦੁਬਾਰਾ ਤਰਕੀ ਦੇ ਰਾਹ ਤੇ ਲਿਆਂਦਾ ਜਾ ਸਕੇ।