ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨਵੀਂ ਛਿਮਾਹੀ ਵਿੱਚ ਸਕੂਲ ਦੇ ਹੈੱਡ ਬੁਆਏ , ਹੈੱਡ ਗਰਲ ਤੇ ਸਕੂਲ ਕੈਪਟਨ ਦੀ ਲੋਕਤੰਤਰੀ ਪ੍ਰਣਾਲੀ ਦੁਆਰਾ ਚੋਣ ਕੀਤੀ ਗਈ

ਮੋਗਾ, 6 ਅਕਤੂਬਰ (ਜਸ਼ਨ ) -ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਵਿੱਚ ਨਵੀਂ ਛਿਮਾਹੀ ਦੇ ਵਿੱਚ ਬੱਚਿਆਂ ਨੂੰ ਲੋਕਤੰਤਰ ਪ੍ਰਣਾਲੀ ਸਿਖਾਉਣ ਦੇ ਲਈ ਦੁਬਾਰਾ ਵੱਖ-ਵੱਖ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਦੀ ਚੋਣ ਕੀਤੀ ਗਈ। ਇਸ ਦੌਰਾਨ ਸਕੂਲ ਦੇ ਹੈੱਡ ਬੁਆਏ ਤੇ ਹੈੱਡ ਗਰਲ ਵੀ ਚੁਣੇ ਗਏ ।ਸਾਰੇ ਬੱਚਿਆਂ ਨੇ ਆਪਣੇ -ਆਪਣੇ ਚਾਹਵਾਨ ਉਮੀਦਵਾਰ ਨੂੰ ਆਪਣੀ ਵੋਟ ਪਾਈ। ਉਮੀਦਵਾਰਾਂ ਨੇ ਵਿਦਿਆਰਥੀਆਂ ਨੂੰ ਆਪਣੇ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਵੋਟ ਪਾਉਣ ਦੀ ਅਪੀਲ ਕੀਤੀ । ਸਕੂਲ ਦੇ ਸਾਰੇ ਹਾਊਸਜ ਦੇ ਮੁਖੀ ਫਰਾਂਸਿਸ ਮਸੀਹ ਅਤੇ ਐਕਟੀਵਿਟੀ ਕੁਆਰਡੀਨੇਟਰ ਜਸਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਯੋਗ ਉਮੀਦਵਾਰ ਨੂੰ ਪੂਰੀ ਸਮਝ ਤੇ ਸੂਝ ਅਨੁਸਾਰ ਵੋਟ ਪਾਉਣ ਲਈ ਪ੍ਰੇਰਿਆ। ਵਿਦਿਆਰਥੀਆਂ ਨੇ ਪੂਰੀ ਚੋਣ ਪ੍ਰਣਾਲੀ ਨੂੰ ਸਮਝਦੇ ਹੋਏ ਆਪਣੀ ਆਪਣੀ ਵੋਟ ਦੀ ਸਹੀ ਵਰਤੋਂ ਕੀਤੀ ।  ਇਸ ਮੌਕੇ ਵੱਖ-ਵੱਖ ਹਾਊਸ ਦੇ ਮੁਖੀਆਂ ਨੇ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਵਿਦਿਆਰਥੀਆਂ ਨੂੰ ਵੋਟ ਦੀ ਸਹੀ ਵਰਤੋਂ ਕਰਨੀ ਸਿਖਾਈ। ਵੋਟਾਂ ਦੀ ਗਿਣਤੀ ਨੂੰ ਵੇਖਦੇ ਹੋਏ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜਸਸੁਨੰਦਨ ਨੂੰ ਹੈੱਡ ਬੁਆਏ ਅਤੇ ਗਿਆਰਵੀਂ ਜਮਾਤ ਦੀ ਕੁਸ਼ਲਪ੍ਰੀਤ ਕੌਰ ਨੂੰ ਹੈਂਡ ਗਰਲ ਚੁਣਿਆ ਗਿਆ। ਬਾਰ੍ਹਵੀਂ ਜਮਾਤ ਦੇ ਰਣਜੀਤ ਸਿੰਘ ਨੂੰ ਸਕੂਲ ਕੈਪਟਨ ਚੁਣਿਆ ਗਿਆ। ਜੂਪੀਟਰ ਹਾਊਸ ਵਿਚ ਰਮਨਦੀਪ ਕੌਰ ਕੈਪਟਨ ਅਤੇ ਜਸਲੀਨ ਕੌਰ ਵਾਈਸ ਕੈਪਟਨ ਬਣੇ। ਮਾਰਸ ਹਾਊਸ ਵਿੱਚ ਜਸਮਨਵੀਰ ਕੈਪਟਨ ਅਤੇ ਰਵਲੀਨ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ। ਮਰਕਰੀ ਹਾਊਸ ਵਿੱਚ ਗੁਰਵਿੰਦਰ ਸਿੰਘ ਕੈਪਟਨ ਅਤੇ ਅਵਨੀਤ ਕੌਰ ਵਾਈਸ ਕੈਪਟਨ ਬਣੇ। ਵੀਨਸ ਹਾਊਸ ਵਿੱਚ  ਰਿਸ਼ਵ ਗੋਇਲ ਕੈਪਟਨ ਤੇ ਅਰਸ਼ਪ੍ਰੀਤ ਕੌਰ ਵਾਈਸ ਕੈਪਟਨ ਬਣੇ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ  ਪੂਰੀ ਲਗਨ ਨਾਲ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪ੍ਰੇਰਿਆ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਅਗਲੇ ਸੈਸ਼ਨ ਦੇ ਵਿੱਚ ਦੁਬਾਰਾ ਨਵੇਂ ਹੈੱਡ ਬੁਆਏ ਅਤੇ ਹੈੱਡ ਗਰਲ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀ ਲੋਕਤੰਤਰੀ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਭਵਿੱਖ ਵਿੱਚ ਆਪਣੀ ਵੋਟ ਦੀ ਸਹੀ ਵਰਤੋਂ ਕਰ ਸਕਣ।