ਬਲਾਕ ਧਰਮਕੋਟ ਅਤੇ ਕੋਟਈਸੇ ਖਾਂ ਦੇ ਬੇਘਰਾਂ, ਬੇਜਮੀਨਾਂ ਨੂੰ ਪੰਜ ਮਰਲਾਂ ਪਲਾਟ ਸਕੀਮ ਦੇ ਤਹਿਤ ਪਹਚਾਣ ਕੀਤੇ 891 ਪਰਿਵਾਰਾਂ ਨੂੰ ਪਲਾਟ ਦਿੱਤੇ ਜਾਣ-ਡਾ.ਸੀਮਾਂਤ ਗਰਗ
ਮੋਗਾ, 8 ਅਕਤੂਬਰ (ਜਸ਼ਨ) -ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਬਲਾਕ ਧਰਮਕੋਟ ਅਤੇ ਕੋਟ ਈਸੇ ਖਾਂ ਵਿਖੇ ਬੇਘਰਾਂ, ਬੇਜਮੀਨਾਂ ਨੂੰ 5 ਮਰਲੇ ਪਲਾਟ ਸਕੀਮ ਦੇ ਤਹਿਤ ਪਲਾਟ ਦੇਣ ਲਈ 891 ਪਰਿਵਾਰਾਂ ਦੀ ਪਹਚਾਣ ਕੀਤੀ ਗਈ ਸੀ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਪਣੇ ਆਪਨੂੰ ਲੋਕਾਂ ਦੀ ਸਰਕਾਰ ਕਹਿਲਾਉਂਦੀ ਹੈ ਉਸਦੇ ਆਗੂਆ ਨੇ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਹਚਾਣ ਕੀਤੇ ਗਏ 891 ਪਰਿਵਾਰਾਂ ਨੂੰ ਪਲਾਟ ਨਹੀਂ ਦਿੱਤੇ | ਜਿਸ ਕਾਰਨ ਬੇਘਰਾਂ, ਬੇਜਮੀਨਾਂ, ਲੋਕਾਂ ਵਿਚ ਰੋਸ਼ ਪਾਇਆ ਜਾ ਰਿਹਾ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਭਾਜਪਾ ਐਸ.ਸੀ. ਮੋਰਚੇ ਦੇ ਮੰਡਲ ਦੇ ਪ੍ਰਦਾਨਾਂ ਦੇ ਨਾਲ ਮੀਟਿੰਗ ਕਰਨ ਦੇ ਸਮੇਂ ਐਸ.ਸੀ. ਮੋਰਚੇ ਦੇ ਪ੍ਰਧਾਨ ਸੂਰਜ ਭਾਨ ਵੱਲੋਂ ਚੁੱਕੇ ਗਏ ਮਸਲੇ ਦੇ ਸਬੰਧ ਵਿਚ ਪ੍ਰਗਟ ਕੀਤੇ | ਇਸ ਮੀਟਿੰਗ ਵਿਚ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ ਅਤੇ ਮੰਡਲਾਂ ਦੇ ਪ੍ਰਧਾਨ ਦਵਿੰਦਰ ਸਿੰਘ, ਸਤਿੰਦਰਪ੍ਰੀਤ ਸਿੰਘ, ਰਾਜੂ ਖੋਸਾ, ਰਘੁਵੀਰ ਤਿਹਾੜਾ, ਅਮਰੀਕ ਸਿੰਘ, ਜਗਤਾਰ ਸਿੰਘ, ਜੋਨੀ ਸਿੰਘ, ਲਖਵੀਰ ਸਿੰਘ, ਛਿੰਦਾ ਸਿੰਹ, ਬਲਵੀਰ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ | ਡਾ.ਸੀਮਾਂਤ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜੋ ਹਰ ਸਮੇਂ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ, ਲੇਕਿਨ ਡੇਢ ਸਾਲ ਤੋਂ ਪੰਜਾਬ ਵਿਚ ਸਰਕਾਰ ਬਣਨ ਦੇ ਬਾਅਤਦ ਵੀ ਅੱਜ ਤਕ ਗਰੀਬਾਂ, ਬੇਘਰਾ,ੰ ਬੇਜਮੀਨਾਂ ਅਤੇ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਨਾ ਦੇਣ ਕਾਰਨ ਝੂਠੇ ਵਾਅਦੇ ਕਰਨ ਵਲਾਲੀ ਸਰਕਾਰ ਸਾਬਤ ਹੋਈ ਹੈ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਘਰਾਂ ਵਿਚ ਪਖਾਣੇ ਲਈ ਆਰਥਿਕ ਸਹਾਇਤਾ ਦੇਣਾ, ਉੱਜਵਲਾ ਸਕੀਮ ਦੇ ਤਹਿਤ ਗਰੀਬ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਦੇਣਾ, ਜਨ-ਧਨ ਯੋਜਨਾ ਦੇ ਤਹਿਤ ਔਰਤਾਂ ਦੇ ਖਾਤਿਆ ਵਿਚ ਆਰਥਿਕ ਸਹਾਇਤਾ ਪਾਉਣਾ, ਗਰੀਬਾਂ ਨੂੰ ਪ੍ਰਧਾਨ ਮੰਤਰੀ ਰਾਸ਼ਨ ਯੋਜਨਾ ਦੇ ਤਹਿਤ ਮੁਫਤ ਅਨਾਜ ਦੇਣਾ, ਗਰੀਬ ਰੇਹੜੀ ਫੜੀ ਵਾਲਿਆ ਨੂੰ 10 ਹਜ਼ਾਰ ਰੁਪਏ ਬਿਨ੍ਹਾਂ ਬਿਆਜ ਅਤੇ ਗਰੰਟੀ ਦੀ ਕਰਜ਼ਾ ਦੇਣਾ, ਪ੍ਰਧਾਨ ਮੰਤਰੀ ਆਵਾਸ .ਯੋਜਨਾ ਦੇ ਤਹਿਤ ਗਰੀਬਾਂ ਨੂੰ ਮਕਾਨ ਬਣਾਉਣ ਅਤੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਡੇਢ ਲੱਖ ਰੁਪਏ ਆਰਥਿਕ ਸਹਾਇਤਾ ਦੇਣੀ ਵਰਗੀ ਯੋਜਨਾਵਾਂ ਨੂੰ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ ਪਹੁੰਚਾਇਆ ਹੈ | ਜਿਸ ਕਾਰਨ ਅੱਜ ਪੰਜਾਬ ਦੀ ਨਹੀਂ, ਬਲਿਕ ਪੂਰੇ ਦਗੇਸ਼ ਵਿਚ ਗਰੀਬ ਅਤੇ ਅਸੈ.ਸੀ. ਭਾਈਚਾਰੇ ਦੇ ਲੋਕ ਦੂਜੀ ਰਾਜਨੀਤਿਕ ਪਾਰਟੀਆ ਨੂੰ ਛੱਡ ਕੇ ਭਾਜਪਾ ਦੇ ਨਾਲ ਜੁੜ ਰਹੇ ਹਨ | ਕਿਉਂਕਿ ਭਾਜਪਾ ਜੋ ਕਹਿੰਦੀ ਹੈ ਉਹ ਕਰਦੀ ਹੈ | ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 2024 ਦੇ ਲੋਕਸਬਾ ਚੋਣਾਂ ਵਿਚ ਭਾਜਪਾ ਨੂੰ ਵੱਧ ਤੋਂ ਵੱਧ ਸੀਟਾਂ ਤੇ ਜੇਤੂ ਬਣਾ ਕੇ ਪ੍ਰਧਾਨ ਮੰਤਰੀ ਨਗਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਿਚ ਆਪਣਾ ਅਹਿਮ ਸਹਿਯੋਗ ਦੇਣ, ਤਾਂ ਜੋ ਪ੍ਰਧਾਨ ਮੰਤਰੀ ਹੋਰ ਵੱਧ ਗਰੀਬਾਂ ਦੀ ਭਲਾਈ ਦੀ ਯੋਜਨਾਵਾਂ ਬਣਾ ਕੇ ਉਹਨਾਂ ਦਾ ਜੀਲਵਨ ਅਤੇ ਆਰਥਿਕ ਪੱਧਰ ਨੂੰ ਉਚਾ ਚੁੱਕਿਆ ਜਾ ਸਕੇ | ਇਸ ਮੌਕੇ ਤੇ ਭਾਜਪਾ ਐਸ.ਸੀ. ਮੋਰਚੇ ਦੇ ਜ਼ਿਲ©੍ਹਾ ਪ੍ਰਧਾਨ ਸੂਰਜ ਭਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਘਰਾਂ, ਬੇਜਮੀਨਾਂ ਨੂੰ ਪਲਾਟ ਨਾ ਦੇ ਕੇ ਪੱਖਪਾਤ ਕਰ ਰਹੀ ਹੈ | ਜਿਸ ਨਾਲ ਅੱਜ ਐਸ.ਸੀ. ਮੋਰਚੇ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆ ਨੂੰ ਛੱਡ ਕੇ ਭਾਜਪਾ ਦੇ ਨਾਲ ਜੁੜ ਰਹੇ ਹਨ |