ਹੇਮਕੁੰਟ ਸਕੂਲ ਦੇ ਖਿਡਾਰੀਆਂ ਨੇ ਐਥਲੈਟਿਕਸ 'ਚ ਮਾਰੀਆਂ ਮੱਲਾਂ

ਕੋਟ ਈਸੇ ਖਾਂ, 17 ਅਕਤੂਬਰ (ਜਸ਼ਨ) 26ਵੀਆਂ ਜ਼ੋਨ ਐਥਲੈਟਿਕ ਮੀਟ, ਕੋਟ-ਈਸੇ-ਖਾਂ 2023-24  ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ 25 ਲੜਕੀਆਂ ਅਤੇ 37 ਲੜਕਿਆਂ ਨੇ ਅੰਡਰ -14,17,19  ਵਿੱਚ ਵੱਧ ਚੜ੍ਹ ਕੇ ਭਾਗ ਲਿਆ ।ਜ਼ੋਨ ਐਥਲੈਟਿਕ ਮੀਟ ਵਿੱਚ ਵੱਖ-ਵੱਖ  ਸਕੂਲਾਂ ਨੇ ਭਾਗ ਲਿਆ  ਜਿਸ ਵਿੱਚ ਹੇਮਕੁੰਟ ਸਕੂਲ ਦੇ ਅੰਡਰ-17 ਲੰਮੀ ਛਾਲ ਵਿੱਚ ਸੁਖਮਨਦੀਪ ਕੌਰ ਨੇ ਤੀਸਰਾ ਸਥਾਨ, ਸ਼ਾਟਪੁੱਟ ਵਿੱਚ ਅਨਮੋਲਪ੍ਰੀਤ ਕੌਰ ਨੇ ਦੂਸਰਾ ਸਥਾਨ, ਅੰਡਰ -19 ਸ਼ਾਟਪੁੱਟ ਵਿੱਚ ਅੰਮ੍ਰਿਤ ਕੌਰ ਨੇ ਦੂਸਰਾ ਸਥਾਨ,ਰਿਲੇਅ ਰੇਸ ਵਿੱਚ ਦੂਸਰਾ ਸਥਾਨ,ਹੈਮਰ ਥ੍ਰੋਅ ਵਿੱਚ ਤੀਸਰਾ ਸਥਾਨ, ਰਾਜਵਿੰਦਰ ਕੌਰ 1500 ਮੀ. ਰੇਸ  ਵਿੱਚ ਪਹਿਲਾ ਸਥਾਨ ,ਰਿਲੇਅ ਰੇਸ ਵਿੱਚ ਦੂਸਰਾ ਸਥਾਨ ਅਤੇ ਉੱਚੀ ਛਾਲ ਵਿੱਚ ਤੀਸਰਾ ਸਥਾਨ , ਮਨਜੋਤ ਕੌਰ 100 ਮੀ. ਰੇਸ ਵਿੱਚ ਦੂਸਰਾ ਸਥਾਨ,ਤਰਨਬੀਰ ਕੌਰ ਰਿਲੇਅ ਰੇਸ ਵਿੱਚ ਦੂਸਰਾ ਸਥਾਨ,100ਮੀ. ਰੇਸ ਵਿੱਚ ਤੀਸਰਾ ਸਥਾਨ,ਨਵਦੀਪ ਕੌਰ ਰਿਲੇਅ ਰੇਸ ਵਿੱਚ ਦੂਸਰਾ ਸਥਾਨ, ਸੁਮਨਦੀਪ ਕੌਰ 800 ਮੀ. ਰੇਸ ਵਿੱਚ ਦੂਸਰਾ ਸਥਾਨ,ਹਰਸਿਮਰਨ ਕੌਰ 200ਮੀ. ਰੇਸ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸ ਤਰਾਂ ਹੀ ਲੜਕਿਆਂ ਵਿੱਚ ਅੰਡਰ 19 ਰਿਲੇਅ ਰੇਸ ਵਿੱਚ ਮਨਦੀਪ ਸਿੰਘ ,ਗੁਰਵਿੰਦਰ ਸਿੰਘ,ਰਾਹੁਲ ਬਾਵਾ, ਜੈਦੀਪ ਨੇ ਤੀਸਰਾ ਸਥਾਨ ,ਗੁਰਸੇਵਕ ਸਿੰਘ ਲੰਮੀ ਛਾਲ, 100 ਮੀ. ਰੇਸ ਵਿੱਚ ਤੀਸਰਾ ਸਥਾਨ,ਗੁਰਵਿੰਦਰ ਸਿੰਘ 200ਮੀ. ਰੇਸ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਬੱਚਿਆਂ ਨੁੰ ਵਧਾਈ ਦਿੱਤੀ ਅਤੇ 09 ਲੜਕੀਆਂ ਨੂੰ ਜ਼ਿਲ੍ਹੇ ਪੱਧਰ ਦੇ ਮੁਕਬਲਿਆ ਲਈ ਸ਼ੁਭਕਾਮਨਾਵਾਂ ਦਿੱਤੀਆਂ ।ਇਸ ਮੌਕੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ  ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਡੀ.ਪੀ. ਅਧਿਆਪਕ ਸਤਿੰਦਰਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਹਾਜ਼ਰ ਸਨ ।