ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿਖੇ ਮਨਾਇਆ ਗਿਆ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ

ਮੋਗਾ , 7 ਸਤੰਬਰ(ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਸਕੁਲ਼ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਹੀ ਧੁਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿੱਚ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੋ ਕਿ ਭਗਵਾਨ ਵਿਸ਼ਨੂ ਦੇ ਸੱਤਵੇਂ ਅਵਤਾਰ ਸਨ ਤੇ ਜਿਨਾਂ ਦਾ ਜਨਮ ਦੁਆਪਰ ਯੁਗ ਵਿੱਚ ਮਥੂਰਾ ਦੇ ਜ਼ਾਲਿਮ ਰਾਜੇ ਕੰਸ ਜੋ ਕਿ ਰਿਸ਼ਤੇ ਵਿੱਚ ਸ਼੍ਰੀ ਕ੍ਰਿਸ਼ਨ ਦਾ ਮਾਮਾ ਲੱਗਦਾ ਸੀ, ਦੇ ਜ਼ੁਲਮਾ ਦਾ ਅੰਤ ਕਰਨ ਵਾਸਤੇ ਹੋਇਆ ਸੀ। ਇਸ ਤੋਂ ਬਾਅਦ ਸ਼੍ਰੀ ਕ੍ਰਿਸਨ ਨੇ ਮਹਾਭਾਰਤ ਦੇ ਯੁੱਧ ਵਿੱਚ ਪਾਂਡਵਾ ਵੱਲੋਂ ਹਿੱਸਾ ਲਿਆ ਅਤੇ ਧਰਤੀ ਤੋਂ ਇੱਕ ਵਾਰ ਫਿਰ ਪਾਪ, ਅਧਰਮ ਅਤੇ ਜ਼ੁਲਮ ਦਾ ਅੰਤ ਕਰਕੇ ਆਪਣੇ ਅਵਤਾਰ ਨੂੰ ਸਾਰਥਕ ਕੀਤਾ। ਇਸ ਮੌਕੇ ਸਕੂਲ਼ ਦੇ ਨੰਨੇ- ਮੁੰਨੇੇ ਬੱਚੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੀ ਪੋਸ਼ਾਕ ਪਹਿਣੇ ਨਜ਼ਰ ਆਏ। ਵਿਦਿਆਰਥੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਲੀਲਾ ਨੂੰ ਪੇਸ਼ ਕਰਦਿਆਂ ਇੱਕ ਬਹੁਤ ਹੀ ਸੋਹਨਾ ਨਾਚ ਪੇਸ਼ ਕੀਤਾ ਗਿਆ। ਸ਼੍ਰੀ ਕ੍ਰਿਸ਼ਨ ਜੀ, ਸ਼੍ਰੀ ਰਾਧਾ ਜੀ ਅਤੇ ਗੋਪੀਆਂ ਦੇ ਭੇਸ ਵਿੱਚ ਇਹਨਾਂ ਪਿਆਰੇ ਪਿਆਰੇ ਬੱਚਿਆਂ ਨੇ ਆਪਣੇ ਨਾਚ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਮੂਹ ਸਟਾਫ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਪੂਜਾ ਕੀਤੀ। ਨੰਨੇ-ਮੁੰਨੇ ਬੱਚੇ ਜੋ ਕਿ ਰਾਧਾ ਕ੍ਰਿਸ਼ਨ ਦੀ ਪੁਸ਼ਾਕਾਂ ਪਾ ਕੇ ਤਿਆਰ ਹੋਏ ਸਨ ਉਹਨਾਂ ਨੂੰ ਚਾਕਲੇਟ ਵੰਡੇ ਗਏ।