ਪੱਤਰਕਾਰ ਗੋਰਾ ਚੂਹੜਚੱਕ ਨੂੰ ਸਦਮਾ, ਪਿਤਾ ਦਾ ਦਿਹਾਂਤ, ਭੋਗ ਅਤੇ ਅੰਤਿਮ ਅਰਦਾਸ 25 ਅਕਤੂਬਰ ਨੂੰ
ਮੋਗਾ, 20 ਅਕਤੂਬਰ (ਜਸ਼ਨ) ਦੌਲਤਪੁਰਾ ਸਟੇਸ਼ਨ ਤੋਂ ‘ਜਗ ਬਾਣੀ’ ਅਖਬਾਰ ਦੇ ਪੱਤਰਕਾਰ ਅਤੇ ਸਮਾਜ ਸੇਵੀ ਇਕਬਾਲ ਸਿੰਘ ਗੋਰਾ ਚੂਹੜਚੱਕ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਬਹਾਦਰ ਸਿੰਘ, ਦਿਲ ਦੀ ਧੜਕਣ ਰੁੱਕਣ ਕਾਰਨ ਸਦੀਵੀਂ ਵਿਛੋੜਾ ਦੇ ਗਏ। ਪੱਤਰਕਾਰ ਇਕਬਾਲ ਸਿੰਘ ਗੋਰਾ ਨਾਲ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ ਸਮਾਜ ਸੇਵੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਪੰਚਾਂ, ਸਰਪੰਚਾਂ ਨੇ ਪਹੁੰਚ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਇੰਚਾਰਜ ਸੰਨੀ ਗਿੱਲ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅੰਗਰੇਜ ਸਿੰਘ ਸਮਰਾ ਦੌਲਤਪੁਰਾ, ਰਾਜਾ ਦੁਆਬੀਆ, ਪੱਪੂ ਸਮਰਾ, ਨਿਰਮਲ ਸਿੰਘ ਬਾਠ, ਸਰਪੰਚ ਬਲਵੀਰ ਸਿੰਘ ਚੂਹੜਚੱਕ, ਬਲਵੰਤ ਸਿੰਘ ਫੌਜੀ, ਗੋਰਾ ਗਿੱਲ ਬਹੋਨਾ, ਨੰਬਰਦਾਰ ਗੁਰਮੇਲ ਸਿੰਘ ਉਮਰੀਆਣਾ, ਬੇਅੰਤ ਸਿੰਘ ਸਰਪੰਚ, ਹੀਰਾ ਸਿੰਘ ਵਿਰਕ, ਕੁਲਦੀਪ ਸਿੰਘ ਵਿਰਕ, ਸੁਰਜੰਟ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਖੋਸਾ ਬਲਖੰਡੀ, ਨਿਰਵੈਰ ਸਿੰਘ ਅਟਾਰੀ, ਡਾ. ਮਨਦੀਪ ਸਿੰਘ ਕੰਗ, ਗੁਰਪ੍ਰੀਤ ਸਿੰਘ ਕੰਗ, ਸਰਦੂਲ ਸਿੰਘ ਕੰਗ, ਪ੍ਰਧਾਨ ਕਾਲਾ ਸ਼ਰਮਾ, ਨੀਟੂ ਸ਼ਰਮਾ, ਡਾ. ਗੁਰਜੰਟ ਸਿੰਘ ਗਿੱਲ, ਸੁਸਾਇਟੀ ਪ੍ਰਧਾਨ ਗੁਰਭੇਜ ਸਿੰਘ ਗਿੱਲ, ਰਣਜੀਤ ਸਿੰਘ ਕੰਗ, ਸਰਕਰ ਪ੍ਰਧਾਨ ਬਲਜੀਤ ਸਿੰਘ ਕੰਗ, ਲਖਵਿੰਦਰ ਸਿੰਘ ਖੋਸਾ ਅਟਾਰੀ, ਮਲਕੀਤ ਸਿੰਘ ਅਟਾਰੀ, ਮਾਸਟਰ ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਧਰਮ ਸਿੰਘ ਮਿਸਤਰੀ, ਬਿਕਰ ਸਿੰਘ ਸੰਧੂ, ਜਸਵੰਤ ਸਿੰਘ ਕਾਲਾ, ਜੱਗਾ ਲੰਬਰਦਾਰ, ਦਲਜੀਤ ਸਿੰਘ ਕੰਗ, ਤਰਸੇਮ ਸਿੰਘ ਦੌਲਤਪੁਰਾ, ਸਤਵੰਤ ਸਿੰਘ ਸੋਨੂ, ਸਰਬਜੀਤ ਸਿੰਘ ਬੱਗਾ, ਦਵਿੰਦਰ ਸਿੰਘ ਪੰਡੋਰੀ, ਡਾ. ਮੋਹਨ ਖੁਕਰਾਣਾ, ਦਲਜੀਤ ਸਿੰਘ ਢੁੱਡੀਕੇ, ਮੋਹਣ ਸਿੰਘ ਬਾਘਾ ਪੁਰਾਣਾ, ਸੁਖਚੈਨ ਸਿੰਘ, ਦਰਸ਼ਨ ਸਿੰਘ, ਦਿਆਲ ਸਿੰਘ ਖੁਖਰਾਣਾ, ਜਸਵਿੰਦਰ ਸਿੰਘ ਕਾਹਨ ਸਿੰਘ ਵਾਲਾ, ਸਾਬਕਾ ਸਰਪੰਚ ਸੇਵਕ ਸਿੰਘ, ਭੁਪਿੰਦਰ ਸਿੰਘ ਸੈਕਟਰੀ, ਪੱਤਰਕਾਰ ਗੋਪੀ ਰਾਊਕੇ, ਲਵਲੀ ਸੰਧੂ, ਪਰਦਮਨ ਸਿੰਘ ਭੱਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਰਦਾਰ ਬਹਾਦਰ ਸਿੰਘ ਨਮਿੱਤ ਰੱਖੇ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 25 ਅਕਤੂਬਰ, ਦਿਨ ਬੁੱਧਵਾਰ ਨੂੰ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਿੰਡ ਚੂਹੜਚੱਕ (ਮੋਗਾ) ਵਿਖੇ ਹੋਵੇਗੀ।