ਮਾਈਕਰੋ ਗਲੋਬਲ ਮੋਗਾ ਵਿਖੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਦਾ ਸਨਮਾਨ

ਮੋਗਾ, 30 ਸਤੰਬਰ (ਜਸ਼ਨ) ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਸ ਅਕਾਲਸਰ ਚੌਂਕ, ਜੋ ਕਿ ਮੋਗਾ ਦੀ ਨੰਬਰ 1 ਸੰਸਥਾ ਬਣ ਚੁੱਕੀ ਹੈ,ਓਥੇ ਆਏ ਦਿਨ ਹੀ ਕੋਈ ਨਾ ਕੋਈ ਸਖਸ਼ੀਅਤ ਸੰਸਥਾ ਨੂੰ ਅਸ਼ੀਰਵਾਦ ਦੇਣ ਪਹੁੰਚਦੀ ਹੈ।ਸੋ ਅੱਜ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਸੰਸਥਾ ਦੇ ਐਮ.ਡੀ ਚਰਨਜੀਤ ਸਿੰਘ ਝੰਡੇਆਣਾ ਅਤੇ ਸਮੂਹ ਸਟਾਫ਼ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਵਧਾਈ ਦਿੱਤਾ ਅਤੇ ਕਿਹਾ ਕੇ ਜਿੱਥੇ ਵਿਦਿਆਰਥੀਆ ਦੇ ਸੁਨਹਿਰੇ ਭਵਿਖ ਲਈ ਸੰਸਥਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਰਹੀ ਹੈ ਉੱਥੇ ਚਰਨਜੀਤ ਸਿੰਘ ਝੰਡੇਆਣਾ  ਸਮਾਜ ਸੇਵਾ ਦੇ ਨਾਲ ਨਾਲ ਧਾਰਮਿਕ ਖੇਤਰ ਦੇ ਵਿਚ ਵੀ ਆਪਣੀਆਂ ਸੇਵਾਵਾਂ ਅਰਪਣ ਕਰ ਰਹੀ ਹੈ। ਐਮ. ਡੀ ਮਾਈਕਰੋ ਗਲੋਬਲ ਨੇ ਦਸਿਆ ਕਿ ਸੰਸਥਾ ਨੇ ਰਿਫਊਜਲਾ ਅਤੇ ਗੇਪ ਵਾਲੇ ਕੇਸਾਂ ਨੂੰ ਲੇ ਕੇ ਪੰਜਾਬ ਵਿੱਚ ਇੱਕ ਵਧੀਆ  ਮੁਕਾਮ ਬਣਾਇਆ ਹੋਇਆ ਹੈ ਤੇ ਆਏ ਦਿਨ ਸਾਨੂੰ ਵੀਜੇ ਪ੍ਰਾਪਤ ਹੋ ਰਹੇ ਹਨ।ਇਸ ਸਮੇਂ ਚਰਨਜੀਤ ਸਿੰਘ ਝੰਡੇਆਣਾ, ਜਸਵੀਰ ਸਿੰਘ, ਗੁਰਸਿਮਰਨ ਸਿੰਘ ਝੰਡੇਆਣਾ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ  ਕਮੇਟੀ ਦਾ ਲੋਈ ਅਤੇ  ਸਿਰੋਪਾਓ ਪਾ ਕੇ ਸਨਮਾਨ ਕੀਤਾ । ਇਸ ਸਮੇਂ ਬਲਵਿੰਦਰ ਸਿੰਘ ਕਾਹਲਵਾਂ  ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਸਤਬੀਰ ਸਿੰਘ ਓ.ਏਸ. ਡੀ ਪ੍ਰਧਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਾਜਰ ਸਨ।