ਡਾ. ਹਰਜੋਤ ਕਮਲ ਨੇ ਦੁਬਾਰਾ ਪੰਜਾਬ ਸੈਕਟਰੀ ਬਣ ਕੇ ਮੋਗਾ ਦਾ ਮਾਣ ਵਧਾਇਆ -ਐਸ.ਪੀ. ਮੁਖਤਿਆਰ ਸਿੰਘ
ਮੋਗਾ,25 ਸਤੰਬਰ (ਜਸ਼ਨ):- ਪਿਛਲੇ ਲੰਬੇ ਸਮੇਂ ਤੋਂ ਲੋਕ ਸੇਵਾ ਨੂੰ ਸਮਰਪਿੱਤ ਡਾ. ਹਰਜੋਤ ਕਲਮ ਨੂੰ ਦੁਬਾਰਾ ਭਾਰਤੀਯ ਜਨਤਾ ਪਾਰਟੀ ਪੰਜਾਬ ਦਾ ਸੈਕਟਰੀ ਚੁਣੇ ਜਾਣ ਤੇ ਸਮਰਥਕਾਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮੋਗਾ ਵਾਸੀ ਵੀ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੇ ਹਨ ਕਿ ਪੰਜਾਬ ਭਾਜਪਾ ਵਿੱਚ ਡਾ. ਹਰਜੋਤ ਕਮਲ ਦਾ ਨਾਮ ਸ਼ਾਮਿਲ ਕਰਨ ਨਾਲ ਮੋਗਾ ਵਾਸੀਆਂ ਦਾ ਮਾਣ ਵੀ ਵਧਿਆ ਹੈ ਅਤੇ ਡਾ. ਹਰਜੋਤ ਕਮਲ ਨੂੰ ਚਾਹੁੰਣ ਵਾਲੇ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਅੱਜ ਭਾਜਪਾ ਜਿਲ੍ਹਾ ਮੋਗਾ ਦੇ ਜਰਨਲ ਸਕੱਤਰ ਐਸ.ਪੀ. ਮੁਖਤਿਆਰ ਸਿੰਘ ਹਲਕਾ ਨਿਹਾਲ ਸਿੰਘ ਵਾਲਾ ਦੀ ਅਗੁਵਾਈ ਵਿੱਚ ਰਘੁਵੀਰ ਸਿੰਘ, ਸਤਿੰਦਰਪ੍ਰੀਤ ਸਿੰਘ ਜਰਨਲ ਸਕੱਤਰ ਐਸ.ਸੀ. ਮੋਰਚਾ ਮੋਗਾ, ਗੁਰਚਰਨ ਸਿੰਘ ਵਾਈਸ ਪ੍ਰਧਾਨ ਜਿਲ੍ਹਾ ਭਾਜਪਾ ਮੋਗਾ, ਰਾਜੂ ਸਿੰਘ ਖੋਸਾ ਪਾਂਡੋ ਜਰਨਲ ਸਕੱਤਰ ਐਸ.ਸੀ. ਮੋਰਚਾ ਮੋਗਾ, ਪਰਮਜੀਤ ਕੌਰ ਖੋਸਾ ਪਾਂਡੋ, ਰਣਧੀਰ ਸਿੰਘ ਬਿੱਟੂ ਅਟਵਾਲ, ਭਾਗ ਸਿੰਘ ਢੁੱਡੀਕੇ, ਰਜਿੰਦਰ ਸਿੰਘ ਰਿੱਕੀ ਅਤੇ ਗੁਰਦਿੱਤ ਸਿੰਘ ਗਿੱਲ ਨੇ ਡਾ. ਹਰਜੋਤ ਕਮਲ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਦੁਬਾਰਾ ਸੈਕਟਰੀ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਤੇ ਐਸ.ਪੀ. ਮੁਖਤਿਆਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਟੀਮ ਦਾ ਮੁੜ ਵਿਸਥਾਰ ਹੋਣ ਤੇ ਜਿੱਥੇ ਭਾਜਪਾ ਮਜ਼ਬੂਤ ਹੋਵੇਗੀ ਉਥੇ ਹੀ ਮੋਗਾ ਤੋਂ ਡਾ. ਹਰਜੋਤ ਕਮਲ ਨੂੰ ਦੁਬਾਰਾ ਸੈਕਟਰੀ ਚੁਨਣ ਨਾਲ ਮੋਗਾ ਦਾ ਮਾਣ ਵਧਿਆ ਹੈ ਅਤੇ ਡਾ. ਹਰਜੋਤ ਕਮਲ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਭਾਜਪਾ ਨੂੰ ਜੜ੍ਹਾਂ ਤੱਕ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ, ਜਿਸਦੇ ਸਦਕਾ ਅੱਜ ਮੋਗਾ ਦਾ ਮਾਣ ਵਧਿਆ ਹੈ, ਕਿਉਂਕਿ ਮੋਗਾ ਤੋਂ ਸਿਰਫ਼ ਡਾ. ਹਰਜੋਤ ਕਮਲ ਹੀ ਪੰਜਾਬ ਦੀ ਕਾਰਜਕਾਰਨੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਪਾਰਟੀ ਨੇ ਉਨ੍ਹਾਂ ਨੂੰ ਬੜਾ ਮਾਣ ਅਤੇ ਸਤਿਕਾਰ ਦਿੱਤਾ ਹੈ ਅਤੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ. ਜੇ.ਪੀ. ਨੱਡਾ ਜੀ ਅਤੇ ਪੰਜਾਬ ਦੇ ਪ੍ਰਧਾਨ ਸ਼੍ਰੀ. ਸੁਨੀਲ ਜਾਖ਼ੜ ਜੀ ਨੇ ਉਨ੍ਹਾਂ ਨੂੰ ਮੁੜ ਸੈਕਟਰੀ ਬਣਾਇਆ ਹੈ, ਜਿਸਦੇ ਲਈ ਉਨ੍ਹਾਂ ਨੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਅਤੇ ਭਰੋਸਾ ਦਵਾਇਆ ਕਿ ਜਿਸ ਤਰ੍ਹਾਂ ਪਾਰਟੀ ਲਈ ਉਨ੍ਹਾਂ ਨੇ ਲੁਧਿਆਣਾ ਅਤੇ ਜਗਰਾਓ ਵਿਖੇ ਜਿੰਮੇਵਾਰੀ ਨਿਭਾ ਰਹੇ ਹਨ, ਉਸੇ ਤਰ੍ਹਾਂ ਜਿੱਥੇ ਵੀ ਪਾਰਟੀ ਉਨ੍ਹਾਂ ਦੀ ਜਿੰਮੇਵਾਰੀ ਲਗਾਏਗੀ, ਉਹ ਤਨਦੇਹੀ ਨਾਲ ਪਾਰਟੀ ਦੀ ਸੇਵਾ ਵਿੱਚ ਨਿਸਵਾਰਥ ਯੋਗਦਾਨ ਦਿੰਦੇ ਰਹਿਣਗੇ ਅਤੇ ਪਾਰਟੀ ਨੇ ਜੋ ਉਨ੍ਹਾਂ ਨੂੰ ਮਾਣ ਸਨਮਾਨ ਬਖ਼ਸ਼ਿਆ ਹੈ ਉਸਦੇ ਲਈ ਉਹ ਪਾਰਟੀ ਹਾਈਕਮਾਂਡ ਦੇ ਸਦਾ ਰਿਣੀ ਰਹਿਣਗੇ। ਇਸ ਮੌਕੇ ਤੇ ਐਸ.ਪੀ. ਮੁਖਤਿਆਰ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੇ ਡਾ. ਹਰਜੋਤ ਕਮਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਸਵਾਗਤ ਕੀਤਾ ਅਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ।