ਹੇਮਕੁੰਟ ਸਕੂਲ ਦੇ ਐੱਨ.ਸੀ.ਸੀ.ਕੈਡਿਟਸ ਕੈਂਪ ਲਈ ਹੋਏ ਰਵਾਨਾ

ਮੋਗਾ, 28 ਸਤੰਬਰ (ਜਸ਼ਨ): ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਦੇ ਐੱਨ. ਸੀ. ਸ਼ੀ ਕੈਡਿਟਸ ਹਮੇਸ਼ਾ ਹੀ ਐੱਨ.ਸੀ.ਸੀ ਕੈਂਪ ਵਿੱਚ ਭਾਗ ਲੈਂਦੇ ਹਨ । ਪਿਛਲੇ ਸਾਲਾ ਦੀ ਤਰ੍ਹਾਂ ਹੀ ਇਸ ਵਾਰ ਵੀ 05 ਪੰਜਾਬ ਬਟਾਲੀਅਨ ਗਰਲਜ਼ ਦੇ ਕਮਾਂਡਰ ਅਫਸਰ ਰਾਜਬੀਰ ਸੈਰਾੳਂੁਨ ਦੀ ਯੋਗ ਅਗਵਾਈ ਹੇਠ ਐੱਸ.ਡੀ ਕਲਾਜ ਮੋਗਾ ਵਿਖੇ  27 ਸੰਤਬਰ ਤੋਂ 6 ਅਕਤੂਬਰ ਤੱਕ ਕੈਂਪ ਲਗਾਇਆਂ ਗਿਆ । ਜਿਸ ਵਿੱਚ ਵੱਖ-ਵੱਖ ਸਕੂਲ਼ਾਂ ਦੇ ਕੈਡਿਟਸ ਭਾਗ ਲੈ ਰਹੇ ਹਨ। ਸ੍ਰੀ ਹੇਮਕੁੰਟ ਸੀਨੀ. ਸੰਕੈ.ਸਕੂਲ ਕੋਟ-            ਈਸੇ-ਖਾਂ ਦੇ 17 ਕੈਡਿਟਸ ਇਸ ਕੈਂਪ ਵਿੱਚ ਭਾਗ ਲੈਣ ਲਈ ਰਵਾਨਾ ਹੋਏ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੈਡਿਟਸ ਨੂੰ ਵੈਪਿਨਟਰੇਨਿੰਗ, ਡਰਿੱਲ ਟਰੇਨਿੰਗ, ਮੈਪਰੀਡਿੰਗ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ । ਉਹਨਾਂ ਨੇ ਕੈਡਿਟਸ ਨੁੰ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪਿ੍ਰੰਸੀਪਲ ਜਤਿੰਦਰ ਸ਼ਰਮਾ ਨੇ ਕੈਡਿਟਸ ਨੂੰ ਰੂਲਜ਼ ਤੋਂ ਜਾਗਰੂਕ ਕਰਵਾਉਦੇ ਹੋਏ ਐੱਨ. ਸੀ.ਸੀ ਦੀਆਂ ਗਤੀਵਿਧੀਆਂ ਅਤੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਏ.ਐੱਨ.ਓ ਸਿਮਰਨਜੀਤ ਕੌਰ,ਪਰਮਜੀਤ ਕੌਰ ਹਾਜ਼ਰ ਸਨ ।