ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ 17 ਸਤੰਬਰ ਨੂੰ –ਡਾ. ਸਰਬਜੀਤ ਕੌਰ ਬਰਾੜ

ਮੋਗਾ/ 14 ਸਤੰਬਰ 2023/ ( jashan      )  ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਦੇ ਚੇਅਰਮੈਨ ਗੁਰਵੇਲ ਕੋਹਾਲਵੀ, ਸ੍ਰਪਰਸਤ ਡਾ. ਗੁਰਚਰਨ ਕੌਰ ਕੋਛੜ, ਸ੍ਰਪਰਸਤ ਡਾ. ਹਰੀ ਸਿੰਘ ਜਾਚਕ ਦੀ ਸ੍ਰਪਰਸਤੀ ਹੇਠ ਸੱਭਿਆਚਾਰਕ ਪ੍ਰੋਗਰਾਮ ‘ਸ਼ੌਂਕਣ ਵਿਰਸੇ ਦੀ’ 17 ਸਤੰਬਰ 2023 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਿਹਰ 2:00 ਵਜੇ ਤੱਕ ਸੰਤੋਸ਼ ਸੇਠੀ ਹਾਲ ਸ਼ਹੀਦੀ ਪਾਰਕ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੋਗਾ ਇਕਾਈ ਦੇ ਜਿਲ੍ਹਾ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। 

      ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬੀ ਵਿਰਾਸਤ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾਂ ਵਿੱਚ ਯੋਗਦਾਨ ਪਾਉਣ ਦੇ ਉਪਰਾਲੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਾਰੇ ਪੰਜਾਬ ਤੋਂ ਪਹੁੰਚ ਰਹੀਆਂ ਕਵਿਤਰੀਆਂ ਆਪਣੀਆਂ-ਆਪਣੀਆਂ ਕਵਿਤਾਵਾਂ, ਟੱਪੇ ਆਦਿ ਪੇਸ਼ ਕਰਨਗੀਆਂ। ਪ੍ਰੋਗਰਾਮ ਵਿੱਚ ਪਏ ਵਿਰਾਸਤੀ ਸਮਾਨ ਬਾਰੇ ਪ੍ਰਸਨ ਉੱਤਰ ਪੁਛੇ ਜਾਣਗੇ ਅਤੇ ਵਿਰਾਸਤੀ ਸਮਾਨ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇਗਾ। 

      ‘ਸ਼ੋਕਣ ਵਿਰਸੇ ਦੀ’ ਸੱਭਿਆਚਾਰਕ ਪ੍ਰੋਗਰਾਮ ਵਾਸਤੇ ਮੈਡਮ ਡਾ. ਸਰਬਜੀਤ ਕੌਰ ਬਰਾੜ ਵੱਲੋਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਮਾਣਯੋਗ ਸਖਸ਼ੀਅਤਾਂ ਮੈਡਮ ਮਾਲਵਿਕਾ ਸੂਦ (ਸੀਨੀ. ਮੀਤ ਪ੍ਰਧਾਨ: ਪੰਜਾਬ ਪ੍ਰਦੇਸ ਕਾਗਰਸ ਜਿਲ੍ਹਾ ਮੋਗਾ), ਡਾ. ਅਜੀਤਪਾਲ ਸਿੰਘ ਜਟਾਣਾ (ਜਿਲ੍ਹਾ ਭਾਸ਼ਾ ਅਫਸਰ ਮੋਗਾ), ਸ. ਬਲਜੀਤ ਸਿੰਘ ਚਾਨੀ (ਮੇਅਰ: ਮਿਉਸੀਪਲ ਕਾਰਪੋਰੇਸ਼ਨ, ਮੋਗਾ), ਦੀਪਕ ਕੌੜਾ (ਐਮ.ਡੀ. ਇਕਸਪਰਟ ਇੰਮੀਗ੍ਰੇਸ਼ਨ, ਮੋਗਾ) ਮੈਡਮ ਭਾਵਨਾ ਬਾਸਲ (ਪ੍ਰਧਾਨ: ਅਗਰਵਾਲ ਸਭਾ ਵੂਮੈਨ ਸੈਲ, ਮੋਗਾ), ਮੈਡਮ ਜੋਤੀ ਸੂਦ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸ਼ੜਕਨਾਮਾ ਆਦਿ ਨੂੰ ਸੱਦਾ ਪੱਤਰ ਸੌਂਪੇ ਗਏ ਅਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।