27 ਸਤੰਬਰ 2023 ਨੂੰ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਮੂਟ ਕੋਰਟ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਗਈ

ਮੋਗਾ, 7 ਅਕਤੂਬਰ (ਜਸ਼ਨ): ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੇ ਮੈਨੇਜਮੈਂਟ ਅਤੇ ਪ੍ਰਿੰਸੀਪਲ ਵੱਲੋਂ ਬੀ ਏ ਐਲ ਐਲ ਬੀ ਦੇ ਸੱਤਵੇਂ ਸਮੈਸਟਰ ਲਈ ਮੂਟ ਕੋਰਟ ਮੁਕਾਬਲੇ ਦੀ ਮੇਜਬਾਨੀ ਕੀਤੀ ਗਈ। ਇਸ ਸਮਾਗਮ ਵਿੱਚ ਐਡਵੋਕੇਟ ਗੁਰਜੀਤ ਸਿੰਘ ਹਾਂਡਾ ਅਤੇ ਕਾਨੂੰਨ ਦੇ ਸਹਾਇਕ ਪ੍ਰੋਫੈਸਰ ਡਾਕਟਰ ਮਧੂ ਸ਼ਰਮਾ ਨੇ ਬਤੌਰ ਜੱਜ ਸ਼ਿਰਕਤ ਕੀਤੀ । ਇਸ ਨੇ ਵਿਦਿਆਰਥੀਆਂ ਨੂੰ ਆਪਣੇ ਕਾਨੂੰਨੀ ਗਿਆਨ ਨੂੰ ਅਸਲ ਜੀਵਨ ਦੀਆਂ ਸਥਿਤੀਆਂ ਵਿੱਚ ਲਾਗੂ ਕਰਨ ਦਾ ਇੱਕ ਕੀਮਤੀ ਮੌਕਾ ਪ੍ਰਧਾਨ ਕੀਤਾ। ਜੱਜਾਂ ਨੇ ਨਾ ਸਿਰਫ ਆਪਣੀ ਮੁਹਾਰਤ ਪੇਸ਼ ਕੀਤੀ ਸਗੋਂ ਇਹਨਾਂ ਚਾਹਵਾਨ ਕਾਨੂੰਨੀ ਪੇਸ਼ਵਰਾਂ ਦੇ ਨਿਪੁੰਨ ਵਕੀਲ ਬਣਨ ਦੇ ਸਫਰ ਦਾ ਮਾਰਗਦਰਸ਼ਨ ਕਰਨ ਲਈ ਉਸਾਰੂ ਫੀਡਬੈਕ ਵੀ ਪ੍ਰਧਾਨ ਕੀਤੀ । ਇਸ ਮੁਕਾਬਲੇ ਨੇ ਵਿਹਾਰਕ ਕਾਨੂੰਨੀ ਤਜਰਬੇ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕੀਤਾ। ਕਾਲਜ ਦੇ ਪ੍ਰੈਜੀਡੈਂਟ ਦਵਿੰਦਰ ਪਾਲ ਸਿੰਘ ਅਤੇ ਚੇਅਰਮੈਨ ਰਵਿੰਦਰ ਗੋਇਲ ਨੇ ਕਿਹਾ ਕਿ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੀ ਮੈਨੇਜਮੈਂਟ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਉਜਾਗਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹੈ।