ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਠੋਸ ਅਤੇ ਵਿਕਾਸਸ਼ੀਲ ਨੀਤੀਆਂ ਕਾਰਨ ਅੱਜ ਸੰਸਾਰ ਵਿਚ ਭਾਰਤ ਦਾ ਡੰਕਾ ਵੱਜ ਰਿਹਾ ਹੈ-ਸ਼੍ਰੀਨਵਾਸਲੂ

ਮੋਗਾ, 5 ਅਕਤੂਬਰ (ਜਸ਼ਨ ) -ਅੱਜ ਪੂਰੇ ਸੰਸਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਠੋਸ ਅਤੇ ਵਿਕਾਸਸ਼ੀਲ ਨੀਤੀਆਂ ਕਾਰਨ ਭਾਰਤ ਦਾ ਡੰਕਾ ਵਜ ਰਿਹਾ ਹੈ ਅਤੇ ਭਾਰਤ ਸੰਸਾਰ ਵਿਚ ਇਕ ਵੱਡੀ ਤਾਕਤ ਦੇ ਰੂਪ ਵਿਚ ਉਭਰ ਕੇ ਨਿਡਰਤਾ ਪੂਰਨ ਫੈਸਲੇ ਲੈ ਕੇ ਵਿਦੇਸ਼ਾ ਵਿਚ ਵੀ ਆਪਣਾ ਲੋਹਾ ਮਨਵਾ ਰਿਹਾ ਹੈ | ਇਹ ਵਿਚਾਰ ਭਾਜਪਾ ਦੇ ਸੂਬਾ ਸੰਗਠਨ ਮਹਾ ਮੰਤਰੀ ਸ਼੍ਰੀਨਿਵਾਸਲੂ ਨੇ ਮੋਗਾ ਦੇ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਖੇ ਸੰਗਠਨ ਨੂੰ  ਮਜਬੂਤ ਕਰਨ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਆਯੋਜਿਤ ਮੰਡਲਾਂ, ਮੋਰਚਿਆ ਅਤੇ ਜ਼ਿਲ੍ਹਾ ਕਾਰਜ਼ਕਾਰਨੀ ਦੇ ਅੋਹਦੇਦਾਪਰਾਂ ਦੀ ਆਯੋਜਿਤ ਮੀਟਿੰਗ ਨੂੰ  ਸੰਬੋਧਨ ਕਰਦੇ ਹੋਏ ਪ੍ਰਕਟ ਕੀਤੇ | ਇਸ਼ ਮੌਕੇ ਤੇ ਸੰਗਠਨ ਮਹਾ ਮੰਤਰੀ ਸ਼੍ਰੀਨਿਵਾਸਲੂ ਦੇ ਮੋਗਾ ਪੁੱਜਣ ਤੇ ਜ਼ਿਲ੍ਹਾ ਪ੍ਰਧਨਾ ਡਾ.ਸੀਮਾਂਤ ਗਰਗ ਅਤੇ ਹੋਰਨਾਂ ਅੋਹਦੇਦਾਰਾਂ ਵੱਲੋਂ ਬੁਕੇਂ ਦੇ ਕੇ ਗਰਮ ਜੋਸ਼ੀ ਨਾਲ ਸੁਆਗਤ ਕੀਤਾ ਗਿਆ | ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ, ਭਾਜਪਾ ਦੇ ਲੋਕਸਭਾ ਹਲਕਾ ਫਰੀਦਕੋਟ ਦੇ ਵਿਸਤਾਰਕ ਲਲਿਤ ਮਹਾਜਨ, ਜ਼ਿਲ੍ਹਾ ਮਹਾ ਮੰਤਰੀ ਅਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਮਹਾ ਮੰਤਰੀ ਵਿੱਕੀ ਸਿਤਾਰਾ, ਮਹਾ ਮੰਤਰੀ ਰਾਹੁਲ ਗਰਗ, ਜ਼ਿਲ੍ਹਾ ਵਿਸਤਾਰਕ ਮਹਿੰਦਰ ਖੋਖਰ, ਧਰਮਕੋਟ ਹਲਕੇ ਦੇ ਪ੍ਰਭਾਰੀ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਮੀਤ ਪ੍ਰਧਾਨ ਬਲਦੇਵ ਗਿੱਲ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਭਾਨ, ਪ੍ਰਵਾਸੀ ਸੈਲ ਦੇ ਪ੍ਰਧਾਨ ਵਿਜੇ ਮਿਸ਼ਰਾ, ਜ਼ਿਲ੍ਹਾ ਯੂਥ ਮੋਰਚੇ ਦੇ ਪ੍ਰਧਾਨ ਰਾਜਨ ਸੂਦ, ਮਹਾ ਮੰਤਰੀ ਕਸ਼ਿਸ਼ ਧਮੀਜਾ, ਮੰਡਲ ਪ੍ਰਧਾਨ ਅਮਿਤ ਗੁਪਤਾ, ਮਹਾ ਮੰਤਰੀ ਨਾਨਕ ਚੋਪੜਾ, ਮੰਡਲ ਪ੍ਰਧਾਨ ਬਾਘਾਪੁਰਾਣਾ ਦੀਪਕ ਤਲਵਾੜ, ਭੂਪਿੰਦਰ ਹੈਪੀ, ਸੀਨੀਅਰ ਆਗੂ ਭਜਨ ਲਾਲ ਸਿਤਾਰਾ, ਮੀਤ ਪ੍ਰਧਾਨ ਸੰਜੀਵ ਗੁਪਤਾ, ਵਪਾਰ ਮੋਰਚੇ ਦੇ ਪ੍ਰਧਾਨ ਸੰਜੀਵ ਅੱਗਰਵਾਲ, ਸੈਕਟਰੀ ਵਰੁਣ ਭੱਲਾ, ਜਤਿੰਦਰ ਚੱਢਾ, ਹੇਮੰਤ ਸੂਦ, ਆਈ.ਟੀ.ਸੈਲ ਦੇ ਮੁਕੇਸ਼ ਸ਼ਰਮਾ ਦੇ ਇਲਾਵਾ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ ਅੋਹਦੇਦਾਰਾਂ, ਮੋਰਚੇ, ਮੰਡਲਾਂ ਦੇ ਅੋਹਦੇਦਾਰ ਹਾਜ਼ਰ ਸਨ | ਭਾਜਪਾ ਦੇ ਸੂਬਾ ਸੰਗਠਨ ਮਹਾ ਮੰਤਰੀ ਸ਼੍ਰੀਨਿਵਾਸਲੂ ਨੇ ਕਿਹਾ ਕਿ ਬੂਥ ਪੱਧਰ ਤਕ ਸੰਗਠਨ ਨੂੰ  ਮਜਬੂਤ ਕਰਨ ਲਈ ਪੰਜਾਬ ਵਿਚ ਅਹਿਮ ਮੁਹਿੰਮ ਚਲਾਈ ਗਈ ਹੈ | ਜਿਸਦੇ ਤਹਿਤ ਪ੍ਰਧਾਨ ਮੰਤਰੀ ਦੀ 9 ਸਾਲ ਦੀ ਲੋਕਾਂ ਲਈ ਬਣਾਈ ਗਈ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਮਿਲਣ ਕਾਰਨ ਲੋਕਾਂ ਨੂੰ  ਜਾਗਰੂਕ ਕੀਤਾ ਜਾਵੇ ਅਤੇ ਸੰਗਠਨ ਨੂੰ  ਜ਼ਿਲ੍ਹਾ ਪੱਧਰ ਤੋਂ ਲੈ ਕੇ ਬੂਥ ਪੱਧਰ ਤਕ ਮਜਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ | ਉਹਨਾਂ ਕਿਹਾ ਕਿ ਪੰਜਾਬ ਵਿਚ ਆਉਣ ਵਾਲੇ ਨਿਗਮ ਚੋਣਾਂ, ਪੰਚਾਇਤੀ ਚੋਣਾਂ, ਲੋਕਸਭਾ ਚੋਣਾਂ 2024 ਲਈ ਭਾਜਪਾ ਨੇ ਪੂਰੇ ਪੰਜਾਬ ਵਿਚ ਕਮਰ ਕਸ ਲੀ ਹੈ ਅਤੇ ਹੁਣ ਸਮਾਂ ਗਿਲੇ-ਸ਼ਿਕਵੇ ਕਰਨ ਦਾ ਨਹੀਂ, ਬਲਕਿ ਸੰਗਠਨ ਨੂੰ  ਮਜਬੂਤ ਕਰਕੇ ਭਾਜਪਾ ਨੂੰ  ਜਿੱਤ ਦੁਆਉਣਾ ਹੀ ਸਾਡਾ ਹੀ ਮੁੱਖ ਟੀਚਾ ਹੈ | ਉਹਨਾਂ ਕਿਹਾ ਕਿ ਪੂਰੇ ਦੇਸ਼ ਵਿਚ ਪ੍ਰਧਾਨ ਮੰਤਰੀ ਦੀ ਨੀਤੀਆਂ ਦਾ ਜਿਥੇ ਪ੍ਰਸਾਰ ਅਤੇ ਪ੍ਰਚਾਰ ਹੋ ਰਿਹਾ ਹੈ | ਉਥੇ ਭਾਰਤ ਦੀ ਨੀਤੀਆਂ ਦੀ ਚਰਚਾ ਹੁਣ ਸੰਸਾਰ ਭਰ ਦੇ ਦੇਸ਼ਾ ਵਿਚ ਵੀ ਹੋਣ ਲੱਗੀ ਹੈ ਅਤੇ ਸੰਸਾਰ ਦੇ ਦੇਸ਼ ਭਾਰਤ ਦੀ ਤਰੱਕੀ ਅਤੇ ਮਜਬੂਤੀ ਲਈ ਹੈਰਾਨ ਹਨ ਅਤੇ ਭਾਰਤ ਸੁਰਿੱਖਿਆ ਦੀ ਦਿ੍ਸ਼ਟੀ ਨਾਲ ਵੀ ਹੁਣ ਬਹੁਤ ਮਜਬੂਤ ਬਣ ਚੁੱਕਾ ਹੈ | ਸੰਸਾਰ ਦਾ ਕੋਈ ਵੀ ਅਜਿਹਾ ਦੇਸ਼ ਨਹੀਂ, ਜੋ ਭਾਰਤ ਤੇ ਅੱਖ ਚੁੱਕ ਕੇ ਵੇਖ ਸਕਣ | ਅੱਜ ਭਾਰਤ ਮਜਬੂਤ ਹੀ ਨਹੀਂ, ਬਲਕਿ ਦੁਨੀਆਂ ਦੀ ਵੱਡੀ ਤਾਕਤਾਂ ਵਿਚ ਵੇਖਿਆ ਜਾ ਰਿਹਾ ਹੈ | ਇਸ ਲਈ ਭਾਜਪਾ ਦੇ ਹਰੇਕ ਆਗੂਆ ਨੂੰ   ਜਿੱਤ ਦਾ ਟੀਚਾ ਲੈ ਕੇ ਜੁਟ ਜਾਣਾ ਚਹੀਦਾ | ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਸੰਗਠਨ ਮਹਾ ਮੰਤਰੀ ਨੂੰ  ਭਰੋਸਾ ਦੁਆਇਆ ਕਿ ਮੋਗਾ ਜ਼ਿਲ੍ਹੇ ਵਿਚ ਯੂਥ ਪੱਧਰ ਤਕ ਪਾਰਟੀ ਨੂੰ  ਮਜਬੂਤ ਕਰਨ ਲਈ ਹਾਈਕਮਾਨ ਦੇ ਹਰ ਆਦੇਸ਼ ਦੀ ਪਾਲਨਾ ਕਰਕੇ ਲਾਗੂ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਭਾਜਪਾ ਮੋਗਾ ਜ਼ਿਲ੍ਹੇ ਵਿਚ ਪੰਚਾਇਤੀ ਅਤੇ ਲੋਕਸਭਾ ਚੋਣਾਂ ਵਿਚ ਨਵਾਂ ਇਤਿਹਾਸ ਰਚੇਗੀ | ਉਹਨਾਂ ਸਮੂਹ ਆਗੂਆ ਨੂੰ  ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸੰਗਠਨ ਮਹਾ ਮੰਤਰੀ ਦਾ ਜੋ ਸਾਨੂੰ ਜਿੱਤ ਦਾ ਟੀਚਾ ਦਿੱਤਾ ਗਿਆ ਹੈ ਉਸ ਤੇ ਸਾਨੂੰ ਦਿਨ-ਰਾਤ ਇਕ ਕਰ ਦੇਣਾ ਚਾਹੀਦਾ, ਤਾਂ ਜੋ ਭਾਜਪਾ ਨੂੰ  ਪੰਜਾਬ ਦੀ ਨੰਬਰ ਇਕ ਪਾਰਟੀ ਬਣਾਇਆ ਜਾ ਸਕੇ |