‘ਕਲਾ ਉਤਸਵ’ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ

*  ਡੀ ਈ ਓ ਮਮਤਾ ਬਜਾਜ ਅਤੇ ਡਿਪਟੀ ਡੀ ਈ ਓ ਗੁਰਦਿਆਲ ਸਿੰਘ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
ਮੋਗਾ, 1 ਅਕਤੂਬਰ (ਜਸ਼ਨ): ਭਾਰਤ ਸਰਕਾਰ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨ ਸੀ ਈ ਆਰ ਟੀ) ਦੀ ਦੇਖ ਰੇਖ ਵਿਚ ਦੇਸ਼ ਭਰ ਵਿਚ ਕਰਵਾਏ ਜਾ ਰਹੇ ਕਲਾ ਉਤਸਵਾਂ ਦੀ ਲੜੀ ਤਹਿਤ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਲਾ ਉਤਸਵ ਸ਼ਾਨੌਸ਼ੌਕਤ ਨਾਲ ਸਮਾਪਤ ਹੋਇਆ ।ਕਲਾ ਉਤਸਵ ਦੇ ਆਖਰੀ ਦਿਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਬਜਾਜ , ਡਿਪਟੀ ਡੀ ਈ ਓ ਗੁਰਦਿਆਲ ਸਿੰਘ, ਕਲਾ ਉਤਸਵ ਦੀ ਨੋਡਲ ਅਫਸਰ ਲੈਕਚਰਾਰ ਜਗਜੀਤ , ਪਿ੍ਰੰਸੀਪਲ ਮਨਪ੍ਰੀਤ ਕੌਰ , ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ , ਲੈਕਚਰਾਰ ਦਿਲਬਾਗ ਸਿੰਘ ਸਟੇਟ ਐਵਾਰਡੀ, ਚਰਨ ਸਿੰਘ ਸਟੇਟ ਐਵਾਰਡੀ, ਸੰਦੀਪ ਸੇਠੀ , ਉੱਘੇ ਗਾਇਕ ਜੀ ਐੱਸ ਪੀਟਰ, ਵਿਕਾਸ ਚੋਪੜਾ ਆਦਿ ਨੇ ਕਲਾ ਉਤਸਵ  ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਦੀ ਪੇਸ਼ਕਾਰੀ  ਨੂੰ ਗਹੁ ਨਾਲ ਵਾਚਿਆ।ਇਸ ਮੌਕੇ ਲੜਕੀਆਂ ਦੇ ਵਿਜ਼ਿਊਲ ਆਰਟ ਮੁਕਾਬਲਿਆਂ ਦੌਰਾਨ ਮਨੀ ਕੌਰ ਮੰਗੇਵਾਲਾ ਪਹਿਲੇ , ਸੁਮਨਪ੍ਰੀਤ ਕੌਰ ਮਧੇਕੇ ਦੂਜੇ ਅਤੇ ਹਰਨੂਰ ਕੌਰ ਪੱਤੋ ਹੀਰਾ ਸਿੰਘ ਤੀਜੇ ਸਥਾਨ ’ਤੇ ਰਹੀ। ਲੜਕਿਆਂ ਦੇ ਵਿਜ਼ਿਊਲ ਆਰਟ ਮੁਕਾਬਲਿਆਂ ਦੌਰਾਨ ਸੁਖਜੀਤ ਸਿੰਘ ਲੰਢੇਕੇ ਪਹਿਲੇ, ਨਰਿੰਦਰ ਸਿੰਘ ਮੰਗੇਵਾਲਾ ਦੂਜੇ ਅਤੇ ਦਲਜੀਤ ਸਿੰਘ ਚੁੱਘਾ ਤੀਜੇ ਸਥਾਨ ’ਤੇ ਰਹੇ।

ਲੜਕੀਆਂ ਦੇ ਵਿਜ਼ਿਊਲ ਆਰਟ (2 ਡੀ ) ਮੁਕਾਬਲਿਆਂ ਦੌਰਾਨ ਗੁਰਪ੍ਰੀਤ ਕੌਰ ਖੋਸਾ ਰਣਧੀਰ ਪਹਿਲੇ ,ਗਗਨਪ੍ਰੀਤ ਕੌਰ ਲੰਢੇਕੇ ਦੂਜੇ ਅਤੇ ਮਨਦੀਪ ਕੌਰ ਸਮਾਧਭਾਈ ਤੀਜੇ ਸਥਾਨ ’ਤੇ ਰਹੀ। ਲੜਕਿਆਂ ਦੇ ਵਿਜ਼ਿਊਲ ਆਰਟ (2 ਡੀ ) ਮੁਕਾਬਲਿਆਂ ਦੌਰਾਨ ਲਵਪ੍ਰੀਤ ਸਿੰਘ ਖੋਸਾ ਰਣਧੀਰ , ਹਰਸ਼ਿਤ ਸ਼ਰਮਾ ਡੀ ਐੱਨ ਮਾਡਲ ਸਕੂਲ, ਜਸਕਰਨ ਸਿੰਘ ਚੁੱਘਾ ਅਤੇ ਹੁਸਨਪ੍ਰੀਤ ਲੰਢੇਕੇ ਪਹਿਲੇ ਤਿੰਨ ਸਥਾਨਾਂ ’ਤੇ ਰਹੇ।
ਭਾਰਤੀ ਖਿੜੋਣੇ ਬਣਾਉਣ ਦੇ ਮੁਕਾਬਲਿਆਂ ਵਿਚ ਲੜਕੀਆਂ ਚੋਂ ਪਵਨਪ੍ਰੀਤ ਕੌਰ ਜਲਾਲਾਬਾਦ, ਪਵਨਪ੍ਰੀਤ ਕੌਰ ਮੰਗੇਵਾਲਾ ਅਤੇ ਅਨਮੋਲਪ੍ਰ੍ਰੀਤ ਕੌਰ ਗੁਰੂ ਤੇਗ ਬਹਾਦਰਗੜ੍ਹ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।  ਇਸੇ ਮੁਕਾਬਲੇ ਵਿਚ ਲੜਕਿਆਂ ਚੋਂ ਲਵਪ੍ਰੀਤ ਸਿੰਘ ਚੁੱਘਾਕਲਾਂ ਪਹਿਲੇ, ਸਖਮੀਤ ਸਿੰਘ ਕੋਠੇ ਰਾਮਪੁਰਾ ਦੂਜੇ ਅਤੇ ਅਨਮੋਲਦੀਪ ਸਿੰਘ ਗੁਰੂ ਤੇਗ ਬਹਾਦਰਗੜ੍ਹ ਤੀਜੇ ਸਥਾਨ ’ਤੇ ਰਿਹਾ ।
 ਰਵਾਇਤੀ ਵੋਕਲ ਮਿਊਜ਼ਿਕ ਮੁਕਾਬਲਿਆਂ ਦੌਰਾਨ ਲੜਕੀਆਂ ‘ਚੋਂ ਮਨਜਿੰਦਰ ਕੌਰ ਪਹਿਲੇ, ਗੁਰਸਾਂਝਵੀਰ ਕੌਰ ਕੈਲਾ ਦੂਜੇ ਅਤੇ ਰੀਨਾ ਕੌਰ ਵਾਂਦਰ ਤੀਜੇ ਸਥਾਨ ’ਤੇ ਰਹੀਆਂ।ਇਸੇ ਮੁਕਾਬਲਿਆਂ ਵਿਚ ਲੜਕਿਆਂ ਚੋਂ ਲਵਪ੍ਰੀਤ ਸਿੰਘ ਸਮਾਲਸਰ ਪਹਿਲੇ, ਸੁਖਮਨ ਸਿੰਘ ਸ਼੍ਰੀ ਹੇਮਕੁੰਟ ਸਕੂਲ ਕੋਟ ਈਸੇ ਖਾਂ ਦੂਜੇ ਅਤੇ ਜੋਬਨਪ੍ਰੀਤ ਸਿੰਘ ਬਰਾੜ ਸੈਕਰਡ ਹਾਰਟ ਸਕੂਲ ਤੀਜੇ ਨੰਬਰ ’ਤੇ ਰਹੇ।
ਸ਼ਾਸਤਰੀ ਸੰਗੀਤ ਵਿਚ ਗੁਰਪ੍ਰਤਾਪ ਸਿੰਘ ਕੋਕਰੀ ਕਲਾਂ ਪਹਿਲੇ ਸਥਾਨ ’ਤੇ ਰਿਹਾ । ਇੰਸਟਰੂਮੈਂਟਲ ਮਿਊਜ਼ਿਕ ਮੁਕਾਬਲਿਆਂ ਵਿਚ ਨਿਰਮਲਜੀਤ ਸਿੰਘ ਠੱਠੀ ਭਾਈ ਢੋਲ ਦੀ ਥਾਪ ’ਤੇ ਜੇਤੂ ਰਿਹਾ ਜਦਕਿ ਇਮਾਂਸ਼ੂ ਸ਼ਰਮਾ ਪੱਤੋ ਹੀਰਾ ਸਿੰਘ ਦੂਜੇ ਸਥਾਨ ਅਤੇ ਸੁਖਰਾਜ ਸਿੰਘ ਗੋਧੇਵਾਲਾ ਤੀਜੇ ਸਥਾਨ ’ਤੇ ਰਿਹਾ। ਕਲਾਸੀਕਲ ਡਾਂਸ ‘ਚ ਸੈਕਰਡ ਹਾਰਟ ਸਕੂਲ  ਅਲੀਨਾ ਦੂਜੇ ਨੰਬਰ ’ਤੇ ਰਹੀ। 
