ਮੋਗਾ ਪੁਲਿਸ ਵੱਲੋ 5 ਪਿਸਟਲ ਅਤੇ ਜਿੰਦਾ ਰੌਦਾਂ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ

ਮੋਗਾ, 2 ਅਕਤੂਬਰ:(ਜਸ਼ਨ)ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ. ਇਲਨਚੇਲੀਅਨ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈਆਂ ਕੀਤੀਆ ਜਾ ਰਹੀਆ ਹਨ| ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅਜੇਰਾਜ ਸਿੰਘ, ਕਪਤਾਨ ਪੁਲਿਸ, (ਇੰਨ) ਮੋਗਾ, ਸ਼੍ਰੀ ਹਰਿੰਦਰ ਸਿੰਘ ਡੋਡ, ਉਪ ਕਪਤਾਨ ਪੁਲਿਸ (ਡੀ) ਦੇ ਹੁਕਮਾਂ ਅਧੀਨ ਅਤੇ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਮਹਿਣਾ ਦੀ ਅਗਵਾਈ ਵਿਚ ਐਸ.ਆਈ ਸੁਖਵਿੰਦਰ ਸਿੰਘ ਸੀ.ਆਈ.ਏ ਮਹਿਣਾ ਵੱਲੋਂ ਮੁਖਬਰ ਦੀ ਇਤਲਾਹ ਤੇ ਸਮੇਤ ਪੁਲਿਸ ਪਾਰਟੀ ਪੁਲ ਸੇਮ ਨਾਲਾ ਲਿੰਕ ਰੋਡ ਪਿੰਡ ਚੁਗਾਵਾ ਉੱਪਰ ਨਾਕਾਬੰਦੀ ਕੀਤੀ ਗਈ ਸੀ, ਜਿਸ ਦੌਰਾਨ ਮੋਟਰਸਾਇਕਲ ਮਾਰਕਾ ਬਜਾਜ ਪਲਟੀਨਾ ਰੰਗ ਕਾਲਾ ਨੰਬਰੀ ਪੀ.ਬੀ. 46 ਐਚ 4073 ਉਪਰ ਸਵਾਰ ਤਿੰਨ ਵਿਅਕਤੀਆ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿੰਨ•ਾ ਦੀ ਪੁਛਗਿੱਛ ਦੌਰਾਨ ਉਹਨਾਂ ਨੇ ਆਪਣਾ ਨਾਮ ਮਨਿੰਦਰ ਸਿੰਘ ਉਰਫ ਮੋਟਾ ਪੁੱਤਰ ਠਾਣਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ, ਪਿੰਡ ਬੁੱਧ ਸਿੰਘ ਵਾਲਾ,ਥਾਣਾ ਸਿਟੀ ਸਾਊਥ ਮੋਗਾ, ਬਲਜੀਤ ਸਿੰਘ ਉਰਫ ਟਿੱਕਾ ਉਰਫ ਪ੍ਰੀਤ ਪੁੱਤਰ ਲਸ਼ਕਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨੇੜੇ ਪੀਰਾ ਦੀ ਜਗ•ਾ ਪਿੰਡ ਨੂਰਪੁਰ ਹਕੀਮਾ,ਥਾਣਾ ਧਰਮਕੋਟ ਜਿਲ•ਾ ਮੋਗਾ ਅਤੇ ਮਨਜੀਤ ਸਿੰਘ ਉਰਫ ਸ਼ਨੀ ਪੁੱਤਰ ਗੁਰਮੇਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦਾਤਾ,ਥਾਣਾ ਮਹਿਣਾ ,ਜਿਲ•ਾ ਮੋਗਾ ਦੱਸਿਆ, ਜਿੰਨ•ਾਂ ਦੀ ਤਲਾਸ਼ੀ ਦੌਰਾਨ ਮਨਿੰਦਰ ਸਿੰਘ ਉਰਫ ਮੋਟਾ ਪਾਸੋ ਇੱਕ ਦੇਸੀ ਪਿਸਟਲ 32 ਬੋਰ ਸਮੇਤ 04 ਰੋਂਦ ਜਿੰਦਾ, ਬਲਜੀਤ ਸਿੰਘ ਉਰਫ ਟਿੱਕਾ ਉਰਫ ਪ੍ਰੀਤ ਪਾਸੋ ਇੱਕ ਕੱਟਾ 315 ਬੋਰ ਸਮੇਤ 02 ਰੋਂਦ ਜਿੰਦਾ 315 ਬੋਰ ਅਤੇ  ਮਨਜੀਤ ਸਿੰਘ ਉਰਫ ਸ਼ਨੀ ਪਾਸੋ ਇੱਕ ਦੇਸੀ ਪਿਸਟਲ 32 ਬੋਰ ਸਮੇਤ 04 ਰੋਂਦ ਜਿੰਦਾ ਬਰਾਮਦ ਕੀਤੇ ਗਏ ਅਤੇ ਤਿੰਨ•ਾ ਨੌਜਵਾਨਾ ਨੂੰ ਮੌਕਾ ਤੋ ਕਾਬੂ ਕੀਤਾ ਗਿਆ| ਤਿੰਨ•ਾ ਦੋਸ਼ੀਆਂ ਪਾਸੋ ਬ੍ਰਾਮਦ ਨਜਾਇਜ ਅਸਲੇ ਲਈ ਤਿੰਨਾ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਰਜਿਸਟਰ ਕੀਤਾ ਗਿਆ ਹੈ|ਉਕਤ ਮੁਕੱਦਮਾਂ ਦੀ ਤਫਤੀਸ਼ ਦੌਰਾਨ ਦੋਸ਼ੀ ਮਨਿੰਦਰ ਸਿੰਘ ਉਰਫ ਮੋਟਾ ਦੀ ਇਤਲਾਹ ਤੇ ਇੱਕ ਦੇਸੀ ਕੱਟਾ ਪਿਸਟਲ ਦੇਸੀ 315 ਬੋਰ ਸਮੇਤ ਇੱਕ ਰੋਂਦ ਜਿੰਦਾ 315 ਬੋਰ ਅਤੇ ਦੋਸ਼ੀ ਮਨਜੀਤ ਸਿੰਘ ਉਰਫ ਸ਼ਨੀ ਪਾਸੋਂ ਇੱਕ ਦੇਸੀ ਕੱਟਾ ਪਿਸਟਲ ਦੇਸੀ 315 ਬੋਰ ਸਮੇਤ ਇੱਕ ਰੋਂਦ ਜਿੰਦਾ 315 ਬੋਰ ਬਰਾਮਦ ਕੀਤਾ ਗਿਆ, ਜੋ ਕੁੱਲ ਬ੍ਰਾਮਦਗੀ 2 ਪਿਸਟਲ 32 ਬੋਰ ਸਮੇਤ 08 ਰੋਂਦ ਜਿੰਦਾ 32 ਬੋਰ ਅਤੇ 03 ਕੱਟੇ ਦੇਸੀ 315 ਬੋਰ ਸਮੇਤ 04 ਰੋਂਦ ਜਿੰਦਾ 315 ਬੋਰ ਬਰਾਮਦ ਕੀਤੀ ਗਈ ਹੈ| ਤਿੰਨ•ਾਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ |