ਕਾਂਗਰਸ ਪਾਰਟੀ ਵੱਲੋਂ ਫਾਜ਼ਿਲਕਾ ਵਿਖੇ 'ਭਾਰਤ ਜੋੜੋ ਯਾਤਰਾ' ਦੀ ਵਰੇਗੰਢ ਮਨਾਈ
ਭਾਰਤ ਜੋੜੋ ਯਾਤਰਾ ਦੇ ਸਦਕਾ ਅੱਜ ਇੰਡੀਆ ਸੰਗਠਨ ਮਜਬੂਤ ਕਰਨ ਚੋਂ ਕਾਮਯਾਬ ਜਿਸ ਤੋਂ ਬੀ ਜੇ ਪੀ ਘਬਰਾਹਟ ਚੋਂ : ਚੇਅਰਮੈਨ ਬਿੱਟੂ ਚਿਮਨੇ ਵਾਲਾ
ਫਾਜ਼ਿਲਕਾ ,09 ਸੰਤਬਰ (ਪ੍ਰਦੀਪ ਸਿੰਘ-ਬਿੱਟੂ) ਕਾਂਗਰਸ ਪਾਰਟੀ ਜਿਲਾ ਫਾਜਿਲਕਾ ਦੇ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਦੀ ਪ੍ਰਧਾਨਗੀ ਦੀ ਅਗਵਾਈ ਹੇਠ ਜਿਲ੍ਹਾ ਫਾਜਿਲਕਾ ਦੇ ਸਮੂਹ ਕਾਂਗਰਸ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਵਰਕਰਾਂ ਨੇ ਇਕੱਠੇ ਹੋਕੇ ਸ਼ਹਿਰ ਭਰ 'ਚ ਪੈਦਲ ਮਾਰਚ ਕਰਦਿਆਂ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਦੀ ਸਾਨ ਸ਼੍ਰੀ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ 'ਭਾਰਤ ਜੋੜੋ ਯਾਤਰਾ' ਦੇ 1 ਸਾਲ ਪੂਰਾ ਹੋਣ ਤੇ ਵਰੇਗੰਢ ਮਨਾਈ ਗਈ ਜਿਸ ਵਿੱਚ ਵਿਧਾਨ ਸਭਾ ਹਲਕਾ ਜਲਾਲਾਬਾਦ, ਫਾਜਿਲਕਾ ,ਬੱਲੂਆਣਾ ਅਤੇ ਅਬੋਹਰ ਦੇ ਸਮੂਹ ਸੀਨੀਅਰ ਆਗੂ ਅਤੇ ਵਰਕਰ ਵੱਧ ਚੜਕੇ ਸ਼ਾਮਲ ਹੋਏ। ਇਸ ਸਮੇਂ ਦਵਿੰਦਰ ਘੁਬਾਇਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੀ ਰਾਹੁਲ ਗਾਂਧੀ ਨੇ 145 ਦਿਨਾਂ ਦੀ ਯਾਤਰਾ 'ਚ 4080 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਭਾਰਤ ਵਾਸੀਆਂ ਨੂੰ ਜੋੜਨ ਦਾ ਸਫਲ ਯਤਨ ਕੀਤਾ ਅਤੇ ਇਸ ਯਾਤਰਾ ਨਾਲ ਜਿੱਥੇ ਕਾਂਗਰਸ ਪਾਰਟੀ ਨੂੰ ਬਹੁਤ ਜਿਆਦਾ ਰਾਜਸੀ ਤਾਕਤ ਮਿਲੀ ਉੱਥੇ ਹੀ ਰਾਜਸੀ ਵਿਰੋਧੀਆਂ ਦੇ ਭਾਅ ਦੀ ਬਣ ਗਈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਪ੍ਰੋਗਰਾਮ ਲੋਕਾਂ ਤੱਕ ਲਿਜਾਣ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨ ਦਾ ਸੁਨੇਹਾ ਵੀ ਦਿੱਤਾ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ । ਦਵਿੰਦਰ ਘੁਬਾਇਆ ਨੇ ਇਹ ਵੀ ਭਾਰਤ ਦੇ ਲੋਕ ਮਹਿੰਗਾਈ,ਬੇਰੁਜ਼ਗਾਰੀ ਅਤੇ ਧਰਮ ਦੇ ਨਾਮ ਰਾਜਨੀਤੀ ਤੇ ਨਫਤਰ ਤੋਂ ਐਨੇ ਅੱਕ ਤੇ ਦੁਖੀ ਹੋ ਗਏ ਨੇ ਕਿ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ।ਇਸ ਮੌਕੇ ਕਾਂਗਰਸ ਪਾਰਟੀ ਦੇ ਨਿਧੜਕ ਜਰਨੈਲ ਜਲਾਲਾਬਾਦ ਤੋ ਰਾਜ ਬਖਸ਼ ਕੰਬੋਜ ਚੇਅਰਮੈਨ ਪੰਜਾਬ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤੰਜ ਕਸਦਿਆ ਕਿਹਾ ਕਿ ਭਾਜਪਾ ਨੇ ਦੀ ਨਫਰਤ ਫੈਲਾਅ ਕੇ ਨਾਲ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕੀਤੀ ਐ ਦੂਸਰੇ ਪਾਸੇ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਦੀ ਸੁਰੂਆਤ ਮੁਹੱਬਤ ਦੀ ਦੁਕਾਨ ਲਗਾ ਕੇ ਕੀਤੀ ਐ। ਰਾਜ ਬਖਸ਼ ਕੰਬੋਜ ਨੇ ਇਹ ਵੀ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਚੋਂ ਇਕ ਵੱਖਰੀ ਉਮੀਦ ਨਜਰ ਆਉਣ ਲੱਗੀ ਐ ਜੋ ਦੇਸ਼ ਹਿੱਤ ਲਈ ਕਲਿਆਣਕਾਰੀ ਹੈ ਅਤੇ ਦੇਸ਼ ਨੂੰ ਕੰਗਾਲ ਹੋਣ ਤੋਂ ਬਚਾਉਣ ਦੀ ਐ। 2024 ਚੋਂ ਹੋਣ ਵਾਲੇ ਲੋਕ ਸਭਾ ਦੀਆਂ ਚੋਣਾਂ ਭਾਰਤ ਜੋੜੋ ਦੇ ਸੰਦੇਸ਼ ਦੇ ਤਹਿਤ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿਤ ਕਿ ਕਾਂਗਰਸ ਪਾਰਟੀ ਨਵਾਂ ਇਤਿਹਾਸ ਰਚੇਗੀ ਜੋ ਭਾਰਤ ਜੋੜੋ ਯਾਤਰਾ ਦੇ ਸਫਲ ਹੋਣ ਦਾ ਸਬੂਤ ਦੇਵੇਗੀ।ਇਸ ਮੌਕੇ ਬਲਕਾਰ ਚੰਦ ਜੋਸ਼ਨ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਸੰਦੇਸ਼ ਨੇ ਭਾਰਤ ਦੀ ਰੂਹ ਚੋਂ ਜਾਨ ਪਾਈ ਐ। ਇਸ ਯਾਤਰਾ ਨੂੰ ਸੁਨਿਹਰੇ ਅੱਖਰਾਂ ਚੋਂ ਲਿਖਿਆ ਜਾਵੇਗਾ।ਇਸ ਮੌਕੇ ਬਲਾਕ ਅਰਨੀਵਾਲਾ ਦੇ ਚੇਅਰਮੈਨ ਬਿੱਟੂ ਚਿਮਨੇ ਵਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਵਰੇਗੰਢ ਸਾਲ ਪੂਰੇ ਹੋਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਜੀ ਦੁਆਰਾ ਸੁਰੂ ਕੀਤੀ ਭਾਰਤ ਜੋੜੋ ਯਾਤਰਾ ਨੇ ਲੋਕ ਹਿੱਤ ਲਈ ਅੱਜ ਇੰਡੀਆ ਨਾਮ ਦੇ ਸੰਗਠਨ ਨੂੰ ਮਜਬੂਤ ਕਰਨ ਚੋਂ ਕਾਮਯਾਬ ਹੋਈ ਹੈ ਜਿਸ ਤੋਂ ਬੀ ਜੇ ਪੀ ਸਰਕਾਰ ਘਬਰਾਹਟ ਦੇ ਵਿੱਚ ਐ, ਹੁਣ ਇੰਡੀਆ ਦੇ ਨਾਮ ਬਦਲਣ ਤੇ ਲੱਗੀ ਹੋਈ ਐ ਜਿਹੜੀ ਕਦੇ ਆਪਣੇ ਮੂੰਹੋਂ ਮਿੱਠੂ ਬਣ ਕਹਿੰਦੀ ਸੀ ਖੇਲੋ ਇੰਡੀਆ,ਡਿਜੀਟਲ ਪੜੈਗਾ ਇੰਡੀਆ ,ਬੜੇਗਾ ਇੰਡੀਆ,ਮੇਕ ਇਨ ਇੰਡੀਆ, ਸਟਾਰਟ ਇੰਡੀਆ,ਸਿਕਲ ਇੰਡੀਆ ਆਦਿ । ਇਸ ਮੌਕੇ ਵਰਕਰਾਂ ਨੇ 'ਨਫਰਤ ਤੋੜੋ, ਭਾਰਤ ਜੋੜੋ' ਨਾਅਰੇ ਲਾਏ ਗਏ ਅਤੇ ਸ਼ਹਿਰ ਭਰ 'ਚ ਹੱਥਾਂ 'ਚ ਤਖਤੀਆਂ ਫੜਕੇ ਪੈਦਲ ਮਾਰਚ ਕੀਤਾ ਗਿਆ ਜੋ ਕਿ ਵਾਲਮੀਕ ਮੰਦਰ ਤੋਂ ਸ਼ੁਰੂ ਹੋ ਕੇ ਬਜਾਰ ਚੋਂ ਹੁੰਦਾ ਹੋਇਆ ਘੰਟਾਘਰ ਵਿਖੇ ਸਮਾਪਤ ਹੋਇਆ। ਇਸ ਮੌਕੇ ਗੁਰਜੀਤ ਸਿੰਘ ਚੇਅਰਮੈਨ ਸੁਖਵੰਤ ਬਰਾੜ ਸੀਨੀਅਰ ਆਗੂ,ਕਮ ਪ੍ਰਧਾਨ , ਰੂਬੀ ਗਿੱਲ, ਚੇਅਰਮੈਨ ਸੁੱਖਾ, ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਧੀਰ ਭਾਦੂ, ਪ੍ਰਧਾਨ ਸੁਭਾਸ਼ ਬਾਘਲਾ ਅਬੋਹਰ, ਬਲਾਕ ਪ੍ਰਧਾਨ ਹਰਪ੍ਰੀਤ ਅਬੋਹਰ, ਬਲਾਕ ਪ੍ਰਧਾਨ ਸਰਿੰਦਰ ਕੰਬੋਜ ਫਾਜਿਲਕਾ,ਬਲਾਕ ਪ੍ਰਧਾਨ ਮਨਜਿੰਦਰ ਛੀਨਾ ਅਰਨੀਵਾਲਾ, ਬਲਾਕ ਪ੍ਰਧਾਨ ਸਰਪੰਚ ਛਿੰਦਰ ਸਿੰਘ ਮਹਾਲਮ,ਬਲਾਕ ਪ੍ਰਧਾਨ ਬੰਟੀ ਵਾਟਸ ਜਲਾਲਾਬਾਦ ,ਕੇ ਕੇ ਸੇਠੀ ,ਮਦਨ ਲਾਲ ਵਡੇਰਾ ਪ੍ਰਧਾਨ,ਯੂਥ ਪ੍ਰਧਾਨ ਸੁਰਜੀਤ ਸਿੰਘ ਸੰਧੂ, ਲਖਵੀਰ ਭੁੱਲਰ ਜਰਨਲ ਸਕੱਤਰ ਬਲਾਕ ਜਲਾਲਾਬਾਦ, ਮਨਪ੍ਰੀਤ ਸਿੰਘ ਸਕੱਤਰ ਬਲਾਕ ਜਲਾਲਾਬਾਦ, ਸਰਪੰਚ ਸੰਦੀਪ ਸਿੰਘ ਸਾਹਿਬਜਾਦਾ ਅਜੀਤ ਸਿੰਘ ,ਮਲਕੀਤ ਖਿਉਵਾਲਾ,ਨਗਰ,ਦਾ ਹੋਰ ਭਾਰੀ ਇਕੱਠ ਵੀ ਹਾਜਰ ਸੀ।