ਹੇਮਕੁੰਟ ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਲਗਾਇਆ ਇੱਕ ਰੋਜ਼ਾ ਕੈਂਪ

ਕੋਟਈਸੇ ਖਾਂ, 26 ਅਕਤੂਬਰ  (ਜਸ਼ਨ) ਸਹਾਇਕ ਡਾਇਰੈਕਟਰ ਸ: ਦਵਿੰਦਰ  ਸਿੰਘ ਲੋਟੇ ਦੀ ਯੋਗ  ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਦੇ 50 ਵਲੰਟੀਅਰਜ਼ ਨੇ ਗੁਰੂਦੁਆਰਾ “ਨਾਨਕਸਰ ਮਸੀਤਾ” ਵਿਖੇ ਇੱਕ ਰੋਜ਼ਾ ਕੈਂਪ ਲਾਇਆ।ਵਲੰਟੀਅਰਜ਼ ਨੇ ਗੁਰੂਦੁਆਰਾ ਨਾਨਕਸਰ ਮਸੀਤਾਂ ਦੀ ਸਫ਼ਾਈ ਕੀਤੀ । ਇਸ ਉਪਰੰਤ ਵਲੰਟੀਅਰਜ਼ ਨੂੰ ਜਲ –ਪਾਣੀ ਵੀ ਛਕਿਆ ਗਿਆ।ਨਾਨਕਸਰ ਮਸੀਤਾਂ ਵਾਲੇ ਮਹਾਪੁਰਸ਼ ਬਾਬਾ ਸ਼ੇਰ ਸਿੰਘ ਜੀ ਨੇ ਵਲੰਟੀਅਰਜ਼ ਨੂੰ ਆਸ਼ੀਰਵਾਦ ਦਿੰਦੇ ਹੋਏ ਪੜ੍ਹਾਈ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ ।ਬਾਬਾ ਜੀ ਨੇ ਦੱਸਿਆਂ ਕਿ ਜਿੱਥੇ ਸਾਡੇ ਜੀਵਨ ਵਿੱਚ ਪੜ੍ਹਾਈ ਜ਼ੂਰਰੀ ਹੈ ਉਸ ਦੇ ਨਾਲ ਨਾਲ ਗੁਰਬਾਣੀ ਨੂੰ ਪੜ੍ਹਨਾ ਅਤੇ ਸੁਨਣਾ ਵੀ ਜ਼ਰੂਰੀ ਹੈ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਇਸ ਤਰ੍ਹਾਂ ਦੀਆਂ ਗਤੀ-ਵਿਧੀਆਂ ਵਿੱਚ ਵੀ ਭਾਗ ਲੈਣ ਲਈ ਕਿਹਾ । ਇਸ ਕੈਂਪ ਵਿੱਚ ਵਲੰਟੀਅਰਜ਼ ਨੇ ਗੁਰੂਦੁਆਰਾ ਦੇ ਆਲੇ-ਦੁਆਲੇ ਦੀ ਸਫਾਈ ਕੀਤੀ ।ਵਲੰਟੀਅਰਜ਼ ਦੁਆਰਾ ਕੀਤੇ ਕੰਮਾਂ ਦੀ ਪਿ੍ਰੰਸੀਪਲ,ਵਾਇਸ ਪਿ੍ਰੰਸੀਪਲ  ਦੁਆਰਾ ਸ਼ਲਾਘਾ ਕੀਤੀ ਅਤੇ ਵਲੰਟੀਅਰਜ਼ ਨੁੰ ਵਾਪਸੀ ਤੇ ਰਿਫਰੈੱਸ਼ਮੈਂਟ ਦਿੱਤੀ । ਇਹ ਸਾਰਾ ਪ੍ਰੋਗਰਾਮ ਅਫਸਰ ਅਮੀਰ ਸਿੰਘ ਅਤੇ ਸੁਰਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਹੋਇਆ ।