ਦਸ਼ਹਿਰਾ ਕਮੇਟੀ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਕੀਤਾ ਸੱਦਾ ਪੱਤਰ ਭੇਂਟ
ਮੋਗਾ, 22 ਅਕਤੂਬਰ (jashan )-ਸਵਰਗੀ ਰਮੇਸ਼ ਕੁੱਕੂ ਵਲੋਂ ਅਰੰਭੇ ਸਮਾਜਿੱਕਰਜਾਂ ਨੂੰ ਜਾਰੀ ਰੱਖਦੇ ਹੋਏ ਨਵੀਨ ਕਲਾ ਮੰਦਰ ਕਮੇਟੀ ਵਲੋਂ 64 ਵਾਂ ਸਥਾਪਨਾ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਅਕਤੂਬਰ ਨੂੰ ਹਾਕਮ ਦਾ ਅਗਵਾੜ ਸਟੇਡੀਅਮ ਵਿਖੇ ਦਸ਼ਹਿਰਾ ਅਤੇ ਰਾਜਤਿਲਕ ਸਮਾਗਮ ਦਾ ਆਯੋਜਨ ਕਰਕੇ ਮਨਾਇਆ ਜਾਵੇਗਾ। ਇਸ ਸਮਾਗਮ ਦਾ ਸੱਦਾ ਪੱਤਰ ਅੱਜ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਨਵੀਨ ਕਲਾ ਮੰਦਰ ਕਮੇਟੀ ਦੇ ਚੇਅਰਮੈਨ ਰਮਨ ਮਾਕੜ, ਪ੍ਰਧਾਨ ਅਮੀਸ਼ ਭੰਡਾਰੀ, ਸੀਨੀਅਰ ਪ੍ਰੋਜੈਕਟ ਚੇਅਰਮੈਨ ਹਰੀਸ਼ ਧੀਰ,ਮੀਤ ਪ੍ਰਧਾਨ ਰਮਾਕਾਂਤ ਜੈਨ ਨੇ ਭੇਂਟ ਕੀਤੇ। ਉਹਨਾਂ ਕਿਹਾ ਕਿ 24 ਅਕਤੂਬਰ ਨੂੰ ਦੁਪਹਿਰ 2 ਵਜੇ ਸਬਜੀ ਮੰਡੀ ਤੋਂ ਲੈ ਕੇ ਸਮਾਗਮ ਸਥਲ ਤਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਵੀਨ ਕਲਾ ਮੰਦਰ ਕਮੇਟੀ ਨੂੰ ਦਸ਼ਹਿਰਾ ਸਮਾਗਮ ਦੀ ਵਧਾਈ ਦਿੱਤੀ।