23 ਸਤੰਬਰ ਨੂੰ ਮੈਗਾ ਮੈਡੀਕਲ ਕੈਂਪ ਦਾ ਹੋ ਰਿਹੈ ਆਯੋਜਨ, ਸ਼ਹਿਰ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ 23 ਸਤੰਬਰ ਨੂੰ ਮੁਫਤ ਓ.ਪੀ.ਡੀ. ਕਰਨ ਦਾ ਲਿਆ ਫੈਸਲਾ-ਡਾ.ਸੀਮਾਂਤ ਗਰਗ
ਮੋਗਾ, 21 ਸਤੰਬਰ (ਜਸ਼ਨ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ 23 ਸਤੰਬਰ ਨੂੰ ਮੋਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸ ਵਿਚ ਮੋਗਾ ਪੂਰੇ ਭਾਰਤ ਦਾ ਪਹਿਲਾ ਸ਼ਹਿਰ ਹੋਵੇਗਾ, ਜਿਸ ਵਿਚ ਪ੍ਰਧਾਨ ਮੰਤਰੀ ਦੇ ਜਨਮਦਿਨ ਤੇ ਲੱਗਣ ਵਾਲੇ ਮੈਗਾ ਮੈਡੀਕਲ ਕੈਂਪ ਵਿਚ ਸ਼ਹਿਰ ਦੇ ਸਮੂਹ ਪ੍ਰਾਈਵੇਟ ਹਸਪਤਾਲ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਮੁਫਤ ਓ.ਪੀ.ਡੀ. ਕਰਨਗੇ ਅਤੇ ਟੈਸਟਾਂ ਵਿਚ ਵੀ 10 ਫੀਸਦੀ ਛੂਟ ਦੇਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਦੱਸਿਆ ਕਿ ਰੇਲਵੇ ਰੋਡ ਤੇ ਸਥਿਤ ਸ਼ਾਮ ਨਰਸਿੰਗ ਹੋਮ, ਗਰਗ ਹਸਪਤਾਲ ਜੀਰਾ ਰੋਡ, ਮਿੱਤਲ ਹਸਪਤਾਲ ਦਸ਼ਹਿਰਾ ਗਰਾਫਉਂਡ, ਰਾਜੀਵ ਹਸਪਤਾਲ ਮੋਗਾ, ਸੁਰੇਸ਼ ਨਰਸਿੰਗ ਹੋਮ ਅਕਾਲਸਰ ਰੋਡ, ਬਾਂਸਲ ਹਸਪਤਾਲ ਅਕਾਲਸਰ ਰੋਡ, ਵੋਹਰਾ ਚਿਲਡਰਨ ਕਲੀਨਿਕ ਚੌਕ ਸ਼ੇਖਾ, ਡਾ.ਪ੍ਰਭਾ ਮਿੱਤਲ ਹਸਪਤਾਲ ਦਸ਼ਹਰਾ ਗਰਾਉਂਡ, ਆਸਥਾ ਹਸਪਤਾਲ ਦੱਤ ਰੋਡ ਮੋਗਾ, ਡਾ.ਡੀ.ਐਸ.ਸਿੱਧੂ ਹਸਪਤਾਲ, ਡਾ. ਰਮਿੰਦਰ ਸ਼ਰਮਾ ਦੇ ਇਲਾਵਾ ਸਾਰੇ ਡਾਕਟਰ ਇਸ ਮੈਗਾ ਮੈਡੀਕਲ ਕੈਂਪ ਵਿਚ ਮਰੀਜਾਂ ਦਾ ਮੁਫਤ ਚੈਕਅਪਪ ਕਰਨਗੇ ਅਤੇ ਟੈਸਟਾਂ ਵਿਚ ਵੀ 10 ਫੀਸਦੀ ਦੀ ਛੂਟ ਦਿੱਤੀ ਜਾਵੇਗੀ | ਉਹਨਾਂ ਸ਼ਹਿਰ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਲੱਗਣ ਵਾਲੇ ਇਸ ਮੈਗਾ ਕੈਂਪ ਦਾ ਲਾਭ ਲੈਣ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਇਕ ਸਤੰਬਰ ਤੋਂ ਲੈ ਕੇ 2 ਅਕਤੂਬਰ ਤਕ ਇਕ ਮਹੀਨਾ ਭਾਜਪਾ ਹਾਈਕਮਾਨ ਵੱਲੋਂ ਭੇਜੇ ਗਏ ਪਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ | ਉਹਨੰ ਕਿਹਾ ਕਿ 20 ਤੋਂ 22 ਸਤੰਬਰ ਤਕ ਆਯੂਸ਼ਮਾਨ ਹੈਲਥ ਕਾਰਡ ਕੈਂਪ ਲਗਾਇਆ ਜਾਵੇਗਾ, 23-24 ਸਤੰਬਰ ਨੂੰ ਹੈਲਥ ਕੇਂਦਰਾਂ ਵਿਚ ਮੈਡੀਕਲ ਕੈਂਪ ਲਗਾ ਏਜਾਣਗੇ ਅਤੇ 26 ਸਤੰਬਰ ਤੋਂ 2 ਅਕਤੂਬਰ ਤਕ ਵੱਖ-ਵੱਖ ਸੇਵਾ ਕਾਰਜ਼ ਜਨਤਾ ਨਾਲ ਮਿਲ ਕੇ ਕੀਤੇ ਜਾਣਗੇ |
ਫੋਟੋ ਕੈਪਸ਼ਨ-ਭਾਜਪਾ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ |