ਹੇਮਕੁੰਟ ਸਕੂਲ ਮੇਰੀ ਮਾਟੀ,ਮੇਰਾ ਦੇਸ਼ ਅਭਿਆਨ ਤਹਤਿ ਕੱਢੀ ਕਲਸ਼ ਯਾਤਰਾ
ਕੋਟ ਈਸੇ ਖਾਂ , 30 ਸਤੰਬਰ (ਜਸ਼ਨ): ਜ਼ਿਲ੍ਹਾ ਸਿੱਖਿਆ ਅਫਸਰ ਦੇ ਹੁਕਮਾਂ ਅਨੁਸਾਰ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ‘'ਮੇਰੀ ਮÇੱਟੀ ਮੇਰਾ ਦੇਸ਼' ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ , ਜੋ ਦੇਸ਼ ਭਰ ਚ ਚੱਲ ਰਹੀ ਇਸ ਦੇ ਅਧੀਨ ਇਲਾਕੇ ਦੀ ਨਾਮਵਰ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਦੀ ਅਗਵਾਈ ਹੇਠ ਅਧੀਨ 'ਮੇਰੀ ਮਾਟੀ, ਮੇਰਾ' ਦੇਸ਼ ਤਹਤਿ ਕਲਸ਼ ਯਾਤਰਾ ਕੱਢੀ ਗਈ। ਕਸ਼ਲ ਯਾਤਰਾ ਸਕੂਲ ਤੋਂ ਸ਼ੁਰੂ ਹੋ ਕੇ ਜ਼ੀਰਾ ਰੋਡ ਤੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ £ ਕਲਸ਼ ਯਾਤਰਾ ਦਾ ਮੁੱਖ ਉਦੇਸ਼ ਦੇਸ਼ ਲਈ ਕੁਰਬਾਨ ਹੋਣ ਵਾਲੇ ਆਜ਼ਾਦੀ ਪ੍ਰਾਪਤ ਕਰਦੇ ਹੋਏ ਸ਼ਹੀਦਾਂ ਨੂੰ ਨਮਨ ਕਰਨਾ ਸੀ। ਇਸ ਕਲਸ਼ ਯਾਤਰਾ ਵਿੱਚ ਵਿਦਿਆਰਥੀਆਂ ਵੱਲੋਂ ਸਲੋਗਨ ਬੋਲਦੇ ਹੋਏ ਸ਼ਹਿਰ ਵਾਸੀਆਂ ਨੂੰ ਆਪਣੇ ਸ਼ਹੀਦ ਵੀਰਾਂ , ਦੇਸ਼ ਭਗਤਾ ਦੀ ਕੁਰਬਾਨੀ ਬਾਰੇ ਦੱਸਿਆਂ ।ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਤੇ ਆਤਮ ਨਿਰਭਰ ਬਣਾਉਣ, ਦੇਸ਼ ਪ੍ਰੇਮ ਅਤੇ ਸ਼ਹੀਦਾਂ ਦਾ ਸਨਮਾਨ ਕਰਨ ਦੀ ਸਹੁੰ ਚੁੱਕੀ ਅਤੇ ਕਿਹਾ ਕਿ ਇਸ ਆਜ਼ਾਦੀ ਲਈ ਜਾਨ ਦੇਣ ਤੋਂ ਪਿੱਛੇ ਨਹੀ ਹਟਾਗੇ । ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗੋਲੀ ਬਣਾਈ ਗਈ ਅਤੇ ਪੰਜ ਪ੍ਰਣ ਵੀ ਲਏ ।ਇਸ ਮੌਕੇ ਹੇਮਕੁੰਟ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਦੱਸਿਆਂ ਕÇ 'ਮੇਰੀ ਮਾਟੀ, ਮੇਰਾ ਦੇਸ਼' ਮੁਹÇੰਮ ਭਾਰਤ ਸਰਕਾਰ ਦੀ ਮੁਹÇੰਮ ਹੈ। ਭਾਰਤ ਸਰਕਾਰ ਦਾ ਉਦੇਸ਼ ਹੈ ਕÇ ਵੱਖ-ਵੱਖ ਏਰੀਆ ਵਿਚੋਂ ਮਾਟੀ ਕਲਸ਼ ਵਿਚ ਇਕੱਠੀ ਕਰ ਕੇ ਦਿੱਲੀ ਪਹੁੰਚਾਈ ਜਾਵੇਗੀ। ਜਿੱਥੇ ਸ਼ਹੀਦਾਂ ਨੂੰ ਸਮਰਪਤਿ ਅਮ੍ਰਿਤ ਵਾਟਿਕਾ ਬਣਾਈ ਜਾਵੇਗੀ। ਇਸ ਮੌਕੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨਾਲ ਵਿਛਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਸਾਰੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਵਿਾਰਾਂ ਦਾ ਸਤਕਿਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਇਸ ਦੇਸ਼ ਵÇੱਚ ਮਾਣ ਮਹਸਿੂਸ ਕਰਨ।