ਭਾਜਪਾ ਦੇ ਸੂਬਾ ਜਨਰਲ ਸੱਕਤਰ ਅਨਿਲ ਸਰੀਨ ਨੂੰ ਮੋਗਾ ਜ਼ਿਲ੍ਹੇ ਦਾ ਪ੍ਰਭਾਰੀ ਲਗਾਉਣ ਤੇ ਡਾ.ਸੀਮਾਂਤ ਗਰਗ ਨੇ ਕੀਤਾ ਸੁਆਗਤ
ਮੋਗਾ, 1 ਅਕਤੂਬਰ (ਜਸ਼ਨ): -ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੂਬਾ ਜਨਰਲ ਸੱਕਤਰ ਅਨਿਲ ਸਰੀਨ ਨੂੰ ਮੋਗਾ ਜ਼ਿਲ੍ਹੇ ਦਾ ਪ੍ਰਭਾਰੀ ਲਾਏ ਜਾਣ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਉਹਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕਰਮਠ ਆਗੂ ਜੋ ਜਮੀਨੀ ਪੱਧਰ ਤੇ ਨਿਕਲੇ ਹੋਏ ਆਗੂ ਹਨ, ਉਹਨਾਂ ਦੇ ਮੋਗਾ ਜ਼ਿਲ੍ਹੇ ਦਾ ਪ੍ਰਭਾਰੀ ਬਣਨ ਨਾਲ ਭਾਜਪਾ ਮੋਗਾ ਜ਼ਿਲ੍ਹੇ ਵਿਚ ਉਹਨਾਂ ਦੀ ਸੇਵਾਵਾਂ ਨਾਲ ਹੋਰ ਮਜਬੂਤੀ ਹੋਵੋਗੀ | ਇਹ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਕਿਹਾ ਕਿ ਅੱਜ ਜੋ ਪੰਜਾਬ ਦੇ ਲੋਕ ਅਕਾਲੀ, ਕਾਂਗਰਸ, ਆਪ ਪਾਰਟੀ ਦੀ ਰਾਜਨੀਤਿਕ ਗਤੀਵਿਧੀਆ ਅਤੇ ਉਹਨਾਂ ਦੇ ਸ਼ਾਸਨ ਤੋਂ ਦੁਖੀ ਅਤੇ ਨਿਰਾਸ਼ ਹੋ ਚੁਕੇ ਹਨ ਅਤੇ ਹੁਣ ਪੰਜਾਬ ਦੇ ਲੋਕ ਭਾਜਪਾ ਨੂੰ ਹੀ ਪੰਜਾਬ ਦਾ ਭਵਿੱਖ ਮੰਨ ਕੇ ਭਾਜਪਾ ਦੇ ਨਾਲ ਜੁੜ ਰਹੇ ਹਨ, ਉਸ ਨਾਲ ਸਾਫ ਨਜ਼ਰ ਆ ਰਿਹਾ ਹੈ ਕਿ ਭਾਜਪਾ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦੇ ਤੌਰ ਤੇ ਉਭਰ ਕੇ ਸਾਹਮਣੇ ਆਵੇਗੀ | ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਗਿੰਦਰ ਮੋਦੀ ਨੇ ਗਰੀਬਾਂ ਅਤੇ ਆਮ ਲੋਕਾਂ ਲਈ ਜੋ 2014 ਨਾਲ ਯੋਜਨਾਵਾਂ ਬਣਾ ਕੇ ਉਹਨਾਂ ਨੂੰ ਜਮੀਨੀ ਪੱਧਰ ਤਕ ਉਹਨਾਂ ਦੇ ਖਾਤਿਆ ਵਿਚ ਲਾਭ ਪਹੁੰਚਾਇਆ ਹੈ, ਉਸ ਨਾਲ ਲੋਕ ਪ੍ਰਭਾਵਤ ਹੋ ਕੇ ਅੱਜ ਭਾਜਪਾ ਨੂੰ ਮਜਬੂਤ ਕਰ ਰਹੇ ਹਨ | ਉਹਨਾਂ ਕਿਹਾ ਕਿ ਪਹਿਲਾ ਕੇਂਦਰ ਦੀ ਅਤੇ ਸੂਬੇ ਦੀ ਸਰਕਾਰਾਂ ਨੇ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤਕ ਨਹੀਂ ਮਿਲਦਾ ਸੀ ਅਤੇ ਲੋਕ ਸਰਕਾਰੀ ਸਕੀਮਾਂ ਤੋਂ ਵਾਂਝੇ ਰਹਿੰਦੇ ਸਨ | ਜਦ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ ਔਰਤਾਂ ਲਈ ਉੱਜਵਲਾਂ ਸਕੀਮ ਦੇ ਤਹਿਤ ਮੁਫਤ ਗੈਸ ਸਿਲੰਡਰ, ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਕੱਚੇ ਮਕਾਨਾਂ ਨੂੰ ਪੱਕਾ ਬਣਾਉਣ ਲਈ ਡੇਢ ਲੱਖ ਰੁਪਏ ਦੀ ਆਰਥਿਕ ਸਹਾਇਤਾ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਔਰਤਾਂ ਦੇ ਖਾਤਿਆ ਵਿਚ ਆਰਥਿਕ ਸਹਾਇਤਾ, ਕਿਸਾਵਨਾਂ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਲਈ ਕਿਸਾਨਾਂ ਦੇ ਖਾਤਿਆ ਵਿਚ ਆਰਥਿਕ ਮੱਦਦ ਦੇ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਬਿਨ੍ਹਾਂ ਗਰੰਟੀ ਕਰਜਾ, ਪ੍ਰਾਈਵੇਟ ਕੰਪਨੀਆ ਵਿਚ ਕੰਮ ਕਰ ਰਹੇ ਨੌਜਵਾਨਾਂ ਨੂੰ ਇਨਕਮ ਟੈਕਸ ਵਿਚੋਂ ਛੁੂਟ ਅਤੇ ਹੋਰ ਵੀ ਕਈ ਤਰ੍ਹਾ ੰਦੀਆਂ ਯੋਜਨਾਵਾ ੰਦਾ ਲਾਭ ਬਿਨ੍ਹਾਂ ਬਿਚੌਲਿਆ ਦੇ ਲਾਭਪਾਤਰੀਆ ਦੇ ਖਾਤਿਆ ਵਿਚ ਪਾਇਆ ਗਿਆ | ਉਹਨਾਂ ਕਿਹਾ ਕਿ ਅਨਿਲ ਸਰੀਨ ਜੋ ਪਹਿਲਾ ਭਾਜਪਾ ਦੇ ਪ੍ਰਮੁੱਖ ਸਪਰੀਕਰ ਸਨ, ਹੁਣ ਉਹਨਾਂ ਸੂਬਾ ਜਨਰਲ ਸੱਕਤਰ ਬਣਾ ਕੇ ਮੋਗਾ ਜ਼ਿਲ੍ਹੇ ਦਾ ਪ੍ਰਭਾਰੀ ਬਣਾਉਣਾ ਬਹੁਤ ਹੀ ਚੰਗਾ ਕਦਮ ਹੈ | ਇਸ ਨਾਲ ਮੋਗਾ ਜ਼ਿਲ੍ਹੇ ਦੇ ਭਾਜਪਾ ਅੋਹਦੇਦਾਰਾਂ ਨੂੰ ਅੱਗੇ ਵੱਧਣ ਅਤੇ ਭਾਜਪਾ ਨੂੰ ਮਜਬੂਤ ਕਰਨ ਦਾ ਉਹਨਾਂ ਦੀ ਦੇਖਰੇਖ ਹੇਠ ਮੌਕਾ ਮਿਲੇਗਾ | ਉਹਨਾਂ ਕਿਹਾ ਕਿ ਜਲਦ ਗਹੀ ਅਨਿਲ ਸਰੀਨ ਮੋਗਾ ਜ਼ਿਲ੍ਹੇ ਵਿਚ ਭਾਜਪਾ ਅੋਹਦੇਦਾਰਾਂ ਅਤੇ ਆਗੂੁਆ ਦੇ ਕੋਲ ਆ ਕੇ ਉਹਨਾਂ ਨੂੰ ਲੋਕਸਭਾ ਦੇ ਆਉਣ ਵਾਲੇ 2024 ਦੇ ਚੋਣਾਂ ਵਾਲੇ ਗੁਰ ਮੰਤਰ ਦੇਣਗੇ |