27 ਸਤੰਬਰ ਨੂੰ ਸੁੱਖੀ ਬਾਠ, ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਕਰਨਗੇ ਸੈਮੀਨਾਰ : ਦਵਿੰਦਰਪਾਲ ਸਿੰਘ
ਮੋਗਾ 12 ਸਤੰਬਰ: (ਜਸ਼ਨ)ਸਟੇਟ ਅਵਾਰਡੀ ਸ. ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਕਨੇਡਾ ਦੇ ਸਮਾਜ ਸੇਵਕ ਸੁੱਖੀ ਬਾਠ 27 ਸਤੰਬਰ ਨੂੰ ਮੋਗਾ ਦੀ ਬਹੁਪੱਖੀ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸੈਮੀਨਾਰ ਕਰਨਗੇ। ਉਨ੍ਹਾਂ ਦਾ ਮਕਸਦ ਕਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਕਨੇਡਾ ਅਤੇ ਉਥੋਂ ਦੇ ਹਾਲਾਤ ਬਾਰੇ ਜਾਣਕਾਰੀ ਦੇਣਾ ਹੋਵੇਗਾ। ਸੁੱਖੀ ਬਾਠ ਜਿੱਥੇ ਪੰਜਾਬ ਦੇ ਵਿਦਿਆਰਥੀਆਂ ਦੀ ਮਦਦ ਕਰਦੇ ਹਨ ਉਥੇ ਉਨ੍ਹਾਂ ਨੂੰ ਕੈਨੇਡਾ ਵਿਖੇ ਕਿਵੇ ਕਾਮਯਾਬ ਹੋਣਾ ਹੈ ਬਾਰੇ ਜਾਣਕਾਰੀ ਦਿੰਦੇ ਹਨ। ਸੁੱਖੀ ਬਾਠ ਨੇ ਕਨੇਡਾ ਦੇ ਸ਼ਹਿਰ ਸਰੀ ਵਿਖੇ ਆਪਣੇ ਸਤਿਕਾਰਯੋਗ ਪਿਤਾ ਸ: ਅਰਜਨ ਸਿੰਘ ਬਾਠ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪੰਜਾਬ ਭਵਨ ਦਾ ਨਿਰਮਾਣ ਕੀਤਾ ਹੈ, ਜਿੱਥੇ ਲੋਕ ਆਪਣੇ ਸਮਾਜਿਕ ਅਤੇ ਧਾਰਮਿਕ ਸਮਾਗਮ ਮੁਫ਼ਤ ਕਰਦੇ ਹਨ। ਸੁਖੀ ਬਾਠ ਜੀ ਨੇ ਫਿਲਪਾਈਨ ਵਿਖੇ 500 ਵਿਦਿਆਰਥੀਆਂ ਦਾ ਮੁਫ਼ਤ ਸਿੱਖਿਆ ਲਈ ਸਕੂਲ ਵੀ ਬਣਾਇਆ ਹੈ। ਉਹ ਸਮਾਜ ਸੇਵਾ ਦੇ ਨਾਲ ਪੰਜਾਬੀਅਤ ਦੀ ਸੇਵਾ ਵੀ ਕਰਦੇ ਹਨ ਹਰੇਕ ਸਾਲ ਕਨੇਡਾ ਵਿਖੇ ਵਿਸ਼ਵ ਪੰਜਾਬੀ ਸੰਮੇਲਨ ਕਰਵਾਉਂਦੇ ਹਨ।