ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਲਗਾਇਆ ਗਿਆ ਅੱਖਾਂ ਦਾ ਚੈੱਕਅੱਪ ਕੈਂਪ

ਮੋਗਾ, 26 ਸਤੰਬਰ (ਜਸ਼ਨ): ਲਾਇਨਜ ਕਲੱਬ ਮੋਗਾ ਵਿਸ਼ਾਲ ਵੱਲੋਂ ਬੱਗਿਆਨਾ ਬਸਤੀ, ਧਰਮਸ਼ਾਲਾ ਮੋਗਾ ਵਿਖੇ 24 ਸਤੰਬਰ ਨੂੰ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 250 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ 200 ਐਨਕਾਂ ਮੁਫ਼ਤ ਵੰਡੀਆਂ ਗਈਆਂ।  ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ।  ਇਸ ਮੌਕੇ ਸੁਰਿੰਦਰ ਗਰਗ, ਰੋਹਿਤ ਸਿੰਗਲਾ, ਡਾਕਟਰ ਸੁਮਿਆ ਸਿੰਘ, ਇੰਦਰਜੀਤ ਸਿੰਘ, ਦੀਪਕ ਜਿੰਦਲ, ਪ੍ਰੇਮਦੀਪ ਬਾਂਸਲ, ਦਵਿੰਦਰਪਾਲ ਸਿੰਘ, ਰੀਸ਼ੂ ਅਰੋੜਾ, ਵਿਕਾਸ ਮਿਤੱਲ, ਖ਼ੁਸ਼ੀਲ ਬਾਂਸਲ, ਰਾਜ ਅਹੂਜਾ, ਪਰਮਜੀਤ ਸਿੰਘ ਮਲਹੋਤਰਾ, ਤੂਰ ਸਾਹਿਬ, ਰਾਕੇਸ਼ ਜੈਸਵਾਲ, ਡਾਕਟਰ ਇਕਬਾਲ ਸਿੰਘ, ਪ੍ਰੀਤ ਧਰਮਕੋਟ ਵਿਸ਼ੇਸ਼ ਤੌਰ ਤੇ ਹਾਜਰ ਸਨ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਅਤੇ ਕਲੱਬ ਦੇ ਕੁਆਰਡੀਨੇਟਰ ਦਵਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਲਾਇਨਜ ਕਲੱਬ ਮੋਗਾ ਵਿਸ਼ਾਲ ਹਮੇਸ਼ਾਂ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ । ਸਮੇਂ ਸਮੇਂ ਤੇ ਲੋੜਵੰਦਾਂ ਦੀ ਸਿਹਤ ਸੰਭਾਲ ਲਈ  ਮੈਡੀਕਲ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਗ਼ਰੀਬ ਤੇ ਲੋੜਵੰਦ ਵਿਅਕਤੀ ਇਸ ਕੈਂਪ ਤੋਂ ਵੱਧ ਤੋਂ ਵੱਧ ਲਾਭ ਉਠਾ ਸਕਣ।