ਕਲੇਰ ਟਾਇਲਜ਼ ਸਟੂਡੀਓ ਦਾ ਹੋਇਆ ਉਦਘਾਟਨ, ਮੋਗਾ ਵਾਸੀਆਂ ਨੇ ਦਿਖਾਇਆ ਭਾਰੀ ਉਤਸ਼ਾਹ
ਮੋਗਾ, 2 ਅਕਤੂਬਰ (ਜਸ਼ਨ): ਕਲੇਰ ਟਾਇਲਜ਼ ਸਟੂਡੀਓ ਦਾ ਉਦਘਾਟਨ ਹੋਣ ਉਪਰੰਤ ਮੋਗਾ ਵਾਸੀਆਂ ਵੱਲੋਂ ਟਾਇਲਾਂ ਅਤੇ ਸੈਨੇਟਰੀ ਦਾ ਸਮਾਨ ਖਰੀਦਣ ਲਈ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਬੁੱਘੀਪੁਰਾ ਚੌਂਕ ਤੋਂ ਲੋਹਾਰਾ ਚੌਂਕ ਜਾਂਦਿਆਂ ਬਾਈਪਾਸ ਦੇ ਐਨ ਉੱਪਰ ਦੁਸਾਂਝ ਪਿੰਡ ਦੇ ਨੇੜੇ ਆਰੰਭ ਹੋਏ 'ਕਲੇਰ ਟਾਇਲ ਸ਼ੋਅਰੂਮ 'ਦੇ ਮਾਲਕ ਸੁਖਵਿੰਦਰ ਸਿੰਘ ਕਲੇਰ ਨੇ ਉਦਘਾਟਨੀ ਰਸਮਾਂ ਦੌਰਾਨ ਕੰਪਨੀ ਦੇ ਨੁਮਾਇੰਦਿਆਂ, ਮੋਗਾ ਵਾਸੀਆਂ ਅਤੇ ਲਾਗਲੇ ਪਿੰਡਾਂ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਸ ਸ਼ੋਅਰੂਮ ਨੂੰ ਤਾਮੀਰ ਕਰਨ ਦਾ ਮਕਸਦ ਆਮ ਲੋਕਾਂ ਨੂੰ ਕੁਆਲਟੀ ਦਾ ਸਮਾਨ ਦੇਣ ਦੇ ਨਾਲ ਨਾਲ ਭਰਪੂਰ ਵਰਾਇਟੀ ਦੇਣਾ ਹੈ। ਉਹਨਾਂ ਦੱਸਿਆ ਕਿ ਸੈਨੇਟਰੀ ਦੇ ਸਾਇਰਾ ਕੰਪਨੀ ਦੇ ਸਮਾਨ ਪ੍ਰਤੀ ਲੋਕਾਂ ਵਿਚ ਵਿਸ਼ੇਸ਼ ਆਕਰਸ਼ਨ ਦਖਿਆ ਗਿਆ ਹੈ। ਉਹਨਾਂ ਆਖਿਆ ਕਿ ਸਾਇਰਾ ਜੋਤ ਟਾਇਲਜ਼ ਅਤੇ ਲਗਜ਼ਰੀ ਬਲੈਕ ਬੇਰੀ ਦੇ ਪੁਖਤਾ ਸਮਾਨ ਨੇ ਵੀ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਟਾਇਲਜ਼ , ਗਰੇਨਾਈਟ ਅਤੇ ਸੈਨੇਟਰੀ ਦੇ ਇਸ ਸ਼ੋਅਰੂਮ ਪ੍ਰਤੀ ਲੋਕਾਂ ਦਾ ਆਕਰਸ਼ਣ ਇਸ ਕਰਕੇ ਵੀ ਹੈ ਕਿ ਫੋਰ ਲੇਨ ਹੋਣ ਕਰਕੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਜਦਕਿ ਮੋਗਾ ਸ਼ਹਿਰ ਦੇ ਹਰ ਪਾਸੇ ਖਾਸ ਕਰਕੇ ਇੰਟੀਰੀਅਰ ਵਿਚ ਆਮ ਲੋਕ ਖਰੀਦੋ ਫਰੋਖ਼ਤ ਲਈ ਜਾਣ ਤੋਂ ਗੁਰੇਜ਼ ਕਰਨ ਲੱਗੇ ਹਨ ।
ਉਦਘਾਟਨ ਦੀਆਂ ਰਸਮਾਂ ਉਪਰੰਤ ਆਮ ਲੋਕਾਂ ਵੱਲੋਂ ਡਿਸਪਲੇਅ ਕੀਤੇ ਸੈਨੇਟਰੀ ਦੇ ਸਮਾਨ , ਟਾਇਲਾਂ ਅਤੇ ਗਰੇਨਾੲਂਟ ਪ੍ਰਤੀ ਦਿਖਾਈ ਦਿਲਚਸਪੀ ਤੋਂ ਸਪੱਸ਼ਟ ਹੈ ਕਿ ਮਾਲਜ਼ ਦੇ ਟਰੈਂਡ ਵਾਂਗ ਹੁਣ ਆਮ ਲੋਕ ਸੈਨੇਟਰੀ ਦੇ ਵੱਡੇ ਸ਼ੋਅਰੂਮਾਂ ਵਿਚ ਖਰੀਦੋਫਰੋਖ਼ਤ ਨੂੰ ਤਰਜੀਹ ਦੇਣ ਲੱਗੇ ਹਨ।