ਭਾਜਪਾ ਵੱਲੋਂ ਮੇਰੀ ਮਾਟੀ-ਮੇਰਾ ਦੇਸ਼ ਪ੍ਰੋਗ੍ਰਾਮ ਦੇ ਤਹਿਤ ਪਿੰਡ ਚੋਟੀਆਂ ਠੋਬਾ ਤੋਂ ਮਿੱਟੀ ਇੱਕਠੀ ਕਰਕੇ ਪੌਦੇ ਲਗਾਏ-ਡਾ.ਸੀਮਾਂਤ ਗਰਗ
*ਭਾਜਪਾ ਦੇ ਹਰੇਕ ਆਗੂ ਹਰੇਕ ਘਰ ਤੋਂ ਅਤੇ ਸ਼ਹੀਦਾਂ ਦੇ ਘਰਾਂ ਤੋਂ ਮਿੱਟੀ ਲੈ ਕੇ ਸਤੰਬਰ ਦੇ ਆਖਰੀ ਹਫਤੇ ਇਸ ਮਿੱਟੀ ਨੂੰ ਰਾਜਘਾਟ ਦਿੱਲੀ ਵਿਖੇ ਲੈ ਕੇ ਜਾਣਗੇ
ਮੋਗਾ, 7 ਸਤੰਬਰ (ਜਸ਼ਨ):-ਭਾਜਪਾ ਹਾਈਕਮਾਨ ਵੱਲੋਂ ਬੀਤੇ ਦਿਨੀ ਚੰਡੀਗੜ੍ਹ ਵਿਖੇ ਸੂਬੇ ਦੇ ਆਦੇਸ਼ ਅਨੁਸਾਰ ਪੂਰੇ ਪੰਜਾਬ ਵਿਚ ਹਰ ਘਰ ਤੋਂ ਅਤੇ ਸ਼ਹੀਦਾਂ ਤੋਂ ਥੋੜ੍ਹੀ-ਥੋੜ੍ਹੀ ਮਿੱਟੀ ਲੈ ਕੇ ਇੱਕਠੀ ਕੀਤੀ ਜਾਵੇਗੀ ਅਤੇ ਇਸ ਮਿੱਟੀ ਨੂੰ ਦਿੱਲੀ ਰਾਜਘਾਟ ਤੇ ਬਣ ਰਹੀ ਵਾਟਿਕਾ ਵਿਚ ਪਾਇਆ ਜਾਵੇਗਾ, ਤਾਂ ਜੋ ਉਹ ਮਿੱਟੀ ਦੇਸ਼ ਵਿਚ ਆਪਣੀ ਖਸ਼ਬੂ ਫੈਲਾ ਸਕੇ। ਉਸ ਕੜੀ ਦੇ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਦੀ ਅਗਵਾਈ ਹੇਠ ਪਿੰਡ ਚੋਟੀਆਂ ਠੋਬਾ ਤੋਂ ਮਿੱਟੀ ਇੱਕਠੀ ਕਰਕੇ 70 ਦੇ ਕਰੀਬ ਪੌਦੇ ਲਗਾਏ ਗਏ। ਇਸ ਮੌਕੇ ਤੇ ਮਹਾ ਮੰਤਰੀ ਤੇ ਸਾਬਕਾ ਐਸ.ਪੀ. ਮੁਖਤਿਆਰ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯੂਥ ਰਾਜਨ ਸੂਦ, ਗਗਨਦੀਪ ਸਿੰਘ ਮੀਤ ਪ੍ਰਧਾਨ ਯੁਵਾ ਮੋਰਚਾ, ਪੱਲਵੀ ਮਹਿਲਾ ਮੋਰਚਾ ਪ੍ਰਧਾਨ, ਬਲਵੀਰ ਕੌਰ ਦਿਹਾਤੀ ਪ੍ਰਧਾਨ, ਕੋਮਲ, ਪਿ੍ਰਅੰਕਾ, ਜੱਸਲ ਸਿੰਘ, ਕਾਲਾ ਸਿੰਘ, ਜਗਤਾਰ ਸਿੰਘ, ਬੋਨੀ ਬਰਾੜ, ਜਗਤਾਰ ਬਰਾੜ, ਜਗਸੀਰ ਸੰਘਾ ਡੇਮਰੂ ਦੇ ਇਲਾਵਾ ਕਾਫੀ ਗਿਣਤੀ ਵਿਚ ਪਿੰਡ ਦੇ ਲੋਕ ਹਾਜ਼ਰ ਸਨ। ਇਸ ਮੌਕੇ ਤੇ ਡਾ.ਸੀਮਾਂਤ ਗਰਗ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਸਮੂਹ ਅੋਹਦੇਦਾਰ ਅਤੇ ਆਗੂ ਹਰੇਕ ਘਰ ਅਤੇ ਸ਼ਹੀਦਾਂ ਦੇ ਘਰਾਂ ਤੋਂ ਥੋੜ੍ਹੀ-ਥੋੜ੍ਹੀ ਮਿੱਟੀ ਲਿਆਉਣਗੇ ਅਤੇ ਉਸ ਮਿੱਟੀ ਨੂੰ ਭਾਜਪਾ ਦੇ ਜ਼ਿਲ੍ਹਾ ਦਫਤਰ ਵਿਚ ਇੱਕਠਾ ਕੀਤਾ ਜਾਵੇਗਾ ਅਤੇ ਜਿਥੇ ਇਹ ਮਿੱਟੀ ਵਿਚ ਪੌਦੇ ਲਗਾ ਕੇ ਇਸਦੀ ਖੁਸ਼ਬੂ ਪੂਰੇ ਦੇਸ਼ ਵਿਚ ਫੈਲਾਈ ਜਾਵੇਗੀ | ਉਹਨਾਂ ਕਿਹਾ ਕਿ ਭਾਜਪਾ ਦਾ ਹਰੇਕ ਆਗੂ ਇਸ ਪ੍ਰੋਗ੍ਰਾਮ ਦੇ ਤਹਿਤ ਆਪਣੇ-ਆਪਣੇ ਪਿੰਡ, ਹਲਕੇ ਅਤੇ ਸਹਿਰ ਤੋਂ ਹਰੇਕ ਘਰ ਤੋਂ ਮਿੱਟੀ ਇੱਕਠੀ ਕਰੇਗਾ ਅਤੇ ਜ਼ਿਲ੍ਹਾ ਦਫਤਰ ਵਿਚ ਲਗਾ ਕੇ ਰੱਖੇਗਾ | ਉਹਨਾਂ ਭਾਜਪਾ ਦੇ ਅੋਹਦੇਦਾਰਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਵਿਚ ਸ਼ਾਮਲ ਕਰਕੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਇਕ ਕਰਨ, ਤਾਂ ਜੋ ਆਉਣ ਵਾਲੇ ਲੋਕਸਭਾ 2024 ਦੇ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਨੂੰ ਸਾਰੀਆ ਸੀਟਾ ਤੇ ਜਿੱਤ ਦੁਆਈ ਜਾ ਸਕੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸੱਤਾ ਸੌਪੀ ਜਾਵੇ | ਉਹਨਾਂ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਦੇਸ਼ ਦੇ ਸਾਰੇ ਵਰਗਾਂ ਦਾ ਸਨਮਾਨ ਕਕਰਦੀ ਹੈ ਅਤੇ ਗਰੀਬਾਂ ਨੂੰ ਆਰਥਿਕ ਤੌਰ ਤੇ ਮਜਬੂਤ ਬਣਾਉਣ ਲਈ ਯੋਜਨਾਵਾਂ ਬਣ ਕੇ ਜਮੀਨੀ ਪੱਧਰ ਤੇ ਉਹਨਾਂ ਦਾ ਲਾਭ ਪਹੁੰਚਾਉਂਦੀ ਹੈ | ਉਹਨਾਂ ਕਿਹਾ ਕਿ ਭਾਜਪਾ ਨੇ ਜੋ 9 ਸਾਲਾਂ ਵਿਚ ਕਰ ਵਿਖਾਇਆ ਹੈ ਉਹ ਦੂਜੀ ਰਾਜਨੀਤਿਕ ਪਾਰਟੀਆ ਨੇ 70 ਸਾਲਾਂ ਵਿਚ ਨਹੀਂ ਕੀਤਾ | ਉਹਨਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ ਦੇ ਬਾਅਦ ਪੰਜਾਬ ਨੂੰ ਵੀ ਦੇਸ ਦੇ ਮੋਹਰੀ ਸੂਬਾ ਬਣਾਇਆ ਜਾਵੇਗਾ |