ਲਾਲਾ ਜੀ ਦੇ ਦਿਖਾਏ ਰਸਤੇ ਤੇ ਹੀ ਭਾਰਤ ਦੇਸ਼ ਦੀ ਕਿਰਸਾਨੀ ਬੱਚ ਸਕਦੀ ਹੈ : ਡਾ ਮਾਲਤੀ ਥਾਪਰ
ਮੋਗਾ, 17 ਨਵੰਬਰ (ਜਸ਼ਨ): ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ 95ਵੇ ਸ਼ਹੀਦੇ ਦਿਵਸ ਮੌਕੇ ਤੇ ਲਾਲਾ ਜੀ ਦੇ ਆਦਮਕੱਦ ਬੁੱਤ ’ਤੇ ਫੁੱਲ ਮਾਲਾਵਾਂ ਅਰਪਣ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਮੈਂਬਰ ਜਨਮ ਅਸਥਾਨ ਮੈਮੋਰੀਅਲ ਕਮੇਟੀ ਢੁੱਡੀਕੇ ਵਿਖੇ ਕਿਹਾ ਕਿ ਲਾਲਾ ਜੀ ਦੇ ਦਿਖਾਏ ਰਸਤੇ ਤੇ ਹੀ ਭਾਰਤ ਦੇਸ਼ ਦੀ ਕਿਸਾਨੀ ਬੱਚ ਸਕਦੀ ਹੈ । ਉਹਨਾ ਨੇ ਕਿਹਾ ਕਿ ਸ ਕਿਸ਼ਨ ਸਿੰਘ ਦੇ ਨਾਲ ਮਿਲ ਕੇ ਪੱਗੜੀ ਸੰਭਾਲ ਜੱਟਾ ਦੀ ਮੂਹਿੰਮ ਦੀ ਜਰੂਰਤ ਹੈ । ਅੱਜ ਭਾਰਤ ਦੀ ਕਿਸਾਨੀ ਇੱਕ ਅਜਿਹੇ ਮੋੜ ਤੇ ਆ ਖੜੀ ਹੈ ਜਿੱਥੇ ਕਿਸਾਨਾਂ ਨੂੰ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ । 116 ਸਾਲ ਬਾਅਦ ਕਿਸਾਨਾ ਦੇ ਕੱਪੜੇ ਤਾਂ ਚਾਹੇ ਸਫੈਦ ਹੋ ਗਏ ਹਨ ਪਰ ਦੂਰਦਸ਼ਾ ਪਹਿਲਾ ਨਾਲੋ ਵੀ ਭੈੜੀ ਹੈ । ਲਾਲਾ ਜੀ ਭਾਰਤ ਦੀ ਆਜਾਦੀ ਦੇ ਪ੍ਰੈਰਣਾ ਸਰੋਤ ਸਨ । ਇਸ ਦੇ ਨਾਲ ਨਾਲ ਉਹਨਾ ਨੂੰ ਵੀ ਭਾਰਤ ਦੀ ਆਰਥਿਕਤਾ ਵੱਲ ਵੀ ਬਹੁਤ ਜਿਆਦਾ ਧਿਆਨ ਦਿੱਤਾ ਅਤੇ ਰਸਤੇ ਦਿਖਾਏ । ਉਹਨਾ ਦੀ ਸੋਚ ਸੀ ਕਿ ਚੰਦ ਸਰਮਾਏ ਦਾਰਾ ਦੇ ਅਮੀਰ ਹੋਣ ਨਾਲ ਦੇਸ਼ ਅਮੀਰ ਨਹੀ ਹੁੰਦਾ ਦੇਸ਼ ਦੀ ਸਾਰੀ ਜਨਤਾਂ ਦੀ ਆਰਥਿਕਤਾ ਠੀਕ ਕਰਨ ਨਾਲ ਦੇਸ਼ ਅਮੀਰ ਹੁੰਦਾ ਹੈ । ਅੱਜ ਉਹ ਦੇਸ਼ ਅੰਦਰ ਨਫਰਤ ਦਾ ਮਾਹੌਲ ਇਹ ਬਹੁਤ ਵੱਡਾ ਚਿੰਤਾਂ ਦਾ ਵਿਸ਼ਾ ਹੈ । ਇਸ ਮੌਕੇ ਤੇ ਸ ਰਣਜੀਤ ਸਿੰਘ ਧੰਨਾ ਸੈੱਕਟਰੀ ਮੈਮੋਰੀਅਲ ਕਮੇਟੀ ਅਤੇ ਡਾਕਟਰ ਪਵਨ ਥਾਪਰ ਮੈਂਬਰ ਮੈਮੋਰੀਅਲ ਕਮੇਟੀ ਆਦਿ ਮੈਂਬਰ ਮੌਜੂਦ ਹੋਏ ।