ਉਤਸਵ ਦੌਰਾਨ ਲੋਕਨਾਚ (ਲੜਕੀਆਂ ) ਦੇ ਮੁਕਾਬਲੇ ਵਿਚ ਸੁਖਦੀਪ ਕੌਰ ਚੜਿੱਕ ਪਹਿਲੇ , ਰਜਨੀ ਮਧੇਕੇ ਦੂਜੇ ਅਤੇ ਗੁਰਮਿਰਨ ਕੌਰ ਚੰਨੂੰਵਾਲਾ ਤੀਜੇ ਨੰਬਰ ’ਤੇ ਰਹੀ । ਲੜਕਿਆਂ ਦੇ ਇਸੇ ਮੁਕਾਬਲੇ ਵਿਚ ਜਸਕਰਨ ਸਿੰਘ ਖੋਸਾ ਰਣਧੀਰ ਪਹਿਲੇ , ਗੁਰਦਾਸ ਸਿੰਘ ਸੈਕਰਡ ਹਾਰਟ ਸਕੂਲ ਦੂਜੇ ਅਤੇ ਅਕਾਸ਼ਦੀਪ ਸਿੰਘ ਪੱਤੋ ਹੀਰਾ ਸਿੰਘ ਤੀਜੇ ਨੰਬਰ ’ਤੇ ਰਹੇ । ਡਰਾਮਾ ਮੁਕਾਬਲਿਆਂ ਦੌਰਾਨ ਪ੍ਰਵੀਨ ਕੌਰ ਰਾਮਾ ਪਹਿਲੇ , ਰਾਜਦੀਪ ਕੌਰ ਡਾਲਾ ਦੂਜੇ ਅਤੇ ਇੰਦਰੀਪ੍ਰੀਤ ਕੌਰ ਸੈਕਰਡ ਹਾਰਟ ਸਕੂਲ ਤੀਜੇ ਨੰਬਰ ’ਤੇ ਰਹੇ। 
ਕਲਾ ਉਤਸਵ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਨ ਦੀਆਂ ਰਸਮਾਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਬਜਾਜ ਅਤੇ ਡਿਪਟੀ ਡੀ ਈ ਓ ਗੁਰਦਿਆਲ ਸਿੰਘ ਨੇ ਨਿਭਾਈਆਂ। ਇਹਨਾਂ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਸੁਖਮੰਦਰ ਸਿੰਘ , ਹਰਪ੍ਰੀਤ ਸਿੰਘ, ਜੀ ਐੱਸ ਪੀਟਰ, ਲੈਕਚਰਾਰ ਦਿਲਬਾਗ ਸਿੰਘ, ਪ੍ਰਿੰ: ਸੋਹਣ ਲਾਲ ਅਤੇ ਪਰਮਜੀਤ ਸਿੰਘ ਡਰੋਲੀ ਭਾਈ , ਲੈਕ: ਸੁਖਜੀਵਨ ਕੌਰ , ਰਣਜੀਤ ਸਿੰਘ ਸੋਹਲ, ਲੈਕਚਰਾਰ ਸੰਦੀਪ ਸੇਠੀ, ਲੈਕਚਰਾਰ ਜੋਤੀ, ਚਰਨ ਸਿੰਘ ਸਟੇਟ ਐਵਾਰਡੀ , ਲੈਕ: ਜਸਪੀ੍ਰਤ ਕੌਰ, ਹਰਵਿੰਦਰ ਕੌਰ ਅਤੇ ਦਵਿੰਦਰ ਸਿੰਘ ਆਦਿ ਨੇ ਨਿਭਾਈਆਂ। 
ਕੰਨਿਆ ਸਕੂਲ ਦੇ ਸਮੂਹ ਸਟਾਫ਼ ਨੇ ਜ਼ਿਲ੍ਹੇ ਭਰ ਤੋਂ ਆਏ ਅਧਿਆਪਕਾਂ ਅਤੇ ਬੱਚਿਆਂ ਦੀ ਖੂਬ ਮਹਿਮਾਨਨਿਵਾਜ਼ੀ ਕੀਤੀ।