ਮਾਈਕਰੋ ਗਲੋਬਲ ਨੇ ਇੱਕ ਦਿਨ ਵਿੱਚ ਪ੍ਰਾਪਤ ਕੀਤੇ ਪੀਟੀਈ ਅਤੇ ਆਈਲਟਸ ਦੇ ਸ਼ਾਨਦਾਰ ਨਤੀਜੇ

ਮੋਗਾ, 11 ਸਤੰਬਰ (ਜਸ਼ਨ)ਮਾਈਕਰੋ ਗਲੋਬਲ,ਮੋਗਾ ਦੀ  ਬ੍ਰਾਂਚ ਆਈਲੈਟਸ ਦੇ ਖੇਤਰ 'ਚ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਇਲਾਕੇ ਦੀ ਮੰਨੀ- ਪ੍ਰਮੰਨੀ ਸੰਸਥਾ ਬਣ ਚੁੱਕੀ ਹੈ ਅਤੇ ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਸਵਾਰ ਰਹੀ ਹੈ।  ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਝੰਡੇਆਣਾ ਨੇ ਦੱਸਿਆ ਕਿ ਅਸੀ 2 ਪੀਟੀਈ ਅਤੇ ਆਈਲਟਸ ਦੇ ਨਤੀਜੇ ਪ੍ਰਾਪਤ ਕੀਤੇ ਹਨ। ਪੀਟੀਈ ਦੇ ਵਿਦਿਆਰਥੀਆਂ ਵਿਚੋਂ ਵਿਧੀ ਅਰੋੜਾ ਨੇ  ਓਵਰਆਲ 80,ਤਨਵੀਰ ਕੌਰ ਨੇ ਓਵਰਆਲ 53 ਸਕੋਰ ਪ੍ਰਾਪਤ ਕੀਤੇ।ਇਸ ਦੇ ਨਾਲ ਹੀ ਆਈਲਟਸ ਵਿੱਚੋ ਸਪਨਾ ਨੇ ਓਵਰਾਅਲ 6.5 ਬੈਂਡ ਸਕੋਰ ਪ੍ਰਾਪਤ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪਹਿਲਾ ਪੜਾਅ ਪਾਸ ਕਰਦਿਆ ਸੰਸ਼ਥਾ ਦੇ ਮਾਣ ਨੂੰ ਵਧਾਇਆ ਹੈ।ਇਸ ਮੌਕ ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਦੀ ਬਦੌਲਤ ਸੰਸਥਾ ਦੇ ਵਿਦਿਆਰਥੀ ਆਈਲੈਟਸ ਅਤੇ  ਪੀਟੀਈ ਵਿੱਚੋ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਨਾਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।  ਮਾਈਕਰੋ ਗਲੋਬਲ ਸੰਸਥਾ ਮੋਗਾ ਸ਼ਹਿਰ ਅਤੇ ਆਲੇ-ਦੁਆਲੇ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬਿਤ ਹੋ ਰਹੀ ਹੈ, ਜਿੱਥੇ ਵਿਦਿਆਰਥੀਆਂ ਦੀ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਤਿਆਰੀ ਕਰਵਾਈ ਜਾਂਦੀ ਹੈ। ਇਸ ਸਮੇਂ ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ,ਜਸਵੀਰ ਸਿੰਘ  ਅਤੇ ਮਾਈਕਰੋ ਗਲੋਬਲ ਦੀ ਪੂਰੀ ਟੀਮ ਹਾਜ਼ਰ ਸੀ