ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੀਬਾਂ ਤੇ ਲੋੜਵੰਦਾਂ ਲਈ ਬਣਾਈ ਗਈ ਯੋਜਨਾਵਾਂ ਤੋਂ ਪ੍ਰਭਾਵਤ ਹੋ ਕੇ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ-ਡਾ.ਸੀਮਾਂਤ ਗਰਗ

ਮੋਗਾ, 25 ਸਤੰਬਰ (ਜਸ਼ਨ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੀਬਾਂ ਅਤੇ ਲੋੜਵੰਦਾ ਲਈ ਬਣਾਈ ਗਈ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ ਮਿਲਣ ਨਾਲ ਪ੍ਰਭਾਵਤ ਹੋ ਕੇ ਅੱਜ ਭਾਰੀ ਗਿਣਤੀ ਵਿਚ ਲੋਕ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਭਾਜਪਾ ਦੇ ਨਾਲ ਜੁੜ ਕੇ ਪਾਰਟੀ ਨੂੰ ਮਜਬੂਤ ਕਰ ਰਹੇ ਹਨ। ਭਾਜਪਾ ਦੇ ਜ਼ਿਲ੍ਰ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੇ ਦਿਸ਼ਾ-ਨਿਰਦੇਸ਼ਾ ਤੇ ਵਿਸਤਾਰਕ ਮਹਿੰਦਰ ਖੋਖਰ ਤੇ ਮੀਤ ਪ੍ਰਧਾਨ ਬਲਦੇਵ ਗਿੱਲ, ਦਿਹਾਤੀ ਮੰਡਲ ਪ੍ਰਧਾਨ ਤੇਜਵੀਰ ਸਿੰਘ ਨੇ ਮੋਗਾ ਦੇ ਪਿੰਡ ਸੰਧੂਆ ਵਾਲਾ ਵਿਖੇ ਕਾਂਗਰਸ ਦੇ 25 ਪਰਿਵਾਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਕੇ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ। ਇਸ਼ ਮੌਕੇ ਤੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿਚ ਬਲਜੀਤ ਕੌਰ ਬਲਾਕ ਸੰਮਤੀ ਚੋਣ ਲੜ ਕੀ, ਦੇ ਨਾਲ-ਨਾਲ  ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ, ਸੀਰਾ ਸਿੰਘ, ਸੁਰਜੀਤ ਸਿੰਘ, ਅਜਮੇ ਸਿੰਘ, ਜਗਸੀਰ ਸਿੰਘ, ਰੂਪ ਸਿੰਘ, ਕਰਮਜੀਤ ਸਿੰਘ, ਸੁੱਖਾ ਸਿੰਘ, ਗੁਰਜੰਟ ਸਿੰਘ, ਲਖਵੀਰ ਸਿੰਘ, ਸਤਨਾਮ ਸਿੰਘ, ਪਰਮਜੀਤ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਮਨਪ੍ਰੀਤ ਕੌਰ, ਵੀਰਪਾਲ ਕੌਰ, ਨਸੀਬ ਕੌਰ ਆਦਿ ਸ਼ਾਮਲ ਸਨ। ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਵਿਚ ਸਰਕਾਰ ਦੇ ਪ੍ਰਧਾਨ ਮੰਤਰੀ ਦੇ 9 ਸਾਲ ਦੇ ਕਾਰਜ਼ਕਾਲ ਵਿਚ ਜੋ ਇਤਿਹਾਸਿਕ ਯੋਜਨਾਵਾਂ ਬਣਾ ਕੇ ਦੇਸ਼ ਦੇ ਗਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਜਮੀਨੀ ਪੱਧਰ ਤਕ ਲਾਭ ਪਹੁੰਚਾਇਆ ਹੈ ਉਹ ਬੇਮਿਸਾਲ ਹੈ। ਉਹਨਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਵਿਸਤਾਰਕ ਮਹਿੰਦਰ ਖੋਖਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਪਿਛਲੇ 9 ਸਾਲ ਦੀ ਕਾਰਜ਼ਗੁਜਾਰੀ ਨੂੰ ਵੇਖਦੇ ਹੋਏ ਆਉਣ ਵਾਲੇ 2024 ਦੇ ਲੋਕਸਭਾ ਚੋਣਾ ੰਵਿਚ ਭਾਜਪਾ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟੰ ਨਾਲ ਜੇਤੂ ਬਣਾਉਣ, ਤਾਂ ਜੋ ਪੰਜਾਬ ਵਿਚ ਵੀ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਾ ਕੇ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਕੇ ਕਾਨੂੰਨ ਵਿਅਵਸਥਾ ਠੀਕ ਕਰਕੇ ਨਸ਼ਿਆ ਨੂੰ ਖਤਮ ਕਰਕੇ ਰੰਗਲਾ ਪੰਜਾਬ ਬਣਾਇਆ ਜਾ ਸਕੇਂ।