ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੀਬਾਂ ਅਤੇ ਲੋੜਵੰਦਾਂ ਲਈ ਬਣਾਈ ਗਈ ਯੋਜਨਾਵਾਂ ਤੋਂ ਪ੍ਰਭਾਵਤ ਹੋ ਕੇ ਲੋਕ ਭਾਜਪਾ ਵਿਚ ਸਾਮਲ ਹੋ ਰਹੇ ਹਨ: ਡਾ.ਸੀਮਾਂਤ ਗਰਗ

*ਪਾਰਟੀ 'ਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ  ਭਾਜਪਾ ਵੱਲੋਂ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ
ਮੋਗਾ, 20 ਸਤੰਬਰ (ਜਸ਼ਨ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੀਬਾਂ ਅਤੇ ਲੋੜਵੰਦਾਂ ਲਈ ਬਣਾਈ ਗਈ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ਤੇ ਲੋਕਾਂ ਨੂੰ  ਮਿਲਣ ਨਾਲ ਪ੍ਰਭਾਵਤ ਹੋ ਕੇ ਅੱਜ ਭਾਰੀ ਗਿਣਤੀ ਵਿਚ ਲੋਕ ਸ਼ਹਿਰ ਅਤੇ ਪਿੰਡਾਂ ਵਿਚ ਭਾਜਪਾ ਦੇ ਨਾਲ ਜੁੜ ਕੇ ਪਾਰਟੀ ਨੂੰ  ਮਜਬੂਤ ਕਰ ਰਹਨ ਹੇ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਤ ਗਰਗ ਨੇ ਜ਼ਿਲ੍ਹਾ ਦਫਤਰ ਵਿਖੇ ਪਿੰਡ ਨੱਥੂਵਾਲਾ ਤੋਂ ਮਨਜੀਤ ਸਿੰਘ, ਦਰਮ ਸਿੰਘ, ਜੀਤ ਸਿੰਘ, ਬਾਘਾਪੁਰਾਣਾ ਤੋਂ ਬੋਹੜ ਸਿੰਘ, ਵੱਡਾ ਘਰ ਤੋਂ ਠਾਨਾ ਸਿੰਘ, ਗੁਰਤੇਜ ਸਿੰਘ ਨੂੰ  ਪਾਰਟੀ ਵਿਚ ਸ਼ਾਮਲ ਕਰਕੇ ਉਹਨਾਂ ਨੂੰ  ਸਿਰੋਪਾ ਦੇ ਕੇ ਸਨਮਾਨਤ ਕਰਨ ਦੇ ਮੌਕੇ ਤੇ ਪ੍ਰਗਟ ਕੀਤੇ | ਇਸ ਮੌਕੇ ਤੇ ਜਤਿੰਦਰ ਸਿੰਘ, ਕਮਲ ਘਾਰੂ, ਮੁਕੇਸ਼ ਸ਼ਰਮਾ, ਸਤਿੰਦਰਪ੍ਰੀਤ ਸਿੰਘ, ਹੇਮੰਤ ਸੂਦ, ਜਤਿੰਦਰ ਚੱਢਾ ਆਦਿ ਸ਼ਾਮਲ ਸਨ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਵਿਚ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲ ਦੇ ਕਾਰਜ਼ਕਾਲ ਵਿਚ ਜੋ ਇਤਿਹਾਸਿਕ ਯੋਜਨਾਵਾਂ ਬਣਾ ਕੇ ਦੇਸ਼ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ  ਜਮੀਨੀ ਪੱਧਰ ਤਕ ਲਾਭ ਪਹੁੰਚਾਇਆ ਹੈ ਉਹ ਬੇਮਿਸਾਲ ਹੈ | ਜਿਸ ਕਾਰਨ ਅੱਜ ਦੇਸ਼ ਦੇ ਹਰ ਸੂਬੇ ਵਿਚ ਭਾਰੀ ਗਿਣਤੀ ਵਿਚ ਲੋਕ ਬਾਜਪਾ ਦੇ ਨਾਲ ਜੁੜ ਰਹੇ ਹਨ | ਉਹਨਾਂ ਕਿਹਾ ਕਿ ਇਹ ਪਹਿਲਾ ਮੌਕੇ ਹੈ ਕਿ ਜਦ ਅਕਾਲੀ, ਕਾਂਗਰਸੀ, ਆਪ ਪਾਰਟੀ ਨੂੰ  ਛੱਡ ਕੇ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ | ਉਹਨਾਂ ਲੋਕਾਂ ਨੂੰ  ਅਪੀਲ ਕੀਤੀ ਕਿ ਉਹ ਭਾਜਪਾ ਦੀ ਪਿਛਲੇ 9 ਸਾਲਾਂ ਦੀ ਕਾਰਜ਼ਗੁਜਾਰੀ ਨੂੰ  ਵੇਖਦੇ ਹੋਏ ਆਉਣ ਵਾਲੇ 2024 ਦੇ ਲੋਕਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਨੂੰ  ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣ, ਤਾਂ ਜੋ ਪੰਜਾਬ ਵਿਚ ਵੀ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਾ ਕੇ ਪੰਜਾਬ ਨੂੰ  ਆਰਥਿਕ ਤੌਰ ਤੇ ਮਜਬੂਤ ਕਰਕੇ ਕਾਨੂੰਨ ਵਿਅਵਸਥਾ ਠੀਕ ਕਰਕੇ ਨਸ਼ਿਆ ਨੂੰ  ਖਤਮ ਕਰਕੇ ਰੰਗਲਾ ਪੰਜਾਬ ਬਣਾਇਆ ਜਾ ਸਕੇ |