ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ “ਸਾਡਾ ਪਿੰਡ” ਵਿੱਚ ਮਾਣਿਆ ਪੁਰਾਤਨ ਪੰਜਾਬੀ ਵਿਰਸੇ ਦਾ ਅਨੰਦ

ਕੋਟ ਈਸੇ ਖਾਂ, 21 ਅਕਤੂਬਰ (ਜਸ਼ਨ): ਬੱਚਿਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੋੜਨ ਲਈ ਸ਼੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਨੇ “ਸਾਡਾ ਪਿੰਡ”, ਅੰਮ੍ਰਿਤਸਰ ਦਾ ਸਿੱਖਿਅਕ ਟੂਰ ਬਣਾ ਕੇ ਉਚੇਚਾ ਉਪਰਾਲਾ ਕੀਤਾ।ਵਿਦਿਆਰਥੀਆਂ ਵਿੱਚ ਇਸ ਟੂਰ ਲਈ ਬੜ੍ਹਾ ਉਤਸ਼ਾਹ ਵੇਖਿਆ ਗਿਆ ।“ਸਾਡਾ ਪਿੰਡ” ਜੋ ਕਿ ਅੰਮ੍ਰਿਤਸਰ  ਵਿਖੇ ਸਥਿਤ ਹੈ  ਇਸ ਵਿੱਚ ਜਿਆਦਾਤਰ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕੀਤੀ ਗਈ ਹੈ। ਇਸ ਵਿੱਚ ਪੰਜਾਬੀ ਪਹਿਰੇ, ਪੰਜਾਬੀ ਰਹਿਣ-ਸਹਿਣ , ਪੰਜਾਬੀ ਖਾਣ-ਪੀਣ, ਪੰਜਾਬੀ ਲੋਕ ਗੀਤ , ਪੰਜਾਬੀ ਗਾਇਕ ਆਦਿ ਨੂੰ ਹੀ ਬੜੇ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਪੰਜਾਬੀ ਖਾਣੇ ਵਿੱਚ ਮੱਕੀ ਦੀ ਰੋਟੀ, ਸਰਸੋ ਦਾ ਸਾਗ, ਬਾਜਰੇ ਦੀ ਖਿੱਚੜੀ, ਲੱਸੀ, ਪਨੀਰ ਦੀ ਸਬਜੀ, ਦਾਲ, ਕੜ੍ਹੀ, ਦਾਲ-ਚੋਲ, ਦਹੀ ਭੱਲੇ, ਸਲਾਦ ਆਦਿ ਸਨ।ਵਿਦਿਆਰਥੀਆਂ ਨੇ ਸਾਡੇ ਪਿੰਡ ਵਿੱਚ ਅਨੇਕਾਂ ਪ੍ਰਕਾਰ ਨਾਲ ਅਨੰਦ ਮਾਣਿਆ ਜਿਵੇਂ:- ਪੰਜਾਬੀ ਭੰਗੜਾ, ਗਿੱਧਾ, ਘੋੜਸਵਾਰੀ, ਟਰੈਕਟਰ ਝੂਟੇ, ਗੱਤਕਾ, ਮੋਤ ਦਾ ਖੂਹ, ਸਾਈਕਲ ਪ੍ਰਦਰਸ਼ਨੀ ਆਦਿ ਦਾ ਅਨੰਦ ਮਾਣਿਆਂ ਗਿਆ। ਇਸ ਵਿੱਚ ਪੁਰਾਣੇ ਮਕਾਨ ਅਤੇ ਅਲੋਪ ਹੋ ਰਹੀਆਂ ਚੀਜ਼ਾ ਨੂੰ ਰੂਬ-ਰੂਹ ਪੇਸ਼ ਕੀਤਾ ਗਿਆ ਹੈ। ਇਹ ਸਭ ਕੁਝ ਵਿਦਿਆਰਥੀਆਂ ਲਈ ਨਿਵੇਕਲਾ ਸੀ। ਇਹ ਟੂਰ ਬੱਚਿਆਂ ਲਈ ਅਮਿੱਟ ਅਤੇ ਅਭੁੱਲ ਯਾਦ ਬਣ ਕੇ ਨਿਬੜਿਆ। ਇਸ ਤੋਂ ਵਿਦਿਆਰਥੀਆਂ ਨੇ ਪੁਰਾਤਨ ਸਭਿਆਚਾਰ ਦਾ ਅਨੰਦ ਮਾਣਿਆ। ਸਾਨੂੰ ਹਮੇਸ਼ਾ ਆਪਣੇ ਸਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ।

                   ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ.ਕੁਲਵੰਤ ਸਿੰਘ ਸੰਧੂ ਅਤੇ ਐਮ ਡੀ ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਇਹ ਦੱਸਿਆ ਕਿ ਪੰਜਾਬੀਆਂ ਦੀ ਪਹਿਚਾਣ ਉਹਨਾਂ ਦੇ ਮਹਾਨ ਵਿਰਸੇ ਤੋਂ ਹੈ ਸਾਨੂੰ ਇਸ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਅਪਣੇ ਵਿਰਸੇ ਨੂੰ ਸਾਂਭ ਕੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਰੱਖਣਾ ਚਾਹੀਦਾ ਹੈ। ਇਸ ਮੌਕੇ ਪਿ੍ਰੰਸੀਪਲ ਮੈਡਮ ਰਮਨਜੀਤ ਕੋਰ ਅਤੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਪੰਜਾਬ ਦੇ ਮਹਾਨ ਵਿਰਸੇ ਨੂੰ ਸਾਂਭਣ ਲਈ ਅਤੇ ਕਦੇ ਨਾ ਟੁੱਟਣ ਲਈ ਕਿਹਾ। ਜੇਕਰ ਬੱਚੇ ਪੰਜਾਬ ਅਤੇ ਪੰਜਾਬੀ ਵਿਰਸੇ ਨਾਲ ਪਿਆਰ ਕਰਨਗੇ ਤਾਂ ਹੀ ਸਾਡਾ ਪੰਜਾਬ ਰਹਿੰਦੀ ਦੁਨੀਆਂ ਤੱਕ ਜਿਉਂਦਾ ਰਹਿ ਸਕਦਾ ਹੈ।