ਡਰੋਲੀ ਭਾਈ ਆਗਮਨ ਪੁਰਬ ਅੱਜ 3 ਦਸੰਬਰ ਨੂੰ- ਡਾ. ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲੇ
ਮੋਗਾ,2 ਦਸੰਬਰ (JASHAN) -:ਗੁਰਦੁਆਰਾ ਸਿਮਰਨਸਰ ਸਾਹਿਬ ਪਾਤਸ਼ਾਹੀ ਛੇਵੀਂ , ਸੱਤਵੀਂ, ਨੌਵੀਂ ਡਰੋਲੀ ਭਾਈ ,ਜ਼ਿਲ੍ਹਾ ਮੋਗਾ ਵਿਖੇ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਡਰੋਲੀ ਭਾਈ ਆਉਣ ਦੀ ਪਵਿੱਤਰ ਯਾਦ ਵਿਚ ਛੇਵੇਂ ਗੁਰੂ ਕਾ ‘ਡਰੋਲੀ ਭਾਈ ਆਗਮਨ ਪੁਰਬ’ 3 ਦਸੰਬਰ (ਐਤਵਾਰ) ਨੂੰ ਮਨਾਇਆ ਜਾਵੇਗਾ। ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ -ਕੌਮੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਦੇ ਉੱਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ, ਦੇਸ਼ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਇਸ ਪੁਰਬ ਵਿਚ ਸ਼ਿਰਕਤ ਕਰਨਗੀਆਂ। ਜ਼ਿਕਰਯੋਗ ਹੈ ਕਿ ਇਸ ਸਾਲਾਨਾ ਪੁਰਬ ਸਮਾਗਮ ਵਿਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਆਪ ਮੁਹਾਰੇ ਸ਼ਾਮਲ ਹੋ ਕੇ ਜਿੱਥੇ ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਡਰੋਲੀ ਭਾਈ ਆਗਮਨ ਪੁਰਬ ਮੌਕੇ ਨਤਮਸਤਕ ਹੁੰਦੀਆਂ ਨੇ ਉੱਥੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਵੱਲੋਂ ਦੋਫ਼ਾੜ ਹੋ ਕੇ ਪੰਥ ਹਿੱਤ ਦਿੱਤੀ ਸ਼ਹਾਦਤ ਨੂੰ ਵੀ ਪ੍ਰਣਾਮ ਕਰਦੀਆਂ ਹਨ।