ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਨ ਜਿੰਮ ਵੱਲੋਂ ਕਰਵਾਇਆ ਪੁਸ਼ਅੱਪ ਕੰਪੀਟੀਸ਼ਨ

ਕੋਟ ਇਸੇ ਖਾਂ, 16 ਅਕਤੂਬਰ(ਬਖਸ਼ੀ)ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ।ਤੇ ਇੱਕ ਉਪਰਾਲਾ ਅੱਜ ਮਾਨ ਜਿੰਮ ਧਰਮਕੋਟ ਰੋਡ ਕੋਟ ਇਸੇ ਖਾ ਵਾਲਿਆਂ ਵੱਲੋਂ ਕੀਤਾ ਗਿਆ।ਜਿਸ ਵਿੱਚ ਪੁਸ਼ਅੱਪ ਦਾ ਕੰਪੀਟੀਸ਼ਨ ਕਰਵਾਇਆ ਗਿਆ।ਇਸ ਕੰਪੀਟੀਸ਼ਨ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਅਤੇ ਪਹਿਲੇ ਨੰਬਰ ਤੇ ਸਾਰਜ ਬੋਗੇਵਾਲ,ਦੂਜੇ ਨੰਬਰ ਤੇ ਕੋਮਲ ਜੀਰਾ ਤੀਸਰੇ ਨੰਬਰ ਤੇ ਰਮਨ ਕੋਟ ਇਸੇ ਖਾਂ ਆਉਣ ਵਾਲੇ ਨੌਜਵਾਨਾਂ ਨੂੰ ਪ੍ਰੋਟੀਨ ਸਪਲੀਮੈਂਟ ਦੇ ਡੱਬੇ ਦਿੱਤੇ ਗਏ ।ਵਿਸ਼ੇਸ਼ ਤੌਰ ਤੇ ਰੋਜਾਨਾ ਸਪੋਕਸਮੈਨ ਦੇ ਪ੍ਰਤੀਨਿਧੀ ਦੇ ਨਾਲ ਗੱਲਬਾਤ ਕਰਦਿਆਂ ਮਾਨ ਜਿੰਮ ਦੇ ਮਾਲਕ ਕੁਲਵਿੰਦਰ ਸਿੰਘ ਮਾਨ ਨੇ  ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਕ ਉਪਰਾਲਾ ਕੀਤਾ ਗਿਆ ਹੈ।ਇਸ ਕੰਪੀਟੀਸ਼ਨ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਬੜੀ ਉਤਸ਼ਾਹ ਨਾਲ ਭਾਗ ਲਿਆ।ਅਤੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਨ ਜਿੰਮ ਵੱਲੋਂ ਹਰ ਮਹੀਨੇ ਇੱਕ ਕੰਪਟੀਸ਼ਨ ਕਰਵਾਇਆ ਜਾਇਆ ਕਰੇਗਾ।ਮਾਨ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਕਸਰਤ ਇੱਕ ਖੁਰਾਕ ਦਾ ਕੰਮ ਕਰਦੀ ਹੈ।ਕਸਰਤ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਅਤੇ ਵਿਸ਼ੇਸ਼ ਸਹਿਯੋਗ ਰਿਹਾ ਗਗਨ ਜੰਡਿਆਲਾ ,ਰਮਨ ਬਰਾੜ ਕਨੇਡਾ, ਨਰਿੰਦਰ ਮਾਨ ਯੂ ਐਸ ਏ ਵਾਲਿਆਂ ਦਾ ਜਿਨਾਂ ਭਰਾਵਾਂ ਨੇ ਪੰਜਾਬ ਤੋਂ ਬਾਹਰ ਰਹਿ ਕੇ ਵੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਫਿਕਰਮੰਦ ਹਨ।