ਭਾਜਪਾ ਨੂੰ ਮਜਬੂਤ ਕਰਨ ਲਈ ਮੰਡਲਾਂ, ਮੋਰਚੇ ਅਤੇ ਸ਼ਕਤੀ ਕੇਂਦਰ ਲਗਾਉਣ ਲਈ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਮੀਟਿੰਗ ਆਯੋਜਿਤ
ਮੋਗਾ, 27 ਸਤੰਬਰ (ਜਸ਼ਨ): -ਭਾਜਪਾ ਨੂੰ ਮਜਬੂਤ ਕਰਨ ਲਈ ਮੰਡਲਾਂ, ਮੋਰਚੇ ਵਿਚ ਸ਼ਕਤੀ ਕੇਂਦਰ ਲਾਉਣ ਅਤੇ ਮੋਰਚੇ ਅਤੇ ਮੰਡਲਾਂ ਦੀ ਟੀਮਾਂ ਨੂੰ ਬਣਾਉਣ ਦਾ ਕੰਮ ਕਰਨ ਲਈ ਜ਼ਿਲ੍ਹਾ ਦਫਤਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿਚ ਭਾਜਪਾ ਦੇ ਸੂਬਾ ਵਪਾਰ ਪ੍ਰਕੋਸ਼ਠ ਦੇ ਮੀਤ ਪ੍ਰਧਾਨ ਦੇਵਪਿ੍ਰਆ ਤਿਆਗੀ, ਭਾਜਪਾ ਦੇ ਜਿਲਾ ਵਿਸਤਾਰਕ ਮਹਿੰਦਰ ਖੋਖਰ, ਸੀਨੀਅਰ ਆਗੂ ਰਾਕੇਸ਼ ਭੱਲਾ, ਮੰਡਲ ਪ੍ਰਧਾਨ ਅਮਿਤ ਗੁਪਤਾ, ਯੂਥ ਪ੍ਰਧਾਨ ਰਾਜਨ ਸੂਦ, ਐਸ.ਸੀ. ਮੋਰਚੇ ਦੇ ਪ੍ਰਧਾਨ ਸੂਰਜ ਭਾਨ, ਪ੍ਰਵਾਸੀ ਸੈਲ ਦੇ ਪ੍ਰਧਾਨ ਵਿਜੇ ਮਿਸ਼ਰਾ, ਮੀਤ ਪ੍ਰਧਾਨ ਬਲਦੇਵ ਗਿੱਲ, ਮੀਤ ਪ੍ਰਧਾਨ ਸੰਜੀਵ ਗੁਪਤਾ, ਧਰਮਵੀਰ ਭਾਰਤੀ, ਭੂਪਿੰਦਰ ਸਿੰਘ ਹੈਪੀ, ਤੇਜਵੀਰ ਸਿੰਘ, ਮੀਤ ਪ੍ਰਧਾਨ ਕਮਲ ਘਾਰੂ, ਰਾਜਿੰਦਰ ਗਾਬਾ, ਮਨਮੀਤ ਗਰੋਵਰ, ਹਰਦੇਵ ਸਿੰਘ ਡਗਰੂ, ੁਲਵੰਤ ਸਿੰਘ ਆਦਿਵਾਲ, ਗੁਰਜੰਟ ਸਿੰਘ ਮਾਨ, ਗੁਰਵਿੰਦਰ ਕਾਲੀ, ਨਿਸ਼ਾਨ ਸਿੰਘ ਭੱਟੀ, ਜਤਿੰਦਰ ਚੱਢਾ, ਹੇਮੰਤ ਸੂਦ ਆਦਿ ਹਾਜ਼ਰ ਸਨ। ਇਸ ਮੀਟਿੰਗ ਨੂੰ ਸੰਬੋਧਨ ਰਦਿਆ ਡਾ.ਸੀਮਾਂਤ ਗਰਗ ਨੇ ਕਿਹਾ ਕਿ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਸਮਾਲਸਰ, ਬੱਧਨੀ ਕਲਾਂ ਸਾਰੇ ਸਥਾਨਾਂ ਤੇ ਸਟੇਟ ਵੱਲੋਂ ਆਏ ਪ੍ਰੋਗ੍ਰਾਮ ਦੇ ਅਨੁਸਾਰ ਮੰਡਲਾਂ ਦੀ ਟੀਮਾਂ, ਮੋਰਚੇ ਦੀ ਟੀਮਾਂ ਨੂੰ ਪੂਰਾ ਕਰਨ, ਸ਼ਕਤੀ ਕੰਦਰ ਬਣਾਉਣ, ਬੂਥ ਪ੍ਰਧਾਨ ਲਗਾਉਣ ਲਈ ਸ਼ਕਤੀ ਕੇਂਦਰ ਸੰਯੋਜਕ ਲਗਾਏ ਗਏ ਹਨ, ਜੋ ਕਿ 26 ਸਤੰਬਰ ਤੋਂ 2 ਅਕਤੂਬਰ ਤਕ ਆਪਣੇ-ਆਪਣੇ ਖੇਤਰ ਵਿਚ ਰਹਿ ਕੇ ਕੰਮ ਕਰਨਗੇ। ਜਿਸ ਵਿਚ ਇਹ ਸ਼ਕਤੀ ਕੇਂਦਰ ਸੰਯੋਜਕ ਸੰਗਠਨ ਦੇ ਹ ਆਗੂ ਦੇ ਨਾਲ ਸੰਵਾਦ ਕਰਨਗੇ। ਸੰਵਾਦ ਨਾਲ ਨਾ ਕੇਵਲ ਸੰਗਠਨ ਮਜਬੂਤ ਰਹਿੰਦਾ ਹੈ, ਬਲਕਿ ਚੋਣ ਜਿੱਤਣਾ ਵੀ ਅਸਾਨ ਹੋ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੇ ਬਾਰੇ ਵਿਚ ਜਾਣਕਾਰੀ ਦੇਣਗੇ, ਜੋ ਦੇਸ਼ ਦੇ ਗਰੀਬ ਲੋਕਾਂ ਲਈ ਬਣਾਈ ਜਾ ਰਹੀ ਹੈ, ਤਾਂ ਜੋ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਜਮੀਨੀ ਪੱਧਰ ਤੇ ਲਾਭ ਚੁੱਕ ਸਕਣ। ਹਨਾਂ ਕਿਹਾ ਕਿ ਬੂਥ ਸਸ਼ਕਤੀਕਰਨ ਦਾ ਅਭਿਆਨ ਵਿਧਾਨਸਭਾ ਵਿਚ ਸੰਗਠਨ ਨੂੰ ਮਜਬੂਤੀ ਦਿੰਦਾ ਹੈ ਅਤੇ ਜੋ ਸ਼ਕਤੀ ਕੇਂਦਰ ਬਣਾਏ ਗਏ ਹਨ ਉਹ ਹਰੇਕ ਵਿਧਾਨਸਭਾ ਹਲਕੇ ਦੇ ਮੰਡਲਾਂ ਵਿਚ ਜਾ ਕੇ ਆਪਣਾ-ਆਪਣਾ ਕੰਮ ਕਰਦੇ ਹੋਏ ਉਥੇ ਪ੍ਰਵਾਸ ਕਰਨਗੇ। ਉਹਨਾਂ ਕਿਹਾ ਕਿ ਹਰੇਕ ਸਸ਼ਕਤੀਕਰਨ ਸੰਯੋਜਕ ਆਪਣੇ-ਆਪਣੇ ਏਰੀਆ ਵਿਚ ਆੁਣੇ-ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨਗੇ, ਤੰ ਜੋ ਆਉਣ ਵਾਲੇ 2024 ਦੇ ਚੋਣਾਂ ਵਿਚ ਭਾਜਪਾ ਨੂੰ ਨਵਾਂ ਅਤੇ ਮਜਬੂਤ ਸੰਗਠਨ ਮਿਲ ਸਕੇ ਅਤੇ ਭਾਜਪਾ ਲੋਕਸਭਾ ਚੋਣਾਂ ਵਿਚ ਜਿੱਤ ਹਾਸ ਕਰਕੇ ਇਕ ਨਵਾਂ ਇਤਿਹਾਸ ਰੱਚ ਸਕੇ।