ਬਲੂਮਿੰਗ ਬਡਜ਼ ਸਕੂਲ਼ ਵਿੱਚ ਵਿਗਿਆਨ, ਗਣਿਤ ਅਤੇ ਕਲਾ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ
ਮੋਗਾ, 2 ਅਕਤੂਬਰ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਜੀ ਦੀ ਦੇਖ-ਰੇਖ ਅਧੀਨ ਚੰਦਰਯਾਨ-3 ਮਿਸ਼ਨ ਦੇ ਸਾਰੇ ਵਿਗਿਆਨਿਕਾਂ ਨੂੰ ਸਮਰਪਿਤ ਵਿਗਿਆਨ, ਗਣਿਤ ਅਤੇ ਕਲਾ ਦੇ ਨਾਲ ਸਬੰਧਿਤ ਇੱਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਭਾਰਤੀਯ ਵਿਦਿਆ ਮੰਦਿਰ ਸਕੂਲ ਲੁਧਿਆਣਾ ਤੋਂ ਮੈਡਮ ਡੌਲੀ ਸ਼ਰਮਾ (ਪੀ.ਜੀ.ਟੀ. ਫਜ਼ਿਕਸ) ਅਤੇ ਮੈਡਮ ਰਿਚਾ (ਟੀ.ਜੀ.ਟੀ. ਸਾਈਂਸ) ਵੱਲੋਂ ਜੱਜ ਦੀ ਭੂਮੀਕਾ ਨਿਭਾਈ ਗਈ। ਪ੍ਰਦਰਸ਼ਨੀ ਵਿੱਚ ਸਕੂਲ਼ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਚਾਰਟ, ਡਰਾਈਂਗ, ਵਰਕਿੰਗ ਮਾਡਲ ਅਤੇ ਨਾਨ-ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ ਗਏ। ‘ਕਲਾ’ ਸਬੰਧੀ ਪ੍ਰਦਰਸ਼ਨੀ ਵਿੱਚ ਕਈ ਤਰ੍ਹਾਂ ਦੀਆਂ ਡਰਾਈਂਗਸ, ਚਾਰਟ, ਸਜਾਵਟੀ ਸਮਾਨ ਜਿਵੇਂ ਵਾਲ ਹੈਂਗਿਂਗ, ਝੂਮਰ, ਗੁੱਡੀਆਂ, ਕਠਪੁਤਲੀਆਂ, ਗੇਂਦਾਂ ਅਤੇ ਵੱਖ-ਵੱਖ ਕਲਾ ਦੇ ਨਮੂਨੇ ਸ਼ਾਮਿਲ ਸਨ। ਇਸੇ ਤਰ੍ਹਾਂ ਗਣਿਤ ਪ੍ਰਦਰਸ਼ਨੀ ਵਿੱਚ ਚਾਰਟ, ਟੈਬਲਜ਼, ਗਣਿਤ ਨਾਲ ਸਬੰਧਿਤ ਸੂਤਰ, ਵਿਦਿਆਰਥੀਆਂ ਦੁਆਰਾ ਇਕੱਤਰ ਕੀਤੇ ਗਏ ਆਂਕੜੇ ਆਦਿ ਨਾਲ ਸਬੰਧਿਤ ਮਾਡਲ ਸ਼ਾਮਿਲ ਸਨ। ਜਿਵੇਂ ਪਹਿਲਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਮੁੱਖ ਰੂਪ ਵਿੱਚ ਚੰਦਰਯਾਨ-3 ਮਿਸ਼ਨ ਦੇ ਵਿਗਿਆਨਿਕਾਂ ਨੂੰ ਸਮਰਪਿਤ ਸੀ ਇਸ ਲਈ ਵਿਗਿਆਨ ਨਾਲ ਸਬੰਧਿਤ ਪ੍ਰਦਰਸ਼ਨੀ ਵਿੱਚ ਮੁੱਖ ਰੂਪ ਵਿੱਚ ਚੰਦਰਯਾਨ-3, ਪੁਲਾੜ, ਸੌਰ-ਪਰਿਵਾਰ ਅਤੇ ਲੈਂਡਰ ‘ਵਿਕਰਮ’ ਨਾਲ ਸਬੰਧਿਤ ਵਰਕਿੰਗ ਅਤੇ ਨੋਨ-ਵਰਕਿੰਗ ਮਾਡਲਜ਼ ਵਧੇਰੇ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਗੱਲਬਾਤ ਕਰਦਿਆਂ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਹਰ ਖੇਤਰ ਲਈ ਤਿਆਰ ਕਰਨਾ ਹੈ। ਇਸ ਤਰਾਂ ਦੀ ਪ੍ਰਸਰਸ਼ਨੀ ਚ ਜਦੋਂ ਵਿਦਿਆਰਥੀ ਭਾਗ ਲੈਂਦੇ ਹਨ ਤਾਂ ਉਹ ਨਵੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਮਾਡਲ ਆਦਿ ਬਣਾਉਂਦੇ ਹਨ ਜਿਸ ਕਾਰਨ ਉਹਨਾਂ ਦੇ ਗਿਆਨ ਵਿੱਚ ਅਤੇ ਉਹਨਾਂ ਅੰਦਰ ਛੁਪੀ ਹੋਈ ਕਲਾ ਵੀ ਬਾਹਰ ਨਿਖਰ ਕੇ ਆਉਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ਼ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਚੰਦਰਯਾਨ-3 ਬਾਰੇ ਵਧੇਰੇ ਜਾਣਕਾਰੀ ਦੇਣ, ਭਾਰਤ ਦੀ ਇੱਸ ਵੱਡੀ ਕਾਮਯਾਬੀ ਦੇ ਮਹੱਤਵ ਨੂੰ ਸਮਝਾਉਣ, ਅਤੇ ਇਸ ਮਿਸ਼ਨ ਨਾਲ ਜੁੜੇ ਵਿਗਿਆਨਿਕਾਂ ਦੀ ਕਾਮਯਾਬੀ ਦਾ ਜਸ਼ਨ ਮਣਾਉਨ ਲਈ ਇਹ ਪ੍ਰਦਰਸ਼ਨੀ ਚੰਦਰਯਾਨ-3 ਮਿਸ਼ਨ ਦੇ ਸਾਰੇ ਵਿਗਿਆਨਿਕਾਂ ਨੂੰ ਸਮਰਪਿਤ ਕੀਤੀ ਗਈ ਹੈ। ਇਸ ਪ੍ਰਦਰਸ਼ਨੀ ਦਾ ਇੱਕ ਮੁੱਖ ਮੰਤਵ ਇਹ ਵੀ ਹੈ ਕਿ ਵਧੇਰੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਨਾਲ ਜੋੜਿਆ ਜਾ ਸਕੇ। ਇਹ ਪ੍ਰਦਰਸ਼ਨੀ 21ਵੀਂ ਸਦੀ ਦੇ ਵਿਕਾਸ ਵਿੱਚ ਵਿਗਿਆਨ, ਗਣਿਤ ਅਤੇ ਕਲਾ ਦੇ ਯੋਗਦਾਨ ਨੂੰ ਵੀ ਦਰਸਾਉਂਦੀ ਹੈ। ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵੱਲੋਂ ਗਣਿਤ ਅਤੇ ਵਿਗਿਆਨ ਦੀਆਂ ਤਿੰਨ ਸ਼ੇ੍ਰਣੀਆਂ ਜਿਵੇ ਜੀਵ-ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਨਾਲ ਸਬੰਧਿਤ ਕਈ ਪ੍ਰਕਾਰ ਦੇ ਪ੍ਰਯੋਗ ਵੀ ਕਰਕੇ ਦਿਖਾਏ ਗਏ ਜੋ ਕਿ ਪ੍ਰਦਰਸ਼ਨੀ ਵਿੱਚ ਆਏ ਮਾਪਿਆਂ ਲਈ ਇੱਕ ਖਾਸ ਤਜ਼ੁਰਬਾ ਰਿਹਾ। ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲਜ਼ ਅਤੇ ਉਹਨਾਂ ਦੁਆਰਾ ਕੀਤੇ ਗਏ ਪ੍ਰਯੋਗਾਂ ਬਾਰੇ ਵਿਦਿਆਰਥੀਆਂ ਵੱਲੋਂ ਵਿਸਥਾਰ ਵਿੱਚ ਜਾਣਕਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ। ਸਿਹਤ ਅਤੇ ਤੰਦਰੁਸਤੀ ਨਾਲ ਸਬੰਧਿਤ ਇੱਕ ਖਾਸ ‘ਬਲੂਮਿੰਗ ਬਡਜ਼ ਹੈਲਥ ਐਂਡ ਵੈਲਨੈਸ ਕਲੱਬ’ ਬਣਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਵਿੱਚ ਆਏ ਮਾਪਿਆਂ ਦਾ ਭਾਰ, ਉਚਾਈ, ਬਲੱਡ ਗਰੁੱਪ, ਬਲੱਡ-ਪ੍ਰੇਸ਼ਰ ਆਦਿ ਵੀ ਚੈੱਕ ਕੀਤਾ ਗਿਆ ਅਤੇ ਮਾਪਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਇੱਕ ਸਿਹਤਮੰਦ ਜੀਵਨ ਵਤੀਤ ਕਰਨ ਬਾਰੇ ਕੁੱਝ ਨੁਕਤੇ ਵੀ ਸਾਂਝੇ ਕੀਤੇ ਗਏ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਵਿੱਚ ਵੱਡਾ ਮਹੱਤਵ ਰਖਦੀਆਂ ਹਨ। ਵਿਗਿਆਨ, ਗਣਿਤ ਅਤੇ ਕਲਾ ਸਾਰੇ ਆਪਸ ਵਿੱਚ ਜੁੜ ਕੇ ਇੱਕ ਨਵੀਨਤਾਕਾਰੀ ਅਤੇ ਪ੍ਰੇਰਨਾਦਾਇਕ ਸਿੱਖਣ ਦੇ ਮਹੌਲ ਦੀ ਸਿਰਜਣਾ ਕਰ ਸਕਦੇ ਹਨ। ਇਹ ਪ੍ਰਦਰਸ਼ਨੀ ਇਸ ਗੱਲ ਦੀ ਵੀ ਇੱਕ ਉੱਤਮ ਉਦਾਹਰਨ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਪੁਲਾੜ ਖੌਜ ਦੇ ਅਜੂਬਿਆਂ ਬਾਰੇ ਸਿਖਾਉਣ ਅਤੇ ਉਹਨਾਂ ਨੂੰ ਇਸ ਖੇਤਰ ਵਿੱਚ ਕਰਿਅਰ ਬਣਾਉਣ ਲਈ ਪ੍ਰੇਰਿਤ ਕਰ ਸਕਦੇ ਹਾਂ। ਇਸ ਪ੍ਰਦਰਸ਼ਨੀ ਦਾ ਮੁੱਖ ਮੰਤਵ ਵਿਦਿਆਨ, ਗਣਿਤ ਅਤੇ ਕਲਾ ਦੇ ਖੇਤਰ ਵਿੱਚ ਪ੍ਰੈਕਟਿਕਲ ਤੌਰ ਤੇ ਗਿਆਨ ਪ੍ਰਾਪਤ ਕਰਨਾ ਵੀ ਸੀ। ਆਰਟ ਐਂਡ ਕਰਾਫਟ ਵਿੱਚ ਵਿਦਿਆਰਥੀਆਂ ਵੱਲੋਂ ਘਰਾਂ ਵਿੱਚ ਬਚੇ ਫਾਲਤੂ ਸਾਮਾਨ ਜਿਵੇਂ ਪਲਾਸਟਿਕ ਅਤੇ ਅਖਬਾਰ ਆਦਿ ਨਾਲ ਵੀ ਮਾਡਲ ਬਬਣਾਏ ਗਏ। ਚੰਦਰਯਾਨ-3 ਮਿਸ਼ਨ ਦੇ ਵਿਗਿਆਨਿਕਾਂ ਦੀ ਕਾਮਯਾਬੀ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦਾ ਕੰਮ ਬ੍ਰਹਿਮੰਡ ਬਾਰੇ ਸਾਡੀ ਸਮਝ ਨੂੰ ਅੱਗੇ ਵਧਾਉਣ ਅਤੇ ਨਵੀਆਂ ਤਕਨੀਕਾਂ ਨੂੰ ਵਿਕਸਿਤ ਕਰਨ ਲਈ ਜ਼ਰੂਰੀ ਹੈ ਜੋ ਭਵਿੱਖ ਵਿੱਚ ਵੀ ਮਨੁੱਖਤਾ ਨੂੰ ਲਾਭ ਪਹੁੰਚਾਉਣਗੀਆਂ। ਸਾਨੂੰ ਸਾਰਿਆਂ ਨੂੰ ਉਹਨਾਂ ਦੇ ਯੋਗਦਾਨ ਲਈ ਧੰਨਵਾਦੀ ਹੋਣਾ ਚਾਹੀਦਾ ਹੈ। ਇਸ ਪ੍ਰਦਰਸਨੀ ਮੌਕੇ ਜੱਜਾਂ ਵੱਲੋਂ ਤਿਆਰ ਕੀਤੇ ਗਏ ਨਤੀਜਿਆਂ ਵਿੱਚੋਂ ਜੋ ਵੀ ਵਿਦਿਆਰਥੀ ਵਿਜੇਤਾ ਹੋਣਗੇ ਜਾਂ ਜਿਹਨਾਂ ਦੇ ਚਾਰਟ, ਮਾਡਲ ਚੁਣੇ ਜਾਣਗੇ ਉਹਨਾਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸਕੂਲ ਮੈਨਜਮੈਂਟ ਵੱਲੋਂ ਮੈਡਮ ਡੌਲੀ ਸ਼ਰਮਾ (ਪੀ.ਜੀ.ਟੀ. ਫਜ਼ਿਕਸ) ਅਤੇ ਮੈਡਮ ਰਿਚਾ (ਟੀ.ਜੀ.ਟੀ. ਸਾਈਂਸ) ਨੂੰ ਸਕੂਲ ਮੈਨੇਜਮੈਂਟ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਇਸ ਪ੍ਰਦਰਸ਼ਨੀ ਤੇ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।