ਮਹਿਲਾ ਮੋਰਚਾ ਪੰਜਾਬ ਦੀ ਇਕਾਈ ਵਿੱਚ ਸ਼ਾਮਿਲ ਹੋਣ ਤੇ ਮੋਗਾ ਦੀਆਂ ਮਹਿਲਾਵਾਂ ਨੂੰ ਡਾ. ਹਰਜੋਤ ਕਮਲ ਨੇ ਕੀਤਾ ਸਨਮਾਨਿਤ
* ਮੋਗਾ ਦੀਆਂ ਮਹਿਲਾਵਾਂ ਨੂੰ ਪੰਜਾਬ ਵਿੱਚ ਅਹਿਮ ਜਿੰਮੇਵਾਰੀ ਮਿਲਣ ਨਾਲ ਮੋਗਾ ਦਾ ਰੁਤਬਾ ਵਧਿਆ
ਮੋਗਾ, 21 ਅਕਤੂਬਰ (ਜਸ਼ਨ) :- ਮੋਗਾ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਸੈਕਟਰੀ ਡਾ. ਹਰਜੋਤ ਕਮਲ ਨੇ ਆਪਣੇ ਮੋਗਾ ਦਫ਼ਤਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਿਸ ਵਿੱਚ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਨਵੀਂ ਬਣੀ ਬਾਡੀ ਵਿੱਚ ਮੋਗਾ ਦੀਆਂ ਸ਼ਾਮਿਲ ਕੀਤੀਆਂ ਮਹਿਲਾਵਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਮਹਿਲਾ ਮੋਰਚਾ ਦੀ ਨਵੀਂ ਬਣੀ ਬਾਡੀ ਵਿੱਚ ਮੋਗਾ ਤੋਂ ਸ਼੍ਰੀਮਤੀ ਮਨਿੰਦਰ ਕੌਰ ਸਲ੍ਹੀਣਾ, ਸ਼੍ਰੀਮਤੀ ਪ੍ਰੋਮੀਲਾ ਮੈਨਾਰਾਏ, ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀਮਤੀ ਨੀਰਾ ਅੱਗਰਵਾਲ, ਸ਼੍ਰੀਮਤੀ ਲੀਨਾ ਗੋਇਲ ਅਤੇ ਸ਼੍ਰੀਮਤੀ ਸ਼ਿਲਪਾ ਬਾਂਸਲ ਨੂੰ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਮਹਿਲਾਵਾਂ ਦਾ ਸਨਮਾਨ ਕਰਨ ਨਾਲ ਹੋਰਨਾਂ ਮਹਿਲਾਵਾਂ ਨੂੰ ਵੀ ਪ੍ਰੇਰਣਾ ਮਿਲੇਗੀ ਅਤੇ ਉਹ ਵੀ ਰਾਜਨੀਤਿਕ ਖੇਤਰ ਵਿੱਚ ਅੱਗੇ ਆਉਣਗੀਆਂ ਅਤੇ ਆਪਣਾ ਬਹੁਮੁੱਲਾ ਯੋਗਦਾਨ ਪਾ ਕੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾਣਗੀਆਂ। ਡਾ. ਹਰਜੋਤ ਕਮਲ ਨੇ ਕਿਹਾ ਕਿ ਮੋਗਾ ਦੀਆਂ ਮਹਿਲਾਵਾਂ ਨੂੰ ਪੰਜਾਬ ਦੀ ਅਹਿਮ ਜਿੰਮੇਵਾਰੀ ਮਿਲਣ ਨਾਲ ਮੋਗਾ ਦਾ ਰੁਤਬਾ ਵੀ ਵਧਿਆ ਹੈ ਅਤੇ ਮਹਿਲਾਵਾਂ ਦਾ ਆਤਮ ਸਨਮਾਨ ਅਤੇ ਕੱਦ ਹੋਰ ਉੱਚਾ ਹੋਇਆ ਹੈ। ਇਸ ਮੌਕੇ ਤੇ ਸਾਰੀਆਂ ਹੀ ਨਵ ਨਿਯੁਕਤ ਮਹਿਲਾਵਾਂ ਨੇ ਡਾ. ਹਰਜੋਤ ਕਮਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਅੱਜ ਡਾ. ਹਰਜੋਤ ਕਮਲ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ, ਉਸ ਨਾਲ ਉਨ੍ਹਾਂ ਵਿੱਚ ਪਾਰਟੀ ਪ੍ਰਤੀ ਕੰਮ ਕਰਨ ਦਾ ਰੁਝਾਨ ਹੋਰ ਵਧਿਆ ਹੈ ਅਤੇ ਉਹ ਪੂਰੇ ਜਜਬੇ ਅਤੇ ਜੋਸ਼ ਨਾਲ ਪਾਰਟੀ ਨੂੰ ਕਾਮਯਾਬ ਕਰਨ ਲਈ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਦੇਣਗੀਆਂ। ਇਸ ਮੌਕੇ ਤੇ ਨਿਰਮਲ ਸਿੰਘ ਮੀਨੀਆਂ, ਜਗਦੀਪ ਸੀਰਾ ਲੰਢੇਕੇ, ਕਮਲਜੀਤ ਸਿੰਘ ਬੱਬੀ, ਅਰਜੁਨ ਕੁਮਾਰ, ਤੀਰਥ ਸਿੰਘ ਘੱਲ ਕਲਾਂ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਜੰਟਾ, ਇੰਦਰਜੀਤ ਸਿੰਘ ਵਿੱਕੀ ਆਦਿ ਨੇ ਵੀ ਵਧਾਈ ਦਿੱਤੀ।