ਮੇਰੀ ਮਾਟੀ-ਮੇਰਾ ਦੇਸ਼ ਪ੍ਰੋਗ੍ਰਾਮ ਦੇ ਤਹਿਤ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਰਾਜਿੰਦਰਾ ਸਟੇਟ ਤਦੇ ਘਰਾਂ ਤੋਂ ਮਿੱਟੀ ਇੱਕਠੀ ਕਰਕੇ ਕਲਸ਼ ਵਿਚ ਪਾਈ

ਮੋਗਾ, 12 ਸਤੰਬਰ (ਜਸ਼ਨ)- ਮੇਰੀ ਮਾਟੀ-ਮੇਰਾ ਦੇਸ਼ ਪੋਗ੍ਰਾਮ ਦੇ ਤਹਿਤ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਭਾਜਪਾ ਮੰਡਲ ਬੇਸਟ ਦੇ ਪ੍ਰਧਾਨ ਅਮਿਤ ਗੁਪਤਾ ਤੇ ਮਹਾ ਮੰਤਰੀ ਨਾਨਕ ਚੋਪੜਾ ਦੇ ਨਾਲ ਸਮੂਹ ਭਾਜਪਾ ਮੰਡਲ ਅੋਹਦੇਦਾਰਾਂ ਨੇ ਰਾਜਿੰਦਰਾ ਸਟੇਟ ਵਿਚ ਘਰਾਂ ਤੋਂ ਮਿੱਟੀ ਇੱਕਠੀ ਕਰਕੇ ਕਲਸ਼ ਵਿਚ ਪਾ ਕੇ ਜ਼ਿਲ੍ਹਾ ਦਫਤਰ ਵਿਚ ਲਿਆਂਦੀ ਗਈ | ਇਸ ਮੌਕੇ ਤੇ ਮੀਤ ਪ੍ਰਧਾਨ ਸੰਜੀਵ ਆਹੂਜਾ, ਮੀਤ ਪ੍ਰਧਾਨ ਤਰਸੇਮ ਜੰਡ, ਮੰਤਰੀ ਸ਼ਿਵ ਬਾਂਸਲ, ਮਹੇਸ਼ ਗੁਪਤਾ, ਮੰਤਰੀ ਪ੍ਰੇਮ ਨੰਗੀਨਾ, ਮੰਤਰੀ ਰਾਜੀਵ ਗੋਇਲ, ਆਈ.ਟੀ. ਸੈਲ ਦੇ ਪ੍ਰਮੁੱਖ ਆਸ਼ੀਸ਼ ਸਿੰਗਲਾ, ਪ੍ਰੈਸ ਸੈਕਟਰੀ ਓਮ ਪ੍ਰਕਾਸ਼ ਬਾਦਲ, ਮੈਂਬਰ ਰਾਕੇਸ਼ ਸੂਦ, ਵਲੰਟੀਅਰ ਸੰਜੀਵ ਬਾਂਸਲ, ਨਵਨੀਤ ਗੁਪਤਾ, ਸੂਰਜ ਅੱਗਰਵਾਲ, ਆਰ.ਐਮ.ਗੁਪਤਾ, ਨੀਰਜ ਸ਼ਰਮਾ, ਨਵੀਨ ਕੁਮਾਰ ਆਦਿ ਅੋਹਦੇਦਾਰ ਹਾਜ਼ਰ ਸਨ | ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਨ ਦੀ ਗੱਲ ਸਮਾਗਮ ਵਿਚ ਮੇਰੀ ਮਾਟੀ-ਮਮੇਰਾ ਦੇਸ਼ ਅਭਿਆਨ ਦਾ ਐਲਾਨ ਕੀਤਾ ਸੀ | ਇਸ ਅਭਿਆਨ ਦਾ ਮੰਤਵ ਭਾਰਤ ਦੇ ਵੀਰ ਸਪੂਤਾਂ, ਸ਼ਹੀਦਾਂ, ਸੁਤੰਤਰਤਾ ਸੈਨਾਨੀਆ ਨੂੰ  ਯਾਦ ਰੱਖਣਾ ਸੀ., ਜੋ ਇਕ ਨਵੀਂ ਪਹਿਲ ਹੈ | ਉਹਨਾਂ ਕਿਹਾ ਕਿ ਮੋਗਾ ਜਿਡਲ੍ਹੇ ਦੇ ਭਾਜਪਾ ਦੇ ਸਮੂਹ ਅੋਦਦੇਦਾਰਾਂ ਨੂੰ  ਅਪੀਲ ਕੀਤੀ ਕਿ ਆਪਣੇ-ਆਪਣੇ ਸ਼ਹਿਰ ਅਤੇ ਪਿੰਡਾਂ ਵਿਚ ਚੁਟਕੀ ਮਿੱਟੀ ਲਿਆਉਣ ਦੇ ਸੱਦੇ ਦੇ ਤਹਿਤ ਸ਼ਹੀਦਾਂ ਦੇ ਘਰਾਂ ਤੋਂ ਵੀ ਮਿੱਟੀ ਲੈ ਕੇ ਜਰੂਰ ਜਾਣ, ਤਾਂ ਜੋ ਸਾਡੇ ਸ਼ਹੀਦਾਂ ਦੇ ਘਰਾਂ ਦੀ ਮਿੱਟੀ ਲਿਆ ਕੇ ਵਾਟਿਕਾ ਵਿਚ ਪਾਈ ਜਾਵੇ, ਤਾਂ ਜੋ ਸ਼ਹੀਦਾਂ ਨੂੰ  ਵੀ ਇਸ ਅਭਿਆਨ ਵਿਚ ਸ਼ਾਮਲ ਕੀਤਾ ਜਾਂਵੇ | ਉਹਨਾਂ ਸਮੂਹ ਭਾਜਪਾ ਦੇ ਆਗੂਆ ਨੂੰ  ਕਿਹਾ ਕਿ 15 ਸਤੰਬਰ ਤਕ ਮੇਰੀ ਮਾਟੀ-ਮੇਰਾ ਦੇਸ਼ ਅਭਿਆਨ ਦੇ ਤਹਿਤ ਚੁਟਕੀ ਮਿੱਟੀ ਲਿਆਉਣ, ਤਾਂ ਜੋ ਪਾਰਟੀ ਆਦੇਸ਼ ਅਨੁਸਾਰ ਇਸ ਮਿੱਟੀ ਨੂੰ  ਦਿੱਲੀ ਰਾਜਘਾਟ ਵਾਟਿਕਾ ਤਕ ਪਹੁੰਚਾਇਆ ਜਾ ਸਕੇ |