ਸਿਰਫ਼ 2 ਦਿਨਾਂ ਵਿੱਚ ਮਾਈਕਰੋ ਗਲੋਬਲ ਮੋਗਾ ਨੇ ਲਗਵਾਇਆ ਯੂ. ਕੇ ਸਟੱਡੀ ਵੀਜ਼ਾ
ਮੋਗਾ, ਅਕਤੂਬਰ (ਜਸ਼ਨ): -ਮਾਈਕਰੋ ਗਲੋਬਲ ਮੋਗਾ ਦੀ ਨਾਮਵਰ ਸੰਸਥਾ ਹੈ ਅਤੇ ਆਪਣੇ ਆਪ ਵਿੱਚ ਇੱਕ ਬ੍ਰਾਂਡ ਬਣ ਚੁੱਕੀ ਹੈ। ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡੇਆਣਾ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਨੂੰ ਆਪਣੀ ਪੂਰੀ ਤਨਦੇਹੀ ਨਾਲ ਚਲਾ ਰਹੇ ਹਨ। ਰਿਫਿਊਜਲ ਐਕਸਪ੍ਰਟ ਹੋਣ ਦੇ ਨਾਲ ਨਾਲ਼ ਇਹ ਅਜਿਹੀਆਂ ਪ੍ਰੋਫਾਈਲ ਦੇ ਵੀਜ਼ਾ ਵੀ ਲਗਵਾਉਂਦੇ ਹਨ ਜਿਹਨਾਂ ਦਾ ਕਿ ਕਾਫੀ ਸਾਲਾਂ ਦਾ ਸਟੱਡੀ ਗੈਪ ਹੁੰਦਾ ਹੈ।ਅੱਜ ਗੱਲਬਾਤ ਕਰਦੇ ਹੋਏ ਸੰਸਥਾ ਦੇ ਮੁਖੀ ਝੰਡੇਆਣਾ ਨੇ ਦੱਸਿਆ ਕਿ ਅਸੀਂ ਗੁਰਮੀਤ ਕੌਰ ਪਤਨੀ ਦਿਆਲ ਪ੍ਰਸ਼ਾਦ ਸਪੁੱਤਰ ਗੁਰਮੀਤ ਸਿੰਘ(ਨੇਤਾ ਜੀ) ਜੋ ਕਿ ਨਾਨਕ ਨਗਰੀ ਮੋਗਾ ਦੇ ਵਾਸੀ ਹੈ, ਦਾ ਵੀਜ਼ਾ ਪ੍ਰਾਪਤ ਕੀਤਾ ਹੈ। ਗੁਰਮੀਤ ਕੌਰ ਨੇ ਆਪਣੀ ਬਾਰ੍ਹਵੀਂ ਦੀ ਪੜਾਈ 2013 ਵਿੱਚ ਅਤੇ LLB ਦੀ ਪੜਾਈ 2019 ਵਿੱਚ ਕੀਤੀ ਸੀ ਅਤੇ ਇਹਨਾਂ ਦੇ ਆਈਲੈਟਸ ਵਿਚੋਂ 6 ਬੈਂਡ ਸਕੋਰ ਸਨ। ਗੁਰਮੀਤ ਕੌਰ ਦੀ ਆਫਰ ਲੈਟਰ ਬਲੂਮਸਬਰੀ ਕਾਲਜ ਵਿੱਚ ਅਪਲਾਈ ਕੀਤੀ ਸੀ ਅਤੇ ਬਹੁਤ ਹੀ ਜਲਦ ਫਾਈਲ ਤਿਆਰ ਕਰਕੇ ਸਿਰਫ਼ 2 ਦਿਨਾਂ ਵਿੱਚ ਵੀਜ਼ਾ ਪ੍ਰਾਪਤ ਕਰ ਲਿਆ ਗਿਆ। ਗੁਰਮੀਤ ਕੌਰ ਅਕਤੂਬਰ ਇਨਟੇਕ ਲਈ ਐਮ.ਐਸ.ਸੀ ਮੇਨੇਜਮੈਂਟ ਦੀ ਪੜ੍ਹਾਈ ਕਰਨ ਜਾ ਰਹੀ ਹੈ। ਇਸ ਸਮੇਂ ਸਟੈਂਪ ਵੀਜ਼ਾ ਦਿੰਦੇ ਹੋਏ ਜਥੇਦਾਰ ਸਰਦਾਰ ਹੀਰਾ ਸਿੰਘ ਗਾਬੜੀਆ, ਸਰਦਾਰ ਚਰਨਜੀਤ ਸਿੰਘ ਝੰਡੇਆਣਾ, ਡਾ.ਜਸਵੀਰ ਸਿੰਘ , ਸਰਦਾਰ ਰਾਜਵੰਤ ਸਿੰਘ ਮਾਹਲਾ ,ਗੁਰਤੇਜ ਸਿੰਘ ਝੰਡੇਆਣਾ, ਅੰਗਰੇਜ਼ ਸਿੰਘ, ਦਿਆਲ ਪ੍ਰਸ਼ਾਦ ਅਤੇ ਮਾਈਕਰੋ ਗਲੋਬਲ ਦੀ ਸਮੂਹ ਟੀਮ ਹਾਜਿਰ ਸੀ।