ਨਾਰੀ ਸ਼ਕਤੀ ਵੰਦਨ ਐਕਟ’,ਦੇ ਸੰਸਦ ਦੇ ਦੋਵਾਂ ਸਦਨਾਂ ਵਿਚ ਭਾਰੀ ਬਹੁਮਤ ਨਾਲ ਪਾਸ ਹੋਣ ’ਤੇ ਮੋਗਾ ਦੀਆਂ ਮਹਿਲਾਵਾਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ

ਮੋਗਾ, 22 ਸਤੰਬਰ (ਜਸ਼ਨ) :ਨਾਰੀ ਸ਼ਕਤੀ ਵੰਦਨ ਐਕਟ’ ਨੂੰ ਸੰਸਦ ਦੇ ਦੋਵਾਂ ਸਦਨਾਂ ਵਿਚ ਭਾਰੀ ਬਹੁਮਤ ਨਾਲ ਪਾਸ ਹੋਣ ਦੀ ਖਬਰ ਨਾਲ ਮੋਗਾ ਦੀਆਂ ਮਹਿਲਾਵਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਮਹਿਲਾ ਰਾਖ਼ਵਾਂਕਰਨ ਬਿੱਲ ‘ਤੇ ਪ੍ਰਤੀਕ੍ਰਮ ਦਿੰਦਿਆਂ ਸਾਬਕਾ ਮੰਤਰੀ ਡਾ ਮਾਲਤੀ ਥਾਪਰ ਨੇ ਆਖਿਆ ਕਿ ਅੱਜ ਦਾ ਦਿਨ ਪੂਰੇ ਦੇਸ਼ ਦੀਆਂ ਮਹਿਲਾਵਾਂ ਲਈ ਮਾਣ ਵਾਲਾ ਦਿਨ ਹੋ ਨਿਬੜਿਆ ਹੈ ਜਦੋਂ ਉਹਨਾਂ ਨੂੰ ਸਕ੍ਰਿਯ ਰਾਜਨੀਤੀ ਵਿਚ ਪਹਿਲਾਂ ਨਾਲੋਂ ਵਧੇਰੇ ਮੌਕੇ ਮਿਲਣ ਦੀ ਆਸ ਬੱਝੀ ਹੈ। 
ਐਡਵੋਕੇਟ ਮੈਡਮ ਸਤਨਾਮ ਕੌਰ ਨੇ ਆਖਿਆ ਕਿ ਸੰਸਦ ਦੇ ਦੋਵਾਂ ਸਦਨਾਂ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਮਿਲਣ ਅਤੇ   ਨਾਰੀ ਸ਼ਕਤੀ ਵੰਦਨ ਐਕਟ ਬਿੱਲ ਦੋਹਾਂ ਸਦਨਾਂ ਵਿਚ ਬਹੁਮਤ ਨਾਲ ਪਾਸ ਹੋਣ ਨਾਲ ਦੇਸ਼ ਦੀਆਂ ਮਹਿਲਾਵਾਂ ਨੂੰ ਸਸ਼ੱਕਤ ਕਰਨ ਦਾ ਵਿਸ਼ੇਸ਼ ਉਪਰਾਲਾ ਸ਼ਲਾਘਾਯੋਗ ਕਦਮ ਹੈ। ਸਤਨਾਮ ਕੌਰ ਨੇ ਆਖਿਆ ਕਿ ਬੇਟੀ ਬਚਾਓ , ਬੇਟੀ ਪੜਾਓ ਤੋਂ ਬਾਅਦ ਹੁਣ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਨਾਲ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। 
ਨਾਰੀ ਸ਼ਕਤੀ ਵੰਦਨ ਐਕਟ’ ’ਤੇ ਪ੍ਰਤੀਕਰਮ ਦਿੰਦਿਆਂ ਉੱਘੀ ਸਮਾਜ ਸੇਵਿਕਾ ਅਤੇ ਰਾਈਟ ਵੇਅ ਇੰਮੀਗਰੇਸ਼ਨ ਦੀ ਐੱਮ ਡੀ ਮੈਡਮ ਪ੍ਰੀਤੀ ਤਿਆਗੀ ਨੇ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਹਿਲਾਵਾਂ ਸ਼ੁਰੂ ਤੋਂ ਆਪਣੇ ਕਾਰਜਾਂ ਨੂੰ ਲੈ ਕੇ ਸੰਵੇਦਨਸ਼ੀਲ ਰਹੀਆਂ ਹਨ ਪਰ ਹੁਣ ਰਾਜਨੀਤੀ ਵਿਚ ਰਾਖਵਾਂਕਰਣ ਮਿਲਣ ਨਾਲ ਨਿਸ਼ਚੈ ਹੀ ਮਹਿਲਾਵਾਂ ਨੂੰ ਅੱਗੇ ਵੱਧਣ ਦੇ ਵਧੇਰੇ ਮੌਕੇ ਮਿਲਣਗੇ। 
ਮੋਗਾ ਦੇ ਕਸਬਾ ਬਾਘਾਪੁਰਾਣਾ ਦੀ ਅਮਨਦੀਪ ਕੌਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਹਿਲਕਦਮੀ ਨਾਲ ਔਰਤਾਂ ਨੂੰ ਦੇਸ਼ ਦੇ ਅਹਿਮ ਫੈਸਲਿਆਂ ਵਿਚ ਭਾਗੀਦਾਰ ਬਣਾਉਣ ਲਈ ਨਾਰੀ ਸ਼ਕਤੀ ਵੰਦਨ ਐਕਟ’ ਇਕ ਮੀਲ ਪੱਥਰ ਸਾਬਿਤ ਹੋਵੇਗਾ।

ਉੱਘੀ ਸਮਾਜ ਸੇਵਿਕਾ ਮੈਡਮ ਅਨਮੋਲ ਸ਼ਰਮਾ ਨੇ  ਨਾਰੀ ਸ਼ਕਤੀ ਵੰਦਨ ਐਕਟ’ ਦੇ ਰਾਜ ਸਭਾ ਵਿਚ ਪਾਸ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਉਹਨਾਂ ਆਖਿਆ ਕਿ ਅੱਜ ਦੇਸ਼ ਵਿਚ ਤਿਉਹਾਰ ਵਰਗਾ ਮਾਹੌਲ ਹੈ ਜਦੋਂ ਮਹਿਲਾਵਾਂ ਨੂੰ ਰਾਜਨੀਤੀ ਦੇ ਪਿੜ ਵਿਚ 33 ਪ੍ਰਤੀਸ਼ਤ ਦਾ ਰਾਖਵਾਂਕਰਨ ਦਾ ਹੱਕ ਮਿਲਿਆ ਹੈ। 

ਮਹਿਲਾ ਰਾਖਵਾਂਕਰਨ ਬਿੱਲ ‘ਨਾਰੀ ਸ਼ਕਤੀ ਵੰਦਨ ਐਕਟ’ ’ਤੇ ਅਹਿਮ ਸ਼ਖਸੀਅਤਾਂ ਦੇ ਵਿਚਾਰ ਜਾਣਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ ਜੀ।