ਮੋਗਾ ਦੇ ਦੁੱਨਕੇ ਨਾਲ ਸਬੰਧਤ ਨੌਜਵਾਨ ਸੁੱਖਾ ਦੁੱਨੇਕੇ ਦਾ ਕਨੇਡਾ ਦੀ ਧਰਤੀ ’ਤੇ ਹੋਇਆ ਕਤਲ

Tags: 

ਮੋਗਾ, 21 ਸਤੰਬਰ (ਜਸ਼ਨ)- ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਦੁਨੇਕੇ ਕਲਾਂ ਨਾਲ ਸਬੰਧਤ ਗੈਂਗਸਟਰ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਦਾ ਕੈਨੇਡਾ ਦੇ ਵਿਨੀਪੈਗ ਵਿਖੇ ਕਤਲ ਹੋ ਜਾਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਸੁੱਖਾ ਦੁੱਨਕੇ ਦਸੰਬਰ 2017 ਵਿੱਚ ਜਾਅਲੀ ਕਾਗਜ਼ਾਤਾਂ ਦੇ ਆਧਾਰ ’ਤੇ  ਕੈਨੇਡਾ ਦੀ ਧਰਤੀ ’ਤੇ ਚਲਾ ਗਿਆ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ, ਪੰਜਾਬ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕਸੀ ਅਤੇ  ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਅਣਪਛਾਤੇ ਲੋਕਾਂ ਦੁਆਰਾ ਮਾਰਿਆ ਗਿਆ ਹੈ । ਸੂਤਰਾਂ ਮੁਤਾਬਕ ਇਹ ਘਟਨਾ ਅੰਤਰ ਗੈਂਗ ਦਾ ਨਤੀਜਾ ਵੀ ਹੋ ਸਕਦਾ ਹੈ। 

ਕੈਨੇਡਾ ਅਧਾਰਤ ਗੈਂਗਸਟਰ ਸੁੱਖੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਡਕੈਤੀ ਸਮੇਤ ਘੱਟੋ-ਘੱਟ 18 ਕੇਸ ਦਰਜ ਹਨ।  ਕੈਨੇਡਾ ਦੇ ਸਮੇਂ ਅਨੁਸਾਰ ਸੁੱਖਾ ਦੁੱਨੇਕੇ ਦੀ ਮੌਤ ਬੁੱਧਵਾਰ ਰਾਤ ਨੂੰ ਹੋਈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਕਲਾਂ ਦੇ ਰਹਿਣ ਵਾਲੇ ਸੁੱਖਾ ਦੁੱਨੇਕੇ ਦੇ ਪਿਤਾ ਦੀ 1990 ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ, ਦੁਨੇਕੇ ਨੂੰ ਤਰਸ ਦੇ ਆਧਾਰ ‘ਤੇ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਚਪੜਾਸੀ ਦੀ ਨੌਕਰੀ ਮਿਲ ਗਈ ਸੀ। ਸੂਤਰਾਂ ਨੇ ਦੱਸਿਆ ਕਿ ਅੱਠ ਸਾਲ ਉਹ ਨੌਕਰੀ ਕਰਦਾ ਰਿਹਾ ਪਰ ਇਸ ਦੌਰਾਨ ਉਹ ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਉਸ ਦੇ ਕਨੇਡਾ ਚਲੇ ਜਾਣ ਤੋਂ ਬਾਅਦ ਵੀ ਉਸ ਦਾ ਨਾਮ ਵੱਖ ਵੱਖ ਜਗਹ ਹੋਈਆਂ ਹੱਤਿਆਵਾਂ ਅਤੇ ਰੰਗਦਾਰੀਆਂ ਵਿਚ ਬੋਲਦਾ ਰਿਹੈ ਹੈ।