ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਤੀਰ ਅੰਦਾਜੀ ਮੁਕਾਬਲਿਆਂ ਲਈ ਚੁਣੇ ਗਏ
*ਸਕੂਲ ਦੇ ਵਿਦਿਆਰਥੀਆਂ ਦੀ ਮਾਣਮੱਤੀ ਪ੍ਰਾਪਤੀ-ਚੇਅਰਮੈਨ ਦਵਿੰਦਰ ਪਾਲ ਸਿੰਘ
ਮੋਗਾ,11 ਅਕਤੂੁਬਰ (ਜਸ਼ਨ): ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਤੀਰ ਅੰਦਾਜੀ ਕੋਚ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਅਬੋਹਰ ਵਿਖੇ ਹੋਏ ਸਟੇਟ ਲੈਵਲ ਦੇ 67ਵੇਂ ਪੰਜਾਬ ਸਕੂਲ ਤੀਰ ਅੰਦਾਜੀ ਮੁਕਾਬਲਿਆਂ ਵਿੱਚ ਭਾਗ ਲਿਆ ਜਿੱਥੇ ਵਿਦਿਆਰਥੀਆਂ ਨੇ ਅੰਡਰ 14 ਤੇ 17 ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ 14 ਵਰਗ ਵਿੱਚ ਲੜਕਿਆਂ ਦੀ ਟੀਮ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ ਅਤੇ ਸਮਨਦੀਪ ਕੌਰ ਨੇ 30 ਮੀਟਰ ਸਿਲਵਰ ਮੈਡਲ ਹਾਸਲ ਕੀਤਾ ਅਤੇ ਸਟੇਟ ਲੈਵਲ ਤੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਜਪਨਾਜ ਕੰਬੋਜ ਨੇ ਕੰਪਾਉਂਡ ਰਾਊਂਡ ਵਿੱਚ ਦੋ ਸਿਲਵਰ ਮੈਡਲ ਹਾਸਲ ਕੀਤੇ ਆਤੇ ਲਡਵਿੰਦਰ ਸਿੰਘ ਨੇ ਟੀਮ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਸਕੂਲ ਲਈ ਇਹ ਬਹੁਤ ਹੀ ਮਾਣ ਕਰਨ ਵਾਲੀ ਗੱਲ ਹੈ ਕਿ ਜਪਨਾਜ ਕੰਬੋਜ ਅਤੇ ਸਮਨਦੀਪ ਕੌਰ ਨੈਸ਼ਨਲ ਲੈਵਲ ਦੇ ਮੁਕਾਬਲਿਆਂ ਲਈ ਚੁਣੇ ਗਏ ਹਨ। ਸਕੂਲ ਵਿੱਚ ਇਹ ਖਬਰ ਸੁਣਦਿਆਂ ਹੀ ਖੁਸ਼ੀ ਦੀ ਲਹਿਰ ਦੌੜ ਪਈ ।ਸਕੂਲ ਪਹੁੰਚਣ ਤੇ ਦੋਵੇਂ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੋਵੇਂ ਵਿਦਿਆਰਥੀਆਂ ਅਤੇ ਕੋਚ ਧਰਮਿੰਦਰ ਸਿੰਘ ਨੂੰ ਵਧਾਈ ਦਿੱਤੀ।ਤੀਰ ਅੰਦਾਜੀ ਮੁਕਾਬਲਿਆਂ ਦੇ ਨਾਲ -ਨਾਲ ਖੇਡਾਂ ਵਤਨ ਪੰਜਾਬ ਦੀਆਂ ਦੇ ਅੰਤਰਗਤ ਸਕੇਟਿੰਗ ਦੇ ਜ਼ਿਲਾ ਪੱਧਰੀ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀ ਸਕਸ਼ਮ ਨੇ ਅੰਡਰ14 ਵਰਗ ਦੇ ਇਨਲਾਈਨ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਤੇ ਅਤੇ ਵੰਦਨਾ ਨੇ ਕੁਆਰਡ ਰਾਊਂਡ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦੋਵੇਂ ਵਿਦਿਆਰਥੀ ਸਟੇਟ ਲੈਵਲ ਦੇ ਮੁਕਾਬਲਿਆਂ ਲਈ ਚੁਣੇ ਗਏ। ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸਾਰੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਸਤਵਿੰਦਰ ਕੌਰ ਵੱਲੋਂ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।