ਪੰਜਾਬ ਵਿੱਚੋ ਭੂਰੇ ਅੰਗਰੇਜ਼ਾਂ ਦੇ ਖਾਤਮੇ ਲਈ ਆਖ਼ਰੀ ਸਾਹ ਤੱਕ ਲੜਾਈ ਲੜਦੇ ਰਹਾਂਗੇ: ਬੈਂਸ
ਲੁਧਿਆਣਾ , 1ਅਕਤੂਬਰ (ਜਸ਼ਨ) ਲੋਕ ਇਨਸਾਫ ਪਾਰਟੀ ਵੱਲੋ ਉਲੀਕਿਆ ਵਿਸ਼ਾਲ ਖੂਨਦਾਨ ਕੈਂਪ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਦੇ ਜੋਸ਼ ਅੱਗੇ ਵੱਖ ਵੱਖ ਹਸਪਤਾਲਾਂ ਤੋਂ ਖੂਨ ਇੱਕਤਰ ਕਰਨ ਆਇਆ ਟੀਮਾਂ ਦੇ ਪ੍ਰਬੰਧ ਵੀ ਛੋਟੇ ਪੈ ਗਏ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਅੰਦਰ ਹਰ ਸਰਕਾਰੀ ਦਫਤਰਾਂ ਅੰਦਰ ਭ੍ਰਿਸ਼ਟਾਚਾਰ ਸਬੰਧੀ ਰਿਸ਼ਵਤਖੋਰੀ ਦੇ ਰੇਟ ਵਿਚ ਘੱਟ ਤੋਂ ਘੱਟ 10 ਗੁਣਾ ਵਾਧਾ ਹੋ ਚੁੱਕਿਆ ਹੈ ਲੋਕ ਭ੍ਰਿਸ਼ਟਾਚਾਰ ਦੀ ਚੱਕੀ ਚ ਪਿਸ ਰਹੇ ਹਨ ਓਥੇ ਸਰਕਾਰੀ ਧਿਰ ਦੇ ਨੁਮਾਇੰਦੇ ਅਪਣੀ ਡਿਊਟੀ ਕਰਨ ਦੇ ਵਿਚ ਫੈਲ ਹੋ ਚੁੱਕੇ ਹਨ ਸਿਮਰਜੀਤ ਸਿੰਘ ਬੈਂਸ ਨੇ ਅੱਗੇ ਕਿਹਾ ਕਿ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਦੀ ਭਵਿੱਖਬਾਣੀ ਸੱਚੀ ਸਾਬਤ ਹੋਈ ਕਿ ਗੋਰੇ ਅੰਗਰੇਜ਼ ਤਾਂ ਭਾਰਤ ਛੱਡ ਕੇ ਚੱਲੇ ਜਾਣ ਗਏ ਪਰ ਅਜ਼ਾਦ ਦੇਸ਼ ਅੰਦਰ ਭੂਰੇ ਅੰਗਰੇਜ਼ਾਂ ਨੇ ਦੇਸ਼ ਅੰਦਰ ਰਿਸ਼ਵਤਖੋਰੀ ਕਰ ਕਰ ਕੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਪਿਆ ਹੈ ਪੰਜਾਬ ਅੰਦਰ ਭੂਰੇ ਅੰਗੇਰਜ਼ਾ ਵਲੋਂ ਰੇਤ ਮਾਫੀਆ ਬਣਾਂ ਕੇ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਅਤੇ ਇਮਾਨਦਾਰੀ ਨਾਲ ਡਿਊਟੀ ਕਰ ਕੇ ਰਿਸ਼ਵਤਖੋਰੀ ਨੂੰ ਨਕੇਲ ਪਾਉਣ ਦਾ ਯਤਨ ਕਰਨ ਵਾਲੇ ਅਫਸਰਾਂ ਉਤੇ ਕਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਿਚੋ ਦਿਤੇ ਹੋਏ ਟੈਕਸਾਂ ਦੀ ਦੁਰਵਰਤੋਂ ਕਰਦੇ ਹੋਏ ਪੂਰੇ ਦੇਸ਼ ਅੰਦਰ ਇਹ ਪੈਸਾ ਪਾਣੀ ਵਾਂਗ ਰੋੜਿਆਂ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣਾ ਕਿਸੇ ਪਾਰਟੀ ਜਾ ਸਰਕਾਰ ਦਾ ਇਹਸਾਨ ਨਹੀਂ ਸਗੋ ਪੰਜਾਬੀਆਂ ਦਾ ਜਨਮ ਸਿੱਧ ਅਧਿਕਾਰ ਹੈ ਪੰਜਾਬ ਦੇ ਕੁਦਰਤੀ ਪਾਣੀਆ ਤੋ ਉਤਪੰਨ ਹੁੰਦੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਮੁਫਤ ਦੇਣਾਂ ਕੋਈ ਇਹਸਾਨ ਨਹੀਂ ਸਗੋਂ ਦਿੱਲੀ ਅਤੇ ਰਾਜਸਥਾਨ ਨੂੰ ਮੁਫ਼ਤ ਪਾਣੀ ਦੇਣਾ ਉਲਟਾ ਪੰਜਾਬ ਦੇ ਲੋਕਾਂ ਕੋਲੋਂ ਪਾਣੀ ਮੁੱਲ ( ਵਾਟਰ ਸਪਲਾਈ) ਵੇਚਣਾ ਪੰਜਾਬੀਆਂ ਲਈ ਘੋਰ ਧੱਕਾ ਹੈ ਜੇ ਸਰਕਾਰ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਤਾਂ ਓਸ ਦੀ ਬੋਰਡਾਂ ਉਪ ਮਸ਼ਹੂਰੀ ਕਰਨ ਦੀ ਲੋੜ ਨਹੀ ਫ਼ਿਰ ਸਰਕਾਰ ਦੇ ਚੰਗੇ ਕੰਮਾਂ ਲਈ ਲੋਕ ਬੋਲਦੇ ਹਨ ਅੰਤ ਵਿੱਚ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਜੋ ਸੰਘਰਸ਼ ਵਿਚੋ ਪੈਦਾ ਹੋਈ ਹੈ ਓਸਦਾ ਹਰ ਵਰਕਰ ਅਤੇ ਅਹੁਦੇਦਾਰ ਆਖਰੀ ਦਮ ਤਕ ਭੂਰੇ ਅੰਗਰੇਜ਼ਾਂ ਦੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਦਾ ਰਹੇਗਾ ਜੇ ਸਰਕਾਰ ਨੇ ਕੋਈ ਚੰਗਾ ਕੰਮ ਕੀਤਾ ਹੁੰਦਾ ਤਾਂ ਪੰਜਾਬ ਸਿਰ 50 ਹਜ਼ਾਰ ਕਰੋੜ ਦਾ ਕਰਜ਼ਾ ਨਾ ਚੜ੍ਹਦਾ ਇਸ ਮੌਕੇ ਕਾਫਲੇ ਦੇ ਰੂਪ ਵਿੱਚ ਆਏ ਨੋਜਵਾਨਾਂ ਦਾ ਜੋਸ਼ ਸਰਦਾਰ ਭਗਤ ਸਿੰਘ ਪ੍ਰਤੀ ਸੱਚੀ ਸ਼ਰਧਾਂ ਪ੍ਰਗਟ ਕਰ ਰਿਹਾ ਸੀ ਬੈਂਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖ਼ੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਮਹਾਂਦਾਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਵਿੱਚ ਰਹਿਰਾਸ ਸੇਵਾ ਸੁਸਾਇਟੀ ਦੀਪਕ ਬਲੱਡ ਬੈਂਕ, ਗੁਰੂ ਤੇਗ ਬਹਾਦਰ ਹਸਪਤਾਲ, ਕ੍ਰਿਸ਼ਨਾ ਹਸਪਤਾਲ, ਪ੍ਰੀਤ ਹਸਪਤਾਲ, ਮੋਗਾ ਮੈਡੀਸੀਟੀ ,ਦੀਪ ਹਸਪਤਾਲ ਦੇ ਮਾਹਿਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਖ਼ੂਨਦਾਨ ਕੈਂਪ ਦੋਰਾਨ ਆਪਣੀਆਂ ਸੇਵਾਵਾਂ ਦਿੱਤੀਆਂ
ਇਸ ਮੌਕੇ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਪ੍ਰਧਾਨ ਬਲਦੇਵ ਸਿੰਘ, ਹਲਕਾ ਇੰਚਾਰਜ ਰਣਧੀਰ ਸਿੰਘ ਸਿਬੀਆ, ਜਥੇਦਾਰ ਅਰਜੁਨ ਸਿੰਘ ਚੀਮਾ, ਹਰਵਿੰਦਰ ਸਿੰਘ ਕਲੇਰ, ਸਵਰਨਦੀਪ ਸਿੰਘ ਚਹਿਲ, ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ, ਗੁਰਪ੍ਰੀਤ ਸਿੰਘ ਖੁਰਾਣਾ,ਇੰਦ੍ਰਜੀਤ ਸਿੰਘ ਲੋਟੇ, ਕਾਲਾ ਲੋਹਾਰਾ,ਹਲਕਾ ਪੂਰਬੀ ਇੰਚਾਰਜ ਐਡਵੋਕੇਟ ਗੁਰਜੋਧ ਗਿੱਲ, ਸਤਨਾਮ ਸਿੰਘ ਲੋਹਾਰਾ, ਸੁਖਵਿੰਦਰ ਦੁਗਰੀ, ਰਣਜੀਤ ਬਿੱਟੂ ਘਟੌੜੇ, ਹਰਪਾਲ ਸਿੰਘ ਕੋਹਲੀ, ਗੁਰਜੋਧ ਗਿੱਲ, ਹਰਦੀਪ ਸਿੰਘ ਪਲਾਹਾ, ਰਾਜੇਸ਼ ਖੋਖਰ, ਹਲਕਾ ਸੈਂਟਰਲ ਇੰਚਾਰਜ ਪਵਨਦੀਪ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ, ਰਵਿੰਦਰ ਪਾਲ ਸਿੰਘ ਰਾਜਾ, ਜਸਪਾਲ ਸਿੰਘ ਰਿਆਤ, ਰਵਿੰਦਰ ਸਿੰਘ ਬਾਬਾ,ਮਨਜੀਤ ਕੌਰ ਸਰੋਏ, ਗੁਰਨੀਤ ਪਾਲ, ਜਤਿੰਦਰ ਪਾਲ ਸਿੰਘ ਸਲੂਜਾ ਕਾਕਾ, ਜਗਦੀਪ ਜੱਗੂ, ਬਲਜੀਤ ਸਿੰਘ ਗਿਆਸਪੁਰਾ, ਮੇਹੰਗੁ ਰਾਮ, ਅਮਿਤ ਕਪੂਰ, ਸੁਦਰਸ਼ਨ ਚੌਹਾਨ, ਹਰਪ੍ਰੀਤ ਮਾਨ, ਗੁਰਮੀਤ ਮੁੰਡੀਆ, ਕਮਲਜੀਤ ਕੌਰ, ਹਰਪ੍ਰੀਤ ਕੌਰ, ਜਗਜੀਤ ਸਿੰਘ ਸੋਨਿਕ, ਮਨਜੀਤ ਕੌਰ ਮੋਗਾ, ਬੋਨੀ ਮੁਕਤਸਰ, ਸੁੱਖਾ ਫਰੀਦਕੋਟ, ਜਤਿੰਦਰ ਪੰਧੇਰ, ਟੋਨੀ ਅਰੋੜਾ, ਬਲਵਿੰਦਰ ਸਿੰਘ ਰੰਧਾਵਾ, ਲਖਬੀਰ ਸਿੰਘ ਸੰਧੂ, ਮੋਹਣਾ ਲੰਬਰਦਾਰ, ਜਸਵਿੰਦਰ ਸਿੰਘ ਮਾਨ, ਨਰਿੰਦਰ ਮਾਨ, ਧਰਮਜੀਤ ਸਿੰਘ ਜਲਵੇੜਾ, ਗੈਰੀ ਚੌਹਾਨ, ਦੀਪਕ ਮੇਨਰੋ, ਅਮਿਤ ਕੁਮਾਰ, ਨਬੀ, ਹਰਦੇਵ ਪਲਾਹਾ, ਰਿੰਕੂ, ਡਾਲੀਮ ਸਿੰਗਲਾ, ਰਾਜਵਿੰਦਰ ਖੇਰਾ, ਅਰਵਿੰਦਰ ਸਿੰਘ ਚਾਵਲਾ, ਉੱਤਮ ਸਿੰਘ ਬੈਂਸ, ਅੰਮ੍ਰਿਤਪਾਲ ਸੈਂਭੀ, ਸਾਵਣ ਬਿਰਲਾ ਆਦਿ ਹਾਜ਼ਰ ਸਨ