ਇੱਕ ਮਹੀਨਾ ਤੇ 15 ਦਿਨ ਪੁਰਾਣਾ ਵਿਆਹ, ਕੌਰ ਇੰਮੀਗ੍ਰੇਸ਼ਨ ਨੇ 31 ਦਿਨਾਂ ‘ਚ ਲਗਵਾਇਆ ਕੈਨੇਡਾ ਦਾ ਸਪਾਊਸ ਵੀਜ਼ਾ

ਮੋਗਾ, 26 ਸਤੰਬਰ (ਜਸ਼ਨ)-  ਪਿੰਡ ਦੋਦਾ , ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੁਰਵੀਰ ਸਿੰਘ ਦਾ ਕੈਨੇਡਾ ਦਾ ਸਪਾਊਸ ਵੀਜ਼ਾ 31 ਦਿਨਾਂ ‘ਚ ਮਨਜ਼ੂਰ ਹੋ ਗਿਆ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਗੁਰਵੀਰ ਸਿੰਘ ਤੇ ਗੁਰਪ੍ਰੀਤ ਕੌਰ ਦਾ ਵਿਆਹ ਮਿਤੀ 28 ਮਈ 2023 ਨੂੰ ਹੋਇਆ ਤੇ ਵਿਆਹ ਤੋਂ ਬਾਅਦ ਗੁਰਪ੍ਰੀਤ ਕੌਰ ਗੁਰਵੀਰ ਸਿੰਘ ਦੀ ਫਾਈਲ ਲਗਵਾ ਕੇ ਕੈਨੇਡਾ ਸਟੱਡੀ ਪਰਮਿਟ ਵੀਜ਼ਾ ਤੇ ਚਲੀ ਗਈ । ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਗੁਰਵੀਰ ਸਿੰਘ ਦੀ ਫਾਈਲ ਤਿਆਰ ਕਰਕੇ 16 ਜੁਲਾਈ 2023 ਨੂੰ ਅਪਲਾਈ ਕੀਤੀ ਤੇ 16 ਅਗਸਤ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਗੁਰਵੀਰ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।