ਬੀ.ਬੀ.ਐੱਸ ਖੇਡਾਂ 2023 ਲਈ ਜਗਦੀ ਮਸ਼ਾਲ ਅਤੇ ਸਪੋਰਟਸ ਫਲੈਗ ਕੀਤੇ ਸਕੂਲ ਅਤੇ ਹਾਊਸ ਕਪਤਾਨਾਂ ਦੇ ਹਵਾਲੇ
ਮੋਗਾ,6 ਦਸੰਬਰ (ਜਸ਼ਨ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ 16ਵੀਆਂ ਬੀ. ਬੀ. ਐੱਸ. ਗੇਮਜ਼ 2023 ਲਈ ਸਪੋਰਟਸ ਫਲੈਗ ਅਤੇ ਜਗਦੀ ਮਸ਼ਾਲ ਸਕੂਲ ਅਤੇ ਹਾਉਸ ਕਪਤਾਨਾਂ ਦੇ ਹਵਾਲੇ ਕੀਤੇ ਗਏ। ਸਾਰੇ ਸਕੂਲੀ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਪੋਰਟਸ ਫਲੈਗ ਕਪਤਾਨਾਂ ਦੇ ਸਪੁਰਦ ਕਰਦਿਆਂ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਇਹਨਾਂ ਖੇਡਾਂ ਵਿੱਚ ਪੂਰੀ ਇਮਾਨਦਾਰੀ, ਨਿਯਮਾਂ ਅਨੁਸਾਰ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅੁਹਨਾਂ ਨੇ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੇਡਾਂ ਵਿੱਚ ਜਰੂਰ ਹਿੱਸਾ ਲੈਣ ਕਿਉਂਕਿ ਖੇਡਾਂ ਕੇਵਲ ਸਰੀਰਕ ਫਾਇਦਾ ਹੀ ਨਹੀਂ ਕਰਦੀਆਂ ਸਗੋਂ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਿਆਰਥੀ 16ਵੀਆਂ ਬੀ. ਬੀ. ਐੱਸ ਗੇਮਜ਼ 2023 ਵਿੱਚ 38 ਪ੍ਰਕਾਰ ਦੀਆਂ ਇੰਨਡੋਰ-ਆਊਟਡੋਰ ਗੇਮਜ਼ ਅਤੇ 22 ਦੇ ਕਰੀਬ ਟਰੈਕ ਐਂਡ ਫ਼ੀਲਡ ਈਵੈਂਟ ਜਿਹਨਾਂ ਨੂੰ ਕੁੱਲ ਮਿਲਾ ਕੇ ਵਿਦਿਆਰਥੀਆਂ ਕੋਲ 60 ਦੇ ਕਰੀਬ ਵਿਕਲਪ ਹਨ ਜਿਹਨਾਂ ਵਿੱਚ ਉਹ ਭਾਗ ਲੈ ਸਕਦੇ ਹਨ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਮੈਡਲ ਜਿੱਤ ਸਕਦੇ ਹਨ। ਇਸ ਦੋਰਾਨ ਗੱਲ ਬਾਤ ਕਰਦਿਆਂ ਸਕੁਲ ਪ੍ਰਿਮਸਪਿਲ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬੀ.ਬੀ.ਐੱਸ ਗੇਮਜ਼ ਦੋਰਾਨ ਇਹ ਸਪੋਰਟਸ ਫਲੈਗ ਰਾਸ਼ਟਰੀ ਤੇ ਸਕੂਲ ਝੰਡੇ ਦੇ ਨਾਲ ਹੀ ਫਹਿਰਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਬੀ.ਬੀ.ਐੱਸ ਖੇਡਾਂ ਦਾ ਝੰਡਾ ਜੋ ਕਿ ਖਿਡਾਰੀਆਂ ਦੇ ਉਤਸ਼ਾਹ ਨੂੰ ਵਧਾਉਂਦਾ ਹੈ। ਇਸ ਵਿੱਚ ਬਣੇ ਹੋਏ ਚਾਰ ਰਿੰਗ ਜੋ ਕਿ ਸਕੂਲ ਦੇ ਚਾਰ ਹਾਉਸ ਟੀਮਾਂ ਨੂੰ ਦਰਸ਼ਾਉਂਦੇ ਹਨ ਜਿਹਨਾਂ ਵਿੱਚ ਲਾਲ, ਹਰਾ, ਨੀਲਾ ਤੇ ਹਰਾ ਰੰਗ ਹੈ। ਇਹਨਾਂ ਹਾਉਸ ਟੀਮਾਂ ਵਿੱਚਕਾਰ ਹੀ ਮੈਚ ਖੇਡੇ ਜਾਂਦੇ ਹਨ ਤੇ ਜਿੱਤਣ ਵਾਲੇ ਖਿਡਾਰੀਆਂ ਨੁੰ ਮੈਡਲ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੋਰਾਨ ਬੀ.ਬੀ.ਐੱਸ ਖੇਡ ਮਸ਼ਾਲ ਜਗਾ ਕੇ ਸਕੂਲ ਕੈਪਟਨਜ਼ ਨੂੰ ਦਿੱਤੀ ਗਈ ਅਤੇ ਇਸ ਤੋਂ ਬਾਅਦ ਹਾਊਸ ਕੈਪਟਨਸ ਵੱਲੋਂ ਇਸ ਮਸ਼ਾਲ ਨੂੰ ਬੇਘ ਪਾਇਪਰ ਬੈਂਡ ਨਾਲ ਅਗੁਵਾਈ ਕਰਦੇ ਹੋਏ ਸਕੁਲ ਦੀ ਹਰ ਕਲਾਸ ਵਿੱਚ ਲਜਾਇਆ ਗਿਆ। ਬੀ.ਬੀ.ਐੱਸ ਖੇਡਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਖਿਡਾਰੀਆਂ ਲਈ ਅੰਤਰ ਰਾਸ਼ਟਰੀ ਪੱਧਰ ਦੇ ਪਲੇਟਫਾਰਮ ਮੁਹੱਈਆ ਕਰਵਾਉਣ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ ਤਾਂ ਜੋ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪੇ ਤੇ ਜ਼ਿਲੇ ਦਾ ਰੋਸ਼ਨ ਕਰ ਸਕਣ। ਬੀ. ਬੀ. ਐੱਸ. ਗੇਮਜ਼ ਪ੍ਰਤੀ ਸਾਰੇ ਵਿਦਿਆਰਥੀ ਬਹੁਤ ਉਤਸ਼ਾਹਿਤ ਹਨ। ਉਹਨਾਂ ਦੱਸਿਆ ਕਿ ਬੀ. ਬੀ. ਐੱਸ. ਖੇਡਾਂ ਕਈ ਪ੍ਰਕਾਰ ਦੇ ਖੇਡ ਮੁਕਾਬਲਿਆਂ ਦੇ ਨਾਲ–ਨਾਲ ਕਈ ਪ੍ਰਕਾਰ ਦੇ ਡਿਸਪਲੇਅ ਅਤੇ ਗੀਤ ਸੰਗੀਤ, ਡਾਂਸ, ਕੋਰੀਓਗਰਾਫੀ ਆਦਿ ਦਾ ਸੁਮੇਲ ਹੈ। ਉਹਨਾਂ ਨੇ ਸਕੂਲ ਮੈਨਜਮੈਂਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵੀ ਹਰੇਕ ਲੋੜੀਂਦੀ ਤੇ ਆਧੁਨਿਕ ਸਹੂਲਤ ਮਹੱੁਈਆ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।