ਭਾਜਪਾ ਦੇ ਲੋਕਸਭਾ ਦੀਆਂ ਤਿਆਰੀਆਂ ਨੂੰ ਸ਼ੁਰੂ ਕਰਦੇ ਹੋਏ ਵਿਧਾਨਸਭਾ ਹਲਕੇ ਦੇ ਕਨਵੀਨਰ ਨਿਯੁਕਤ ਕੀਤੇ-ਡਾ.ਸੀਮਾਂਤ ਗਰਗ
*ਸਾਬਕਾ ਐਸ.ਪੀ. ਮੁਖਤਿਆਰ ਸਿੰਘ ਨੂੰ ਨਿਹਾਲ ਸਿੰਘ ਵਾਲਾ, ਐਡਵੋਕੇਟ ਰਵੀ ਗਰੇਵਾਲ ਨੂੰ ਧਰਮਕੋਟ, ਗੁਰਮਿੰਦਰਜੀਤ ਸਿੰਘ ਬਬਲੂ ਨੂੰ ਬਾਘਾਪੁਰਾਣਾ ਦਾ ਕਨਵੀਨਰ ਨਿਯੁਕਤ ਕੀਤਾ
ਮੋਗਾ, 28 ਅਕਤੂਬਰ (ਜਸ਼ਨ): -ਭਾਜਪਾ ਨੇ 2024 ਲੋਕਸਭਾ ਦੀ ਤਿਆਰੀਆਂ ਨੂੰ ਸ਼ੁਰੂ ਕਰਦੇ ਹੋਏ ਸੂਬਾ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ ਤੇ ਮੋਗਾ ਜ਼ਿਲ੍ਹੇ ਦੀ ਵਿਧਾਨ ਸਭਾ ਦੇ ਕਨਵੀਨਰ ਨੂੰ ਨਿਯੁਕਤ ਕੀਤਾ ਗਿਆ ਹੈ | ਜਿਨਵਾਂ ਵਿਚ ਸਾਬਕਾ ਐਸ.ਪੀ. ਮੁਖਤਿਆਰ ਸਿੰਘ ਨੂੰ ਨਿਹਾਲ ਸਿੰਘ ਵਾਲਾ, ਐਡਵੋਕੇਟ ਰਵੀ ਗਰੇਵਾਲ ਨੂੰ ਧਰਮਕੋਟ, ਗੁਰਮਿੰਦਰਜੀਤ ਸਿੰਘ ਬਬਲੂ ਨੂੰ ਬਾਘਾਪੁਰਾਣਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ | ਇਹ ਜਾਣਕਾਰੀ ਮੋਗਾ ਦੇ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਵੱਲੋਂ ਆਯੋਜਿਤ ਮੀਟਿੰਗ ਕਰਨ ਦੇ ਦੌਰਾਨ ਦਿੱਤੀ | ਇਸ ਮੌਕੇ ਤੇ ਭਾਜਪਾ ਦੇ ਸੂਬਾ ਸੱਕਤਰ ਡਾ. ਹਰਜੋਤ ਕਮਲ, ਮੁੱਖ ਵਕਤਾ ਨਿਧੜਕ ਸਿੰਘ ਬਰਾੜ, ਮਹਾ ਮੰਤਰੀ ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਸਾਬਕਾ ਪ੍ਰਧਾਨ ਵਿਨੇ ਸ਼ਰਮਾ, ਲੋਕਸਭਾ ਫਰੀਦਕੋਟ ਦੇ ਮੁੱਖੀ ਵਿਜੇ ਸ਼ਰਮਾ, ਸਾਬਕਾ ਪ੍ਰਧਾਨ ਤਿ੍ਲੋਚਨ ਸਿੰਘ ਗਿੱਲ, ਬੋਹੜ ਸਿੰਘ, ਮੰਡਲ ਪ੍ਰਧਾਨ ਅਮਿਤ ਗੁਪਤਾ, ਉਪਿੰਦਰ ਹੈਪੀ, ਤੇਜਸਵੀਰ ਸਿੰਘ, ਗੁਰਜੰਟ ਮਾਨ ਆਦਿ ਹਾਜ਼ਰ ਸਨ | ਡਾ.ਸੀਮਾਂਤ ਗਰਗ ਨੇ ਕਿਹਾ ਕਿ ਪੂਰੇ ਦੇਸ਼ ਵਿਚ ਭਾਜਪਾ ਵੱਲੋਂ ਲੋਕਸਭਾ ਦੀਆ ਤਿਆਰੀਆ ਦਾ ਬਿਗੁਲ ਬਜਾ ਦਿੱਤਾ ਗਿਆ ਹੈ ਅਤੇ ਉਸ ਕੜੀ ਦੇ ਤਹਿਤ ਸੂਬਾ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਵੱਲੋਂ ਵੀ ਪੰਜਾਬ ਦੀ ਲੋਕਸਭਾ ਦੀਆਂ ਤਿਆਰੀਆ ਲਈ ਗਤੀਵਿਧੀਆ ਸ਼ੁਰੂ ਕਰ ਦਿੱਤੀ ਹੈ | ਉਸ ਕੜੀ ਦੇ ਤਹਿਤ ਮੋਗਾ ਭਾਜਪਾ ਜ਼ਿਲ੍ਹੇ ਦੇ ਸਾਰੇ ਵਿਧਾਨਸਭਾ ਦੇ ਕਨਵੀਨਰ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 9 ਸਾਲ ਵਿਚ ਲੋਕਾਂ ਲਈ ਬਣਾਈ ਗਈ ਯੋਜਨਾਵਾਂ ਅਤੇ ਜਮੀਨੀ ਪੱਧਰ ਤੇ ਉਹਨਾਂ ਦਾ ਲਾਭ ਲੋਕਾਂ ਤਕ ਪਹੁੰਚਾਉਣ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਵਿਚ ਸੱਤਾ ਵਿਚ ਆਈ ਪਹਿਲੀ ਭਾਰਤ ਦੀ ਸਰਕਾਰ ਹੈ ਜਿਸਨੇ ਕੇਂਦਰ ਦੀ ਯੋਜਨਾਵਾਂ ਦਾ ਲਾਭ ਸਿੱਧੇ ਲਾਭਪਾਤਰੀਆ ਦੇ ਖਾਤੇ ਵਿਚ ਪਾਇਆਗਿਆ ਹੈ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮਮੋਦੀ ਨੇ ਗਰੀਬਾਂ ਦੇ ਘਰਾਂ ਵਿਚ ਪਖਾਨੇ ਬਣਾਉਣ ਲਈ ਆਰਿ ਥਕ ਸਹਾਇਤਾ ਦੇਣਾ, ਉੱਜਵਲਾ ਸਕੀਮ ਦੇ ਤਹਿਤ ਗਰੀਬ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਦੇਣਾ, ਜਨ-ਧਨ ਯੋਜਨਾ ਦੇ ਤਹਿਤ ਔਰਤਾਂ ਦੇ ਕਾਤੇ ਵਿਚ ਆਰਥਿਕ ਸਹਾਇਕਾ ਪਾਉਣਾ, ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਡੇਢ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣੀ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ ਪਹੁੰਚਾਇਆ ਹੈ | ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਗ ਦੂਜੀ ਰਾਜਨੀਤਿਕ ਪਾਟੀਆ ਨੂੰ ਛੱਡ ਕੇ ਭਾਜਪਾ ਦੇ ਨਾਲ ਜੁੜ ਰਹੇ ਹਨ, ਜੋ ਭਾਜਪਾ ਨੂੰ ਲੋਕਸਭਾ ਚੋਣਾਂ ਵਿਚ ਸਾਰੀਆ ਸੀਟਾਂ ਤੇ ਜਿੱਤ ਦੁਆਉਣ ਦਾ ਚੰਗਾ ਸੰਕੇਤ ਹੈ